ਮੇਸੀ ''ਤੇ 20 ਵਾਰ ਟਾਇਲਟ ਜਾਣ ਦੇ ਬਿਆਨ ਤੋਂ ਪਿੱਛੇ ਹਟੇ ਮਾਰਾਡੋਨਾ
Tuesday, Oct 23, 2018 - 09:54 AM (IST)

ਨਵੀਂ ਦਿੱਲੀ— ਪਿਛਲੇ ਕੁਝ ਦਿਨਾਂ ਪਹਿਲਾਂ ਅਰਜਨਟੀਨਾ ਦੇ ਦਿੱਗਜ ਖਿਡਾਰੀ ਡਿਏਗੋ ਮਾਰਾਡੋਨਾ ਉਸ ਸਮੇਂ ਲੋਕਾਂ ਦੇ ਨਿਸ਼ਾਨੇ 'ਤੇ ਆ ਗਏ ਸਨ, ਜਦੋਂ ਉਨ੍ਹਾਂ ਇਕ ਇੰਟਰਵਿਊ 'ਚ ਅਰਜਨਟੀਨਾ ਦੇ ਸਟਾਰ ਫੁੱਟਬਾਲਰ ਲਿਓਨਿਲ ਮੇਸੀ ਦੇ ਬਾਰੇ 'ਚ ਕਿਹਾ ਸੀ ਕਿ ਇਕ ਅਜਿਹੇ ਵਿਆਕਤੀ ਨੂੰ ਲੀਡਰ ਬਣਾਉਣਾ ਫਾਲਤੂ ਹੋਵੇਗਾ ਜੋ ਮੈਚ ਤੋਂ ਪਹਿਲਾਂ 20 ਵਾਰ ਟਾਇਲਟ ਜਾਂਦਾ ਹੈ। ਇਸ ਵਿਵਾਦਤ ਬਿਆਨ ਦੇ ਬਾਅਦ ਮਾਰਾਡੋਨਾ ਪ੍ਰਸ਼ੰਸਕਾਂ ਦੇ ਨਿਸ਼ਾਨੇ 'ਤੇ ਆ ਗਏ ਸਨ, ਪਰ ਹੁਣ ਮਾਰਾਡੋਨਾ ਆਪਣੇ ਬਿਆਨ ਤੋਂ ਪਲਟ ਗਏ ਹਨ।
ਹੁਣ ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਅਤੇ ਮੇਸੀ ਵਿਚਾਲੇ ਦੀ ਦੋਸਤੀ ਵੱਡੀ ਹੈ ਅਤੇ ਕੋਈ ਵੀ ਪੱਤਰਕਾਰ ਇਸ ਦੋਸਤੀ ਦੀ ਗਹਿਰਾਈ ਨੂੰ ਬਿਆਨ ਨਹੀਂ ਕਰ ਸਕਦਾ। ਖਬਰਾਂ ਮੁਤਾਬਕ ਮੈਕਸਿਕੋ ਦੇ ਕਲੱਬ ਡੋਰਾਡੋਸ ਡੇ ਸਿਨਾਲੋਆ ਦੇ ਮੁੱਖ ਕੋਚ ਮਾਰਾਡੋਨਾ ਨੇ ਆਪਣੀ 3-2 ਨਾਲ ਜਿੱਤ ਦੇ ਬਾਅਦ ਕਿਹਾ ਕਿ ਮੈਂ ਜਾਣਦਾ ਹਾਂ ਕਿ ਮੇਸੀ ਵਿਸ਼ਵ ਦੇ ਬਿਹਤਰੀਨ ਖਿਡਾਰੀਆਂ 'ਚੋਂ ਇਕ ਹਨ। ਮੈਰਾਡੋਨਾ ਨੇ ਆਪਣੀ ਗੱਲ ਤੋਂ ਮੁਕਰਦੇ ਹੋਏ ਕਿਹਾ ਕਿ ਜੇਕਰ ਮੈਚ ਤੋਂ ਪਹਿਲਾਂ 20 ਖਿਡਾਰੀ ਟਾਇਲਟ ਜਾਂਦੇ ਹਨ ਤਾਂ ਮੈਂ ਮੇਸੀ ਦਾ ਨਾਂ ਕਦੀ ਨਹੀਂ ਲਿਆ।