ਮਾਰਾਡੋਨਾ ਨੇ ਮੈਕਸਿਕੋ ਦਾ ਕਲੱਬ ਛੱਡਿਆ

Friday, Jun 14, 2019 - 10:55 AM (IST)

ਮਾਰਾਡੋਨਾ ਨੇ ਮੈਕਸਿਕੋ ਦਾ ਕਲੱਬ ਛੱਡਿਆ

ਮੈਕਸਿਕੋ ਸਿਟੀ— ਡਿਆਗੋ ਮਾਰਾਡੋਨਾ ਨੇ ਸਿਹਤ ਕਾਰਨਾਂ ਨਾਲ ਮੈਕਸਿਕੋ ਦੇ ਸੈਕਿੰਡ ਡਿਵੀਜ਼ਨ ਕਲੱਬ ਡੋਰਾਡੋਸ ਦੇ ਕੋਚ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਦੇ ਵਕੀਲ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਅਰਜਨਟੀਨਾ ਦਾ ਇਹ 58 ਸਾਲਾ ਸਾਬਕਾ ਧਾਕੜ ਫੁੱਟਬਾਲਰ 9 ਮਹੀਨਿਆਂ ਤੱਕ ਇਸ ਕਲੱਬ ਨਾਲ ਜੁੜਿਆ ਰਿਹਾ। ਉਨ੍ਹਾਂ ਦੀ ਵਕੀਲ ਮਾਤੀਆਸ ਮੋਰਾਲਾ ਨੇ ਟਵਿੱਟਰ 'ਤੇ ਲਿਖਿਆ, ''ਮਾਰਾਡੋਨਾ ਨੇ ਡੋਰਾਡੋਸ ਦਾ ਕੋਚ ਅਹੁਦਾ ਛੱਡਣ ਦਾ ਫੈਸਲਾ ਕੀਤਾ ਹੈ। ਆਪਣੇ ਡਾਕਟਰਾਂ ਦੀ ਸਲਾਹ 'ਤੇ ਹੁਣ ਉਹ ਆਪਣੀ ਸਿਹਤ 'ਤੇ ਧਿਆਨ ਦੇਣਗੇ ਅਤੇ ਆਪਣੇ ਮੋਢੇ ਅਤੇ ਗੋਡੇ ਦਾ ਆਪਰੇਸ਼ਨ ਕਰਾਉਣਗੇ। ਅਸੀਂ ਪੂਰੇ ਡੋਰਾਡੋਸ ਪਰਿਵਾਰ ਦਾ ਧੰਨਵਾਦ ਪ੍ਰਗਟਾਉਂਦੇ ਹਾਂ।


author

Tarsem Singh

Content Editor

Related News