ਕੀ MS ਧੋਨੀ ਤੇ ਕੋਹਲੀ ਨੇ KL ਰਾਹੁਲ-ਆਥੀਆ ਸ਼ੈੱਟੀ ਨੂੰ ਦਿੱਤੇ ਹਨ ਮਹਿੰਗੇ ਤੋਹਫ਼ੇ? ਜਾਣੋ ਕੀ ਹੈ ਸੱਚਾਈ

01/27/2023 3:25:01 PM

ਸਪੋਰਟਸ ਡੈਸਕ- ਭਾਰਤੀ ਟੀਮ ਦੇ ਸਟਾਰ ਓਪਨਰ ਕੇ.ਐੱਲ. ਰਾਹੁਲ, ਬਾਲੀਵੁੱਡ ਅਦਾਕਾਰਾ ਆਥੀਆ ਸ਼ੈੱਟੀ ਨਾਲ 23 ਜਨਵਰੀ ਨੂੰ ਵਿਆਹ ਦੇ ਬੰਧਨ ਵਿਚ ਬੱਝ ਚੁੱਕੇ ਹਨ। ਵਿਆਹ ਮੌਕੇ ਨਵੇਂ ਵਿਆਹੇ ਜੋੜੇ ਨੂੰ ਕਈ ਮਹਿੰਗੇ ਤੋਹਫ਼ੇ ਵੀ ਮਿਲੇ ਹਨ। ਉਥੇ ਹੀ ਖ਼ਬਰਾਂ ਆਈਆਂ ਸਨ ਕਿ ਐੱਮ.ਐੱਸ. ਧੋਨੀ ਅਤੇ ਵਿਰਾਟ ਕੋਹਲੀ ਨੇ ਨਵੇਂ ਜੋੜੇ ਕੇ.ਐੱਲ. ਰਾਹੁਲ ਅਤੇ ਆਥੀਆ ਸ਼ੈੱਟੀ ਨੂੰ ਮਹਿੰਗੇ ਤੋਹਫ਼ੇ ਦਿੱਤੇ ਸਨ। ਪਰ ਸ਼ੈੱਟੀ ਪਰਿਵਾਰ ਦੇ ਇੱਕ ਨਜ਼ਦੀਕੀ ਸੂਤਰ ਮੁਤਾਬਕ ਨਵ-ਵਿਆਹੇ ਜੋੜੇ ਨੂੰ ਅਜਿਹੀ ਕੋਈ ਵਸਤੂ ਭੇਂਟ ਨਹੀਂ ਕੀਤੀ ਗਈ ਹੈ। ਜੋੜੇ ਨੇ ਸੋਮਵਾਰ ਨੂੰ ਖੰਡਾਲਾ ਵਿੱਚ ਇੱਕ ਨਿੱਜੀ ਸਮਾਰੋਹ ਵਿੱਚ ਵਿਆਹ ਰਚਾਇਆ।

ਇਹ ਵੀ ਪੜ੍ਹੋ: ਆਪਣਾ ਆਖ਼ਰੀ ਗ੍ਰੈਂਡ ਸਲੈਮ ਹਾਰਨ ਮਗਰੋਂ ਭਾਵੁਕ ਹੋਈ ਸਾਨੀਆ ਮਿਰਜ਼ਾ, ਕਿਹਾ-ਆਪਣੇ ਕਰੀਅਰ ਨੂੰ ਖ਼ਤਮ ਕਰਨ ਦਾ...

PunjabKesari

ਪਹਿਲਾਂ ਮੀਡੀਆ ਵਿਚ ਜੋ ਖ਼ਬਰਾਂ ਆ ਰਹੀਆਂ ਸਨ, ਉਨ੍ਹਾਂ ਮੁਤਾਬਕ ਧੋਨੀ ਨੇ ਕੇ.ਐੱਲ. ਰਾਹੁਲ ਨੂੰ 80 ਲੱਖ ਰੁਪਏ ਦੀ ਕਾਵਾਸਾਕੀ ਨਿੰਜਾ ਬਾਈਕ ਦਿੱਤੀ, ਜਦੋਂ ਕਿ ਵਿਰਾਟ ਕੋਹਲੀ ਅਤੇ ਉਨ੍ਹਾਂ ਦੀ ਪਤਨੀ ਅਦਾਕਾਰਾ ਅਨੁਸ਼ਕਾ ਸ਼ਰਮਾ ਨੇ ਕਥਿਤ ਤੌਰ 'ਤੇ ਜੋੜੇ ਨੂੰ 2.7 ਕਰੋੜ ਰੁਪਏ ਦੀ ਇੱਕ BMW ਦਿੱਤੀ। ਸ਼ੈੱਟੀ ਪਰਿਵਾਰ ਨਾਲ ਨੇੜਿਓਂ ਜੁੜੇ ਇੱਕ ਸੂਤਰ ਨੇ ਸਪੱਸ਼ਟ ਕੀਤਾ ਕਿ ਪਿਛਲੀਆਂ ਮੀਡੀਆ ਰਿਪੋਰਟਾਂ ਬਿਲਕੁੱਲ ਝੂਠੀਆਂ ਹਨ। ਉਨ੍ਹਾਂ ਮੁਤਾਬਕ ਪ੍ਰਕਾਸ਼ਿਤ ਸਾਰੀਆਂ ਰਿਪੋਰਟਾਂ ਬਿਲਕੁਲ ਬੇਬੁਨਿਆਦ ਹਨ ਅਤੇ ਸੱਚ ਨਹੀਂ ਹਨ। ਅਸੀਂ ਪ੍ਰੈਸ ਭਾਈਚਾਰੇ ਨੂੰ ਬੇਨਤੀ ਕਰਦੇ ਹਾਂ ਕਿ ਉਹ ਜਨਤਕ ਖੇਤਰ ਵਿੱਚ ਅਜਿਹੀ ਗਲਤ ਜਾਣਕਾਰੀ ਪ੍ਰਕਾਸ਼ਤ ਕਰਨ ਤੋਂ ਪਹਿਲਾਂ ਸਾਡੇ ਨਾਲ ਵੇਰਵਿਆਂ ਦੀ ਪੁਸ਼ਟੀ ਕਰਨ।

ਇਹ ਵੀ ਪੜ੍ਹੋ: ਬ੍ਰਿਟੇਨ 'ਚ ਅਦਾਕਾਰਾ ਪਰਿਣੀਤੀ ਚੋਪੜਾ, ਗੋਲਕੀਪਰ ਅਦਿਤੀ ਚੌਹਾਨ ਅਤੇ 'ਆਪ' ਦੇ ਰਾਘਵ ਚੱਢਾ ਨੂੰ ਮਿਲਿਆ ਐਵਾਰਡ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News