ਹਾਰਦਿਕ ਦੀ ਗੈਰ-ਮੌਜੂਦਗੀ ’ਚ ਲਖਨਊ ’ਚ ਅਸ਼ਵਿਨ ਦੀ ਚੋਣ ਕਰਨਾ ਮੁਸ਼ਕਿਲ
Saturday, Oct 28, 2023 - 10:56 AM (IST)
ਲਖਨਊ–ਆਰ. ਅਸ਼ਵਿਨ ਨੂੰ ਤੀਜੇ ਸਪਿਨਰ ਦੇ ਤੌਰ ’ਤੇ ਲਖਨਊ ਵਿੱਚ ਉਤਾਰਨ ਦਾ ਫ਼ੈਸਲਾ ਆਸਾਨ ਹੁੰਦਾ ਪਰ ਸਟਾਰ ਆਲਰਾਊਂਡਰ ਹਾਰਦਿਕ ਪੰਡਯਾ ਦੀ ਗੈਰ-ਮੌਜੂਦਗੀ ਨੇ ਭਾਰਤੀ ਟੀਮ ਮੈਨੇਜਮੈਂਟ ਨੂੰ ਐਤਵਾਰ ਨੂੰ ਇੰਗਲੈਂਡ ਵਿਰੁੱਧ ਹੋਣ ਵਾਲੇ ਵਿਸ਼ਵ ਕੱਪ ਦੇ ਮੈਚ ਤੋਂ ਪਹਿਲਾਂ ਸੋਚਣ ਲਈ ਮਜੂਬਰ ਕਰ ਦਿੱਤਾ ਹੈ। ਛੇਵੇਂ ਨੰਬਰ ’ਤੇ ਬੱਲੇਬਾਜ਼ੀ ਕਰਨ ਵਾਲਾ ਤੀਜਾ ਤੇਜ਼ ਗੇਂਦਬਾਜ਼ ਹਾਰਦਿਕ ਆਖਰੀ-11 ਨੂੰ ਸੰਤੁਲਨ ਦਿੰਦਾ ਹੈ। ਧਰਮਸ਼ਾਲਾ ਵਿੱਚ ਉਸਦੀ ਗੈਰ-ਮੌਜੂਦਗੀ ਵਿੱਚ ਭਾਰਤੀ ਟੀਮ ਵਿਚ ਦੋ ਬਦਲਾਅ ਕਰਨੇ ਪਏ ਸਨ। ਭਾਰਤ ਨੇ ਨਿਊਜ਼ੀਲੈਂਡ ਨੂੰ ਹਰਾ ਕੇ ਲਗਾਤਾਰ 5ਵੀਂ ਜਿੱਤ ਦਰਜ ਕੀਤੀ ਸੀ।
ਇਹ ਵੀ ਪੜ੍ਹੋ- ਸਚਿਨ ਖਿਲਾਰੀ ਨੇ ਸ਼ਾਟ ਪੁਟ ਐੱਫ-46 ਵਿੱਚ ਜਿੱਤਿਆ ਸੋਨ ਤਮਗਾ, ਰੋਹਿਤ ਨੇ ਕਾਂਸੀ
ਹਾਰਦਿਕ ਦੇ ਰਹਿਣ ਨਾਲ ਭਾਰਤ ਕੋਲ ਗੇਂਦਬਾਜ਼ੀ ਦੇ 6 ਬਦਲੇ ਹੁੰਦੇ ਹਨ ਪਰ ਖਰਾਬ ਫਾਰਮ ਨਾਲ ਜੂਝ ਰਹੇ ਇੰਗਲੈਂਡ ਵਿਰੁੱਧ ਭਾਰਤੀ ਟੀਮ 5 ਗੇਂਦਬਾਜ਼ਾਂ ਨਾਲ ਉਤਰ ਸਕਦੀ ਹੈ। ਹਾਰਦਿਕ ਦੀ ਗੈਰ-ਮੌਜੂਦਗੀ ਵਿੱਚ ਮੁਹੰਮਦ ਸ਼ੰਮੀ ਤੇ ਸੂਰਯਕੁਮਾਰ ਯਾਦਵ ਨੂੰ ਮੌਕਾ ਦਿੱਤਾ ਗਿਆ ਜਦਕਿ ਸ਼ਾਰਦੁਲ ਠਾਕੁਰ ਨੂੰ ਬਾਹਰ ਰੱਖਿਆ ਗਿਆ ਸੀ। ਰੋਹਿਤ ਸ਼ਰਮਾ ਐਂਡ ਕੰਪਨੀ ਨੇ 9 ਵੱਖ-ਵੱਖ ਸਥਾਨਾਂ ’ਤੇ 9 ਲੀਗ ਮੈਚਾਂ ਵਿੱਚ ਹਾਲਾਤ ਦੇ ਅਨੁਸਾਰ ਟੀਮ ਦੀ ਚੋਣ ਦੀ ਰਣਨੀਤੀ ਅਪਣਾਈ ਹੈ।
ਇਹ ਵੀ ਪੜ੍ਹੋ-ਆਸਟ੍ਰੇਲੀਆਈ ਕ੍ਰਿਕਟਰ 'ਤੇ ਟੁੱਟਾ ਦੁੱਖਾਂ ਦਾ ਪਹਾੜ, ਜ਼ਿੰਦਗੀ ਦੀ ਜੰਗ ਹਾਰਿਆ 4 ਮਹੀਨਿਆਂ ਦਾ ਪੁੱਤਰ
ਸਪਿਨਰਾਂ ਦੀ ਮਦਦਗਾਰ ਪਿੱਚ ’ਤੇ ਅਸ਼ਵਿਨ ਉਸਦੀ ਪਸੰਦ ਹੈ ਪਰ ਸਪਾਟ ਪਿੱਚ ’ਤੇ ਸ਼ਾਰਦੁਲ ਨੂੰ ਚੁਣਿਆ ਜਾਂਦਾ ਹੈ। ਹਾਰਦਿਕ ਦੀ ਗੈਰ-ਹਾਜ਼ਰੀ ਵਿੱਚ ਇਹ ਮੁਸ਼ਕਿਲ ਹੋ ਗਿਆ ਹੈ। ਲਖਨਊ ਵਿੱਚ ਜੇਕਰ ਅਸ਼ਵਿਨ ਨੂੰ ਉਤਾਰਿਆ ਜਾਂਦਾ ਹੈ ਤਾਂ ਭਾਰਤ ਕੋਲ ਦੋ ਹੀ ਮਾਹਰ ਤੇਜ਼ ਗੇਂਦਬਾਜ਼ ਰਹਿ ਜਾਣਗੇ, ਅਜਿਹੇ ਵਿੱਚ ਜਸਪ੍ਰੀਤ ਬੁਮਰਾਹ ਦੇ ਨਾਲ ਮੁਹੰਮਦ ਸਿਰਾਜ ਤੇ ਸ਼ੰਮੀ ਵਿਚੋਂ ਕਿਸੇ ਇਕ ਨੂੰ ਚੁਣਨਾ ਪਵੇਗਾ। ਸ਼ੰਮੀ ਨੇ ਧਰਮਸ਼ਾਲਾ ਵਿਚ 5 ਵਿਕਟਾਂ ਲੈ ਕੇ ਡ੍ਰੈਸਿੰਗ ਰੂਮ ਵਿੱਚ ਚੋਣ ਦੀ ਮੁਸ਼ਕਿਲ ਸਥਿਤੀ ਵਧਾ ਦਿੱਤੀ ਹੈ। ਭਾਰਤ ਦੇ ਸਾਬਕਾ ਚੋਣਕਾਰ ਤੇ ਸਪਿਨਰ ਸ਼ਰਣਦੀਪ ਸਿੰਘ ਦਾ ਮੰਨਣਾ ਹੈ ਕਿ ਹਾਰਦਿਕ ਦੀ ਗੈਰ-ਮੌਜੂਦਗੀ ਵਿੱਚ ਵੀ ਭਾਰਤ ਨੂੰ ਛੇਵਾਂ ਗੇਂਦਬਾਜ਼ੀ ਬਦਲ ਰੱਖਣਾ ਚਾਹੀਦਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ