ਧਰੁਵ-ਕੁਹੂ ਦੀ ਜੋੜੀ ਸਵਿਸ ਓਪਨ ਦੇ ਪਹਿਲੇ ਦੌਰ ''ਚੋਂ ਬਾਹਰ
Wednesday, Mar 13, 2019 - 07:01 PM (IST)

ਬਾਸੇਲ : ਭਾਰਤ ਦੇ ਧਰੁਵ ਕਪਿਲਾ ਅਤੇ ਕੁਹੂ ਗਰਗ ਦੀ ਮਿਕਸਡ ਜੋੜੀ ਬੁੱਧਵਾਰ ਨੂੰ 3 ਸੈੱਟਾਂ ਦੇ ਸੰਘਰਸ਼ ਦੇ ਬਾਵਦੂਜ ਸਵਿਸ ਓਪਨ ਬੈਡਮਿੰਟਨ ਟੂਰਨਾਮੈਂਟ ਦੇ ਪਹਿਲੇ ਦੌਰ ਵਿਚ ਹਾਰ ਕੇ ਬਾਹਰ ਹੋ ਗਈ। ਮਿਕਸਡ ਡਬਲਜ਼ ਦੇ ਪਹਿਲੇ ਦੌਰ ਵਿਚ ਧਰੁਵ-ਕੁਹੂ ਦੀ ਜੋੜੀ ਨੂੰ ਸਪੇਨ ਦੇ ਐਲਬਟਰ ਜਾਪਿਕੋ ਅਤੇ ਲੌਰਿਨਾ ਉਸਲੇ ਦੀ ਜੋੜੀ ਨੇ 50 ਮਿੰਟ ਦੇ ਸੰਘਰਸ਼ ਤੋਂ ਬਾਅਦ 21-13, 17-21, 21-19 ਨਾਲ ਹਰਾਇਆ। ਹਾਲਾਂਕਿ ਇਸ ਨਾਲ ਸਾਬਕਾ ਮਿਕਸਡ ਡਬਲਜ਼ ਵਿਚ ਪ੍ਰਣਵ ਜੈਰੀ ਚੌਪੜਾ, ਐੱਨ ਸਿੱਕੀ ਰੈੱਡੀ ਅਤੇ ਅਰਜੁਨ ਐੱਮ. ਆਰ., ਮਨੀਸ਼ਾ ਕੇ. ਦੀ ਭਾਰਤੀ ਜੋੜੀਆਂ ਨੇ ਜੇਤੂ ਸ਼ੁਰੂਆਤ ਦੇ ਨਾਲ ਦੂਜੇ ਦੌਰ ਵਿਚ ਜਗ੍ਹਾ ਬਣਾ ਲਈ। ਪ੍ਰਣਵ-ਸਿੱਕੀ ਨੇ ਜਰਮਨੀ ਦੇ ਜੋਂਸ ਰੈਲਫੀ ਜਾਨਸੇਨ ਅਤੇ ਕਿਲਾਸੂ ਓਸਟਮਾਇਰ ਨੂੰ ਲਗਾਤਾਰ ਸੈੱਟਾਂ ਵਿਚ 21-15, 21-17 ਨਾਲ 33 ਮਿੰਟ ਵਿਚ ਹਰਾਇਆ। ਅਰਜੁਨ-ਮਨੀਸ਼ਾ ਦੀ ਜੋੜੀ ਨੇ ਚੀਨੀ ਤਾਈਪੇ ਪੋ ਲੀ ਵੇਈ ਅਤੇ ਚਾਂਗ ਚਿੰਗ ਹੁਈ ਦੀ ਜੋੜੀ ਨੂੰ 21-16, 21-18 ਨਾਲ ਹਰਾ ਕੇ 37 ਮਿੰਟ ਵਿਚ ਆਪਣਾ ਮੁਕਾਬਲਾ ਜਿੱਤ ਲਿਆ।