ਕੋਹਲੀ ਦੇ ਬਿਜ਼ੀ ਸ਼ੈਡਿਊਲ ਦੇ ਬਿਆਨ ''ਤੇ ਡਾਇਨਾ ਇਡੁਲਜੀ ਦਾ ਕਪਤਾਨ ''ਤੇ ਪਲਟਵਾਰ

Saturday, Feb 01, 2020 - 11:56 AM (IST)

ਕੋਹਲੀ ਦੇ ਬਿਜ਼ੀ ਸ਼ੈਡਿਊਲ ਦੇ ਬਿਆਨ ''ਤੇ ਡਾਇਨਾ ਇਡੁਲਜੀ ਦਾ ਕਪਤਾਨ ''ਤੇ ਪਲਟਵਾਰ

ਸਪੋਰਟਸ ਡੈਸਕ—  ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਦੀ ਕ੍ਰਿਕਟ ਸਲਾਹਕਾਰ ਕਮੇਟੀ ਦੀ ਸਾਬਕਾ ਮੈਂਬਰ ਡਾਇਨਾ ਇਡੁਲਜੀ ਨੇ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਦੇ ਬਿਜ਼ੀ ਸ਼ੈਡਿਊਲ ਦੇ ਬਿਆਨ ਨੂੰ ਲੈ ਕੇ ਹੈਰਾਨਗੀ ਜਤਾਈ ਹੈ। ਡਾਇਨਾ ਨੇ ਵਿਰਾਟ ਦੇ ਉਸ ਬਿਆਨ ਨੂੰ ਲੈ ਕੇ ਇਤਰਾਜ਼ ਜਤਾਇਆ ਹੈ ਕਿ ਜਿਸ 'ਚ ਉਨ੍ਹਾਂ ਨੇ ਕਿਹਾ ਕਿ ਅਸੀਂ ਅਜਿਹੇ ਹਾਲਾਤ 'ਚ ਪਹੁੰਚ ਗਏ ਹਾਂ ਜਿੱਥੇ ਸਟੇਡੀਅਮ 'ਤੇ ਲੈਂਡ ਕਰਕੇ ਖੇਡਣਾ ਸ਼ੁਰੂ ਕਰਨਾ ਹੋਵੇਗਾ। ਸ਼ੈਡਿਊਲ ਇੰਨਾ ਬਿਜ਼ੀ ਹੋ ਗਿਆ ਹੈ ਪਰ ਇੰਨੀ ਯਾਤਰਾ ਕਰਕੇ ਅਲਗ ਟਾਈਮ ਜ਼ੋਨ ਵਾਲੇ ਦੇਸ਼ 'ਚ ਆ ਕੇ ਤੁਰੰਤ ਢਲ ਜਾਣਾ ਸੌਖਾ ਨਹੀਂ ਹੈ। ਜਦਕਿ ਡਾਇਨਾ ਨੇ ਕਿਹਾ ਕਿ ਇਹ ਟੂਰ ਵਿਰਾਟ ਤੋਂ ਹੀ ਪੁੱਛ ਕੇ ਬਣਾਇਆ ਗਿਆ ਸੀ।
PunjabKesari
ਡਾਇਨਾ ਨੇ ਕਿਹਾ ਕਿ ਵਿਰਾਟ ਦਾ ਇਸ ਤਰ੍ਹਾਂ ਨਾਲ ਸ਼ਿਕਾਇਤ ਕਰਨਾ ਥੋੜ੍ਹਾ ਅਜੀਬ ਹੈ। ਲਗਦਾ ਹੈ ਕਿ ਉਹ ਇੰਨੀ ਕ੍ਰਿਕਟ ਖੇਡ ਰਹੇ ਹਨ ਕਿ ਉਹ ਭੁੱਲ ਗਏ ਕਿ ਉਨ੍ਹਾਂ ਨੇ ਹੀ ਇਸ ਪ੍ਰੋਗਰਾਮ ਲਈ ਓਕੇ ਕੀਤਾ ਸੀ। ਅਸੀਂ ਖਿਡਾਰੀਆਂ 'ਤੇ ਇਸ ਨੂੰ ਲਾਗੂ ਨਹੀਂ ਕੀਤਾ। ਵਿਰਾਟ ਨੂੰ ਪਤਾ ਸੀ ਕਿ ਉਹ ਤਿੰਨ ਦਿਨ ਪਹਿਲਾਂ ਹੀ ਨਿਊਜ਼ੀਲੈਂਡ 'ਚ ਉਤਰਨਗੇ। ਖਿਡਾਰੀਆਂ ਦੀ ਸਹਿਮਤੀ ਦੇਣ ਦੇ ਬਾਅਦੇ ਹੀ ਇਸ ਦੌਰੇ ਨੂੰ ਮਨਜ਼ੂਰੀ ਦਿੱਤੀ ਗਈ ਸੀ।


author

Tarsem Singh

Content Editor

Related News