ਡਾਈਮੰਡ ਕੱਪ : ਭਾਰਤੀ ਗੋਲਫਰਾਂ ਦੀ ਖਰਾਬ ਸ਼ੁਰੂਆਤ

Friday, May 10, 2019 - 09:53 AM (IST)

ਡਾਈਮੰਡ ਕੱਪ : ਭਾਰਤੀ ਗੋਲਫਰਾਂ ਦੀ ਖਰਾਬ ਸ਼ੁਰੂਆਤ

ਨਵੀਂ ਦਿੱਲੀ : ਵਿਰਾਜ ਮਾਦੱਪਾ ਇੱਥੇ ਏਸ਼ੀਆ ਪੈਸੀਫਿਕ ਡਾਈਮੰਡ ਕੱਪ ਗੋਲਫ ਟੂਰਨਾਮੈਂਟ ਦੇ ਪਹਿਲੇ ਦੌਰ ਵਿਚ ਇਕ ਓਵਰ 72 ਦੇ ਸਕੋਰ ਨਾਲ ਭਾਰਤੀ ਖਿਡਾਰੀਆਂ ਵਿਚਾਲੇ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਦਿਆਂ ਸਾਂਝੇ ਤੌਰ 'ਤੇ 21ਵੇਂ ਸਥਾਨ 'ਤੇ ਹਨ। ਤੇਜ ਹਵਾਵਾਂ ਵਿਚਾਲੇ 144 ਵਿਚੋਂ ਸਿਰਫ 12 ਖਿਡਾਰੀ ਪਾਰ ਦਾ ਸਕੋਰ ਬਣਾ ਸਕੇ। ਥਾਈਲੈਂਡ ਦੇ ਡੇਂਥਾਈ ਬੂਨਮਾ ਚਾਰ ਅੰਡਰ 67 ਦੇ ਸਕੋਰ ਨਾਲ ਚੋਟੀ 'ਤੇ ਚੱਲ ਰਹੇ ਹਨ।

ਭਾਰਤ ਦਾ ਕੋਈ ਖਿਡਾਰੀ ਅੰਡਰ ਪਾਰ ਦਾ ਸਕੋਰ ਨਹੀਂ ਬਣਾ ਸਕਿਆ। ਖਾਲਿਨ ਜੋਸ਼ੀ 73 ਦੇ ਸਕੋਰ ਨਾਲ ਸਾਂਝੇ ਤੌਰ 'ਤੇ 33ਵੇਂ ਜਦਕਿ ਐੱਸ ਚਿਕਾਰੰਪਾ 74 ਦੇ ਸਕੋਰ ਨਾਲ ਸਾਂਝੇ ਤੌਰ 'ਤੇ 65ਵੇਂ ਸਥਾਨ 'ਤੇ ਚੱਲ ਰਹੇ ਹਨ। ਅਜਿਤੇਸ਼ ਸੰਧੂ ਅਤੇ ਰਾਹਿਲ ਗੰਗਜੀ 76 ਦੇ ਸਮਾਨ ਸਕੋਰ ਦੇ ਨਾਲ ਸਾਂਝੇ ਤੌਰ 'ਤੇ 97ਵੇਂ ਸਥਾਨ 'ਤੇ ਚੱਲ ਰਹੇ ਹਨ। ਜੀਵ ਮਿਲਖਾ ਸਿੰਘ 113ਵੇਂ ਸਥਾਨ 'ਤੇ ਹਨ। ਐਮੇਚਿਓਰ ਅਨੰਤ ਸਿੰਘ ਅਹਿਲਾਵਤ  ਨੇ 10 ਓਵਰ 81 ਦਾ ਸਕੋਰ ਬਣਾਇਆ।


Related News