ਧੋਨੀ ਕਦੇ ਨਹੀਂ ਤੋੜ ਸਕਣਗੇ ਦਿਨੇਸ਼ ਕਾਰਤਿਕ ਦੇ ਇਹ 11 ਰਿਕਾਰਡ

Wednesday, Oct 07, 2020 - 08:19 PM (IST)

ਧੋਨੀ ਕਦੇ ਨਹੀਂ ਤੋੜ ਸਕਣਗੇ ਦਿਨੇਸ਼ ਕਾਰਤਿਕ ਦੇ ਇਹ 11 ਰਿਕਾਰਡ

ਨਵੀਂ ਦਿੱਲੀ- ਐੱਮ. ਐੱਸ. ਧੋਨੀ ਅਤੇ ਦਿਨੇਸ਼ ਕਾਰਤਿਕ ਦੀ ਤੁਲਨਾ ਪਹਿਲੀ ਨਜ਼ਰ 'ਚ ਆਮ ਕ੍ਰਿਕਟ ਪ੍ਰਸ਼ੰਸਕ ਨੂੰ ਸ਼ਾਇਦ ਹੀ ਹਜਮ ਹੋਵੇ। ਜੇਕਰ ਉਹ ਮਹਿੰਦਰ ਸਿੰਘ ਧੋਨੀ ਦਾ ਪ੍ਰਸ਼ੰਸਕ ਹੈ ਤਾਂ ਉਹ ਅਜਿਹੀ ਤੁਲਨਾ 'ਤੇ ਉਹ ਨਜ਼ਰ ਵੀ ਨਹੀਂ ਪਾਉਣਾ ਚਾਹੁੰਦਾ। ਅੱਜ ਜਦੋ ਇਹ ਖਿਡਾਰੀ ਆਈ. ਪੀ. ਐੱਲ. 'ਚ ਆਹਮੋ-ਸਾਹਮਣੇ ਹੋਏ ਹਨ ਇਹ ਇਕ ਮੌਕਾ ਹੈ, ਜਦੋ ਦੋਵਾਂ ਦੀ ਗੱਲ ਨਾਲ-ਨਾਲ ਕੀਤੀ ਜਾਵੇ। ਧੋਨੀ ਦੀ ਟੀਮ ਚੇਨਈ ਸੁਪਰ ਕਿੰਗਜ਼ ਅਤੇ ਦਿਨੇਸ਼ ਕਾਰਤਿਕ ਦੀ ਟੀਮ ਕੋਲਕਾਤਾ ਨਾਈਟ ਰਾਈਡਰਜ਼ ਦੇ ਵਿਚਾਲੇ ਮੁਕਾਬਲਾ ਖੇਡਿਆ ਜਾ ਰਿਹਾ ਹੈ। ਇਹ ਆਈ. ਪੀ. ਐੱਲ. 2020 'ਚ ਧੋਨੀ ਅਤੇ ਕਾਰਤਿਕ ਦਾ ਪਹਿਲਾ ਮੁਕਾਬਲਾ ਹੈ। 
ਮਹਿੰਦਰ ਸਿੰਘ ਧੋਨੀ ਬਤੌਰ ਕਪਤਾਨ ਭਾਰਤ ਨੂੰ ਵਿਸ਼ਵ ਚੈਂਪੀਅਨ ਬਣਾ ਚੁੱਕੇ ਹਨ। ਤਿੰਨ ਬਾਰ ਆਈ. ਪੀ. ਐੱਲ. ਜਿੱਤ ਚੁੱਕੇ ਹਨ। ਦਿਨੇਸ਼ ਕਾਰਤਿਕ ਦੇ ਇਹ ਅਜਿਹੇ ਹੀ 11 ਨੈਸ਼ਨਲ ਅਤੇ ਅੰਤਰਰਾਸ਼ਟਰੀ ਰਿਕਾਰਡ ਹਨ, ਜੋ ਧੋਨੀ ਦੀ ਪਹੁੰਚ ਤੋਂ ਦੂਰ ਰਹਿ ਗਏ ਹਨ। ਧੋਨੀ ਦਾ ਕਰੀਅਰ ਭਾਵੇ ਹੀ ਕਾਰਤਿਕ ਤੋਂ ਛੋਟਾ ਹੈ ਪਰ ਉਸਦੀਆ ਉਪਲੱਬਧੀਆਂ ਉਸ ਨੂੰ ਦੁਨੀਆ ਦੇ ਮਹਾਨ ਖਿਡਾਰੀਆਂ 'ਚ ਸ਼ੁਮਾਰ ਕਰਾਉਂਦੀਆਂ ਹਨ। 39 ਸਾਲ ਦੇ ਧੋਨੀ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਚੁੱਕੇ ਹਨ।
1. ਦਿਨੇਸ਼ ਕਾਰਤਿਕ ਦਾ ਟੈਸਟ ਕਰੀਅਰ ਧੋਨੀ ਤੋਂ ਲੱਗਭਗ 4 ਸਾਲ ਜ਼ਿਆਦਾ ਹੈ। ਕਾਰਤਿਕ ਨੇ ਪਹਿਲਾਂ ਟੈਸਟ ਨਵੰਬਰ 2004 ਅਤੇ ਆਖਰੀ ਟੈਸਟ ਅਗਸਤ 2018 'ਚ ਖੇਡਿਆ। ਧੋਨੀ ਨੇ ਪਹਿਲਾ ਟੈਸਟ ਦਸੰਬਰ 2004 ਅਤੇ ਆਖਰੀ ਟੈਸਟ ਦਸੰਬਰ 2014 'ਚ ਖੇਡਿਆ।
2. ਦਿਨੇਸ਼ ਕਾਰਤਿਕ ਦਾ ਵਨ ਡੇ ਕਰੀਅਰ ਵੀ ਧੋਨੀ ਤੋਂ ਜ਼ਿਆਦਾ ਹੈ। ਕਾਰਤਿਕ ਨੇ 5 ਸਤੰਬਰ 2004 ਅਤੇ ਧੋਨੀ ਨੇ 23 ਦਸੰਬਰ 2004 ਨੂੰ ਪਹਿਲਾ ਵਨ ਡੇ ਮੈਚ ਖੇਡਿਆ ਸੀ। ਦੋਵਾਂ ਨੇ ਆਖਰੀ ਵਨ ਡੇ ਮੈਚ 10 ਜੁਲਾਈ 2019 ਨੂੰ ਖੇਡਿਆ ਸੀ।
3. ਕਾਰਤਿਕ ਅਤੇ ਧੋਨੀ ਦੇ ਨਾਂ ਨਾਲ ਪ੍ਰਸਿੱਧ ਦੋਵੇ ਕ੍ਰਿਕਟਰਾਂ ਦਾ ਟੀ-20 ਅੰਤਰਰਾਸ਼ਟਰੀ ਕਰੀਅਰ ਬਰਾਬਰ ਹੈ। ਕਾਰਤਿਕ ਅਤੇ ਧੋਨੀ ਨੇ ਇਕ ਦਸੰਬਰ 2006 ਨੂੰ ਦੱਖਣੀ ਅਫਰੀਕਾ ਵਿਰੁੱਧ ਇਕੱਠੇ ਹੀ ਟੀ-20 ਕ੍ਰਿਕਟ ਦੀ ਸ਼ੁਰੂਆਤ ਕੀਤੀ ਸੀ। ਦੋਵਾਂ ਨੇ ਆਖਰੀ ਟੀ-20 ਅੰਤਰਰਾਸ਼ਟਰੀ ਮੈਚ 27 ਫਰਵਰੀ 2019 ਨੂੰ ਖੇਡਿਆ। ਕਾਰਤਿਕ ਦੇ ਕੋਲ ਆਪਣਾ ਅੰਤਰਰਾਸ਼ਟਰੀ ਟੀ-20 ਕਰੀਅਰ ਅੱਗੇ ਵਧਾਉਣ ਦਾ ਮੌਕਾ ਹੈ ਕਿਉਂਕਿ ਉਨ੍ਹਾਂ ਨੇ ਅਜੇ ਸੰਨਿਆਸ ਨਹੀਂ ਲਿਆ ਹੈ।
4. ਕਾਰਤਿਕ ਨੇ ਵਿਕਟਕੀਪਰ ਹੋਣ ਦੇ ਬਾਵਜੂਦ 98 ਅੰਤਰਰਾਸ਼ਟਰੀ ਮੈਚ ਸਪੈਸ਼ਲਿਸਟ ਬੈਟਸਮੈਨ ਦੇ ਤੌਰ 'ਤੇ ਖੇਡੇ ਹਨ। ਇਨ੍ਹਾਂ 'ਚ 68 ਵਨ ਡੇ, 23 ਟੀ-20 ਅਤੇ 7 ਟੈਸਟ ਮੈਚ ਸ਼ਾਮਲ ਹਨ। ਧੋਨੀ ਟੀਮ 'ਚ ਹੁਣ ਵੀ ਸਪੈਸ਼ਲਿਸਟ ਬੱਲੇਬਾਜ਼ ਦੇ ਤੌਰ 'ਤੇ ਨਹੀਂ ਖੇਡੇ।
5. ਦਿਨੇਸ਼ ਕਾਰਤਿਕ ਨੇ 32 ਅਤੇ ਧੋਨੀ ਨੇ 98 ਟੀ-20 ਅੰਤਰਰਾਸ਼ਟਰੀ ਮੈਚ ਖੇਡੇ ਹਨ। ਇਸ ਦੌਰਾਨ ਧੋਨੀ ਦੌੜਾਂ ਬਣਾਉਣ ਦੇ ਮਾਮਲੇ 'ਚ ਕਾਰਤਿਕ ਤੋਂ ਬਹੁਤ ਅੱਗੇ ਹਨ ਪਰ ਸਟ੍ਰਾਈਕ ਰੇਟ ਦੇ ਮਾਮਲੇ 'ਚ ਕਾਰਤਿਕ (143.52), ਧੋਨੀ (126.13) ਤੋਂ ਜ਼ਿਆਦਾ ਬੇਹਤਰ ਹੈ। ਔਸਤ ਦੇ ਮਾਮਲੇ 'ਚ ਵੀ ਦੋਵਾਂ 'ਚ ਜ਼ਿਆਦਾ ਅੰਤਰ ਨਹੀਂ। ਧੋਨੀ ਦਾ ਔਸਤ 37.60 ਅਤੇ ਕਾਰਤਿਕ ਦੀ ਔਸਤ 33.25 ਹੈ
6. ਦਿਨੇਸ਼ ਨੇ 10 ਟੈਸਟ ਮੈਚਾਂ 'ਚ ਓਪਨਿੰਗ ਬੱਲੇਬਾਜ਼ੀ ਕੀਤੀ ਹੈ। ਧੋਨੀ ਨੇ ਅਜਿਹਾ ਕਦੇ ਨਹੀਂ ਕੀਤਾ ਹੈ। ਦੋਵਾਂ ਕ੍ਰਿਕਟਰਾਂ ਨੇ 5-5 ਨੰਬਰ 'ਤੇ ਬੱਲੇਬਾਜ਼ੀ ਕੀਤੀ ਹੈ। ਇਸ ਮਾਮਲੇ 'ਚ ਦੋਵੇਂ ਬਰਾਬਰੀ 'ਤੇ ਖੜ੍ਹੇ ਬਨ।
7. ਕਾਰਤਿਕ ਨੇ 20 ਵਨ ਡੇ ਮੈਚਾਂ 'ਚ ਓਪਨਿੰਗ ਕੀਤੀ ਹੈ। ਧੋਨੀ ਨੇ ਸਿਰਫ 2 ਬਾਰ ਅਜਿਹਾ ਕੀਤਾ ਹੈ। ਦੋਵੇਂ 7-7 ਨੰਬਰ 'ਤੇ ਬੱਲੇਬਾਜ਼ੀ ਕਰ ਚੁੱਕੇ ਹਨ। ਕਾਰਤਿਕ ਵਨ ਡੇ 'ਚ 1 ਤੋਂ 7 ਅਤੇ ਧੋਨੀ 2 ਤੋਂ 8 ਤੱਕ ਸਾਰੇ ਕ੍ਰਮ 'ਤੇ ਖੇਡ ਚੁੱਕੇ ਹਨ।
8. ਕਾਰਤਿਕ ਨੇ ਟੀ-20 ਅੰਤਰਰਾਸ਼ਟਰੀ ਮੈਚਾਂ 'ਚ ਓਪਨਿੰਗ ਸਮੇਤ 6 ਅਲੱਗ-ਅਲੱਗ ਨੰਬਰ 'ਤੇ ਬੱਲੇਬਾਜ਼ੀ ਕੀਤੀ ਹੈ। ਮਾਹੀ ਨੇ ਅੰਤਰਰਾਸ਼ਟਰੀ ਟੀ-20 ਮੈਚ 'ਚ ਕਦੇ ਓਪਨਿੰਗ ਨਹੀਂ ਕੀਤੀ ਹੈ।
9. ਘਰੇਲੂ ਕ੍ਰਿਕਟ 'ਚ ਤਾਮਿਲਨਾਡੂ ਦੇ ਲਈ ਖੇਡਣ ਵਾਲੇ ਡੀ. ਕੇ. ਨੇ ਫਸਟ ਕਲਾਸ ਮੈਚਾਂ 'ਚ 28 ਸੈਂਕੜੇ ਲਗਾਏ ਹਨ। ਝਾਰਖੰਡ ਦੇ ਧੋਨੀ ਸਿਰਫ 9 ਫਸਟ ਕਸਾਸ ਸੈਂਕੜੇ ਲਗਾ ਸਕੇ ਹਨ।
10. 35 ਸਾਲ ਦੇ ਕਾਰਤਿਕ ਬਤੌਰ ਕਪਤਾਨ ਆਪਣੀ ਟੀਮ (ਤਾਮਿਲਨਾਡੂ) ਨੂੰ ਰਣਜੀ ਚੈਂਪੀਅਨ ਬਣਾ ਚੁੱਕੇ ਹਨ। ਧੋਨੀ ਆਪਣੀ ਟੀਮ (ਝਾਰਖੰਡ) ਨੂੰ ਕਦੇ ਚੈਂਪੀਅਨ ਨਹੀਂ ਬਣਾ ਸਕੇ।
11. ਦਿਨੇਸ਼ ਕਾਰਤਿਕ ਆਈ. ਪੀ. ਐੱਲ. ਦੀ 6 ਟੀਮਾਂ ਦੇ ਲਈ ਖੇਡ ਚੁੱਕੇ ਹਨ। ਇਨ੍ਹਾਂ 'ਚ ਦਿੱਲੀ ਡੇਅਰਡੇਵਿਲਸ, ਗੁਜਰਾਤ ਲਾਇੰਸ, ਕਿੰਗਜ਼ ਇਲੈਵਨ ਪੰਜਾਬ, ਮੁੰਬਈ ਇੰਡੀਅਨਜ਼, ਰਾਇਲ ਚੈਲੰਜਰਜ਼ ਬੈਂਗਲੁਰੂ ਅਤੇ ਕੋਲਕਾਤਾ ਨਾਈਟ ਰਾਈਡਰਜ਼ ਸ਼ਾਮਲ ਹਨ। ਧੋਨੀ ਸਿਰਫ 2 ਟੀਮਾਂ ਚੇਨਈ ਸੁਪਰ ਕਿੰਗਜ਼ ਅਤੇ ਪੁਰਣੇ ਦੇ ਲਈ ਖੇਡੇ ਹਨ।


author

Gurdeep Singh

Content Editor

Related News