ਧੋਨੀ ਹੁਣ ਪਹਿਲਾਂ ਵਰਗੇ ਨਹੀਂ ਰਹੇ, ਵੱਧਦੀ ਉਮਦ ਦਾ ਦਿਸ ਰਿਹੈ ਅਸਰ : ਸਹਿਵਾਗ

Thursday, Jul 19, 2018 - 10:21 PM (IST)

ਧੋਨੀ ਹੁਣ ਪਹਿਲਾਂ ਵਰਗੇ ਨਹੀਂ ਰਹੇ, ਵੱਧਦੀ ਉਮਦ ਦਾ ਦਿਸ ਰਿਹੈ ਅਸਰ : ਸਹਿਵਾਗ

ਨਵੀਂ ਦਿੱਲੀ : ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਧਾਕੜ ਬੱਲੇਬਾਜ਼ ਵਰਿੰਦਰ ਸਹਿਵਾਗ ਨੇ ਵਿਕਟਕੀਪਰ ਮਹਿੰਦਰ ਸਿੰਘ ਧੋਨੀ ਦੀ ਮੌਜੂਦਾ ਫਾਰਮ ਨੂੰ ਲੈ ਕੇ ਬਿਆਨ ਦਿੱਤਾ ਹੈ। ਸਹਿਵਾਗ ਦਾ ਮੰਨਣਾ ਹੈ ਕਿ ਧੋਨੀ ਹੁਣ ਪਹਿਲਾਂ ਵਰਗੇ ਨਹੀਂ ਰਹੇ। ਇਸਦਾ ਕਾਰਨ ਉਨ੍ਹਾਂ ਦੀ ਵਧਦੀ ਉਮਰ ਹੈ। ਸਹਿਵਾਗ ਨੇ ਇਕ ਚੈਨਲ ਨੂੰ ਦਿੱਤੇ ਇੰਟਰਵਿਊ ਦੌਰਾਨ ਕਿਹਾ, ਮੈਨੂੰ ਲੱਗਦਾ ਹੈ ਕਿ ਹੁਣ ਧੋਨੀ ਪਹਿਲਾਂ ਵਰਗੇ ਨਹੀਂ ਰਹੇ। ਉਨ੍ਹਾਂ ਦੇ ਪ੍ਰਦਰਸ਼ਨ 'ਤੇ ਉਮਰ ਦਾ ਅਸਰ ਦਿਸ ਰਿਹਾ ਹੈ। ਪਹਿਲਾਂ ਉਹ ਪਾਰੀ ਦੇ ਆਖਰ ਤੱਕ ਖੇਡਣ ਦੀ ਜ਼ਿੰਮੇਵਾਰੀ ਲੈਂਦੇ ਸਨ। ਜੇਕਰ ਧੋਨੀ ਜਾਂ ਦਿਨੇਸ਼ ਕਾਰਤਿਕ 'ਚੋਂ ਕੋਈ ਵੀ ਪਾਰੀ ਦੇ ਆਖਰ ਤੱਕ ਟਿਕ ਜਾਂਦਾ ਤਾਂ ਮੈਚ ਦਾ ਨਜ਼ਾਰਾ ਹੀ ਕੁਝ ਅਲੱਗ ਹੁੰਦਾ। ਮੈਂ ਇਸ ਹਾਰ ਦਾ ਜ਼ਿੰਮੇਵਾਰ ਪੂਰੀ ਤਰ੍ਹਾਂ ਬੱਲੇਬਾਜ਼ਾਂ ਨੂੰ ਠਹਿਰਾਉਂਦਾ ਹਾਂ।
Sports
ਸਹਿਵਾਗ ਨੇ ਗੱਲ ਅੱਗੇ ਵਧਾਉਂਦੇ ਹੋਏ ਕਿਹਾ, ਭਾਰਤ ਮੈਚ ਹਾਰਿਆ ਕਿਉਂਕਿ ਬੋਰਡ 'ਤੇ ਚੰਗੇ ਰਨ ਨਹੀਂ ਸਨ। ਭਾਰਤ ਚੰਗਾ ਟੀਚਾ ਦੇਣ ਤੋਂ 30-40 ਦੌੜਾਂ ਪਿੱਛੇ ਰਹਿ ਗਿਆ। ਵਿਰਾਟ ਕੋਹਲੀ, ਮਹਿੰਦਰ ਸਿੰਘ ਧੋਨੀ, ਰੋਹਿਤ ਸ਼ਰਮਾ ਜਾਂ ਸ਼ਿਖਰ ਧਵਨ ਕੋਈ ਵੀ ਹੋਵੇ ਚੰਗੀ ਬੱਲੇਬਾਜ਼ੀ ਕਰ ਸਕਦੇ ਸਨ। ਜੇਕਰ ਇਹ ਖਿਡਾਰੀ ਕ੍ਰੀਜ਼ 'ਤੇ ਰੁਕਦੇ ਤਾਂ ਚੰਗਾ ਟੀਚਾ ਦੇ ਸਕਦੇ ਸਨ।
PunjabKesari
ਇਸ ਤੋਂ ਪਹਿਲਾਂ ਗੌਤਮ ਗੰਭੀਰ ਨੇ ਵੀ ਧੋਨੀ ਨੂੰ ਲੈ ਕੇ ਇਕ ਬਿਆਨ ਦਿੱਤਾ। ਇੰਗਲੈਂਡ ਖਿਲਾਫ ਵਨਡੇ ਸੀਰੀਜ਼ ਦੇ ਆਖਰੀ ਦੋ ਮੈਚਾਂ 'ਚ ਧੋਨੀ ਨੇ ਕਾਫੀ ਹੋਲੀ ਬੱਲੇਬਾਜ਼ੀ ਕੀਤੀ, ਜਿਸਨੂੰ ਲੈ ਕੇ ਉਨ੍ਹਾਂ ਦੀ ਹਰ ਪਾਸੇ ਅਲੋਚਨਾ ਹੋ ਰਹੀ ਹੈ। ਗੰਭੀਰ ਨੇ ਕਿਹਾ, ਧੋਨੀ ਦੀ ਹੋਲੀ ਬੱਲੇਬਾਜ਼ੀ ਦੇ ਕਾਰਨ ਕਾਫੀ ਬੱਲੇਬਾਜ਼ ਦਬਾਅ 'ਚ ਆ ਜਾਂਦੇ ਹਨ।Sports


Related News