ਅਗਲੇ ਸਾਲ IPL ਤੋਂ ਬਾਅਦ ਭਵਿੱਖ ''ਤੇ ਫੈਸਲਾ ਕਰੇਗਾ ਧੋਨੀ

Wednesday, Nov 27, 2019 - 03:36 PM (IST)

ਅਗਲੇ ਸਾਲ IPL ਤੋਂ ਬਾਅਦ ਭਵਿੱਖ ''ਤੇ ਫੈਸਲਾ ਕਰੇਗਾ ਧੋਨੀ

ਸਪੋਰਟਸ ਡੈਸਕ : ਸਾਬਕਾ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਅਗਲੇ ਸਾਲ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਤੋਂ ਬਾਅਦ ਆਪਣੇ ਭਵਿੱਖ ਨੂੰ ਲੈ ਕੇ ਫੈਸਲਾ ਕਰੇਗਾ। ਇਸ ਸਟਾਰ ਕ੍ਰਿਕਟਰ ਦੇ ਨੇੜਲੇ ਸੂਤਰਾਂ ਨੇ ਮੰਗਲਵਾਰ ਇਹ ਜਾਣਕਾਰੀ ਦਿੱਤੀ, ਜਿਸ ਨਾਲ ਉਸਦੇ ਕਰੀਅਰ ਨੂੰ ਲੈ ਕੇ ਲੰਬੇ ਸਮੇਂ ਤੋਂ ਚੱਲ ਰਹੀਆਂ ਅਟਕਲਬਾਜ਼ੀਆਂ  ਦਾ ਦੌਰ ਰੁਕ ਸਕਦਾ ਹੈ। ਭਾਰਤ ਦੇ ਜੁਲਾਈ ਵਿਚ ਇੰਗਲੈਂਡ ਵਿਚ ਖੇਡੇ ਗਏ ਵਨ ਡੇ ਵਿਸ਼ਵ ਕੱਪ ਤੋਂ ਸੈਮੀਫਾਈਨਲ ਵਿਚੋਂ ਬਾਹਰ ਹੋਣ ਤੋਂ ਬਾਅਦ ਤੋਂ ਹੀ ਧੋਨੀ ਕਿਸੇ ਮੈਚ ਵਿਚ ਨਹੀਂ ਖੇਡਿਆ ਹੈ। ਉਹ ਵੈਸਟਇੰਡੀਜ਼ ਦੌਰੇ 'ਤੇ ਨਹੀਂ ਗਿਆ ਅਤੇ ਇਸ ਤੋਂ ਬਾਅਦ ਦੱਖਣੀ ਅਫਰੀਕਾ ਅਤੇ ਬੰਗਲਾਦੇਸ਼ ਵਿਰੁੱਧ ਘਰੇਲੂ ਲੜੀਆਂ ਵਿਚ ਵੀ ਨਹੀਂ ਖੇਡਿਆ।

PunjabKesari

ਸੂਤਰਾਂ ਨੇ ਕਿਹਾ, ''ਧੋਨੀ ਜੇਕਰ ਆਪਣੇ ਭਵਿੱਖ ਨੂੰ ਲੈ ਕੇ ਕੋਈ ਫੈਸਲਾ ਕਰੇਗਾ ਤਾਂ ਅਜਿਹਾ ਆਈ. ਪੀ. ਐੈੱਲ. ਤੋਂ ਬਾਅਦ ਹੀ ਹੋਵੇਗਾ। ਤੁਸੀਂ ਅਟਕਲਾਂ 'ਤੇ ਰੋਕ ਨਹੀਂ ਲਾ ਸਕਦੇ ਕਿਉਂਕਿ ਉਹ ਬਹੁਤ ਵੱਡਾ ਖਿਡਾਰੀ ਹੈ। ਉਹ ਫਿਟਨੈੱਸ ਦੇ ਲਿਹਾਜ਼ ਨਾਲ ਬਿਹਤਰੀਨ ਸਥਿਤੀ ਵਿਚ ਹੈ ਅਤੇ ਪਿਛਲੇ ਇਕ ਮਹੀਨੇ ਤੋਂ ਸਖਤ ਅਭਿਆਸ ਕਰ ਰਿਹਾ ਹੈ।''


Related News