IND v PAK: ਮਾਨਚੈਸਟਰ ਪਹੁੰਚਿਆ ਧੋਨੀ ਦਾ ਪਾਕਿ ਫੈਨ, ਖੁਦ ਧੋਨੀ ਕਰਦੇ ਹਨ ਟਿਕਟ ਬੁੱਕ

Saturday, Jun 15, 2019 - 01:44 AM (IST)

IND v PAK: ਮਾਨਚੈਸਟਰ ਪਹੁੰਚਿਆ ਧੋਨੀ ਦਾ ਪਾਕਿ ਫੈਨ, ਖੁਦ ਧੋਨੀ ਕਰਦੇ ਹਨ ਟਿਕਟ ਬੁੱਕ

ਨਵੀਂ ਦਿੱਲੀ— ਮਹਿੰਦਰ ਸਿੰਘ ਧੋਨੀ ਤੇ ਕਰਾਚੀ 'ਚ ਜੰਮੇ ਮੁਹੰਮਦ ਬਸ਼ੀਰ ਦੇ ਵਿਚ ਰਿਸ਼ਤਾ ਭਾਰਤ-ਪਾਕਿਸਤਾਨ 2011 ਵਿਸ਼ਵ ਕੱਪ ਸੈਮੀਫਾਈਨਲ ਦੇ ਦੌਰਾਨ ਸ਼ੁਰੂ ਹੋਇਆ ਸੀ ਤੇ ਉਸ ਸਮੇਂ ਤੋਂ ਇਹ ਰਿਸ਼ਤਾ ਮਜ਼ਬੂਤ ਹੁੰਦਾ ਗਿਆ। ਇਹ ਰਿਸ਼ਤਾ ਇਸ ਤਰ੍ਹਾਂ ਦਾ ਹੈ ਕਿ ਬਸ਼ੀਰ ਮੈਚ ਟਿਕਟ ਨਹੀਂ ਹੋਣ ਦੇ ਬਾਵਜੂਦ ਐਤਵਾਰ ਨੂੰ ਹੋਣ ਵਾਲੇ ਭਾਰਤ-ਪਾਕਿਸਤਾਨ ਦੇ ਲਈ ਸ਼ਿਕਾਗੋ ਤੋਂ ਮਾਨਚੈਸਟਰ (ਕਰੀਬ 6000 ਕਿ. ਮੀ) ਪਹੁੰਚ ਗਏ ਹਨ। ਉਹ ਜਾਣਦੇ ਹਨ ਕਿ ਧੋਨੀ ਯਕੀਕਨ ਕਰੇਗਾ ਕਿ ਉਹ ਓਲਡ ਟ੍ਰੈਫਰਡ 'ਤੇ ਮੈਚ ਦੇਖ ਸਕੇ।

PunjabKesari
ਇਸ 63 ਸਾਲਾ ਪ੍ਰਸ਼ੰਸਕ ਦਾ ਸ਼ਿਕਾਗੋ 'ਚ ਇਕ ਰੈਸਟੋਰੈਂਟ ਹੈ ਤੇ ਉਸ ਕੋਲ ਅਮਰੀਕਾ ਦਾ ਪਾਸਪੋਰਟ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਇੱਥੇ ਕੱਲ ਹੀ ਆ ਗਿਆ ਸੀ ਤੇ ਮੈਂ ਦੇਖਿਆ ਕਿ ਲੋਕਾਂ ਨੇ ਇਕ ਟਿਕਟ ਦੇ ਲਈ 800 ਤੋਂ 900 ਪਾਊਂਡ ਤਕ ਖਰਚ ਕੀਤੇ ਹਨ। ਧੋਨੀ ਦਾ ਧੰਨਵਾਦ ਕਿਉਂਕਿ ਮੈਨੂੰ ਟਿਕਟ ਦੇ ਲਈ ਇੰਨਾ ਘੁੰਮਣਾ ਨਹੀਂ ਪਿਆ।

PunjabKesari
ਬਸ਼ੀਰ ਨੇ ਕਿਹਾ ਕਿ ਮੈਂ ਉਨ੍ਹਾਂ ਨੂੰ ਫੋਨ ਨਹੀਂ ਕਰਦਾ ਕਿਉਂਕਿ ਉਹ ਹਰ ਸਮੇਂ ਰੁੱਝੇ ਹੋਏ ਰਹਿੰਦੇ ਹਨ। ਮੇਰੇ ਇੱਥੇ ਆਉਣ ਤੋਂ ਪਹਿਲਾਂ ਹੀ ਧੋਨੀ ਨੇ ਮੈਨੂੰ ਟਿਕਟ ਦੇ ਲਈ ਯਕੀਕਨ ਕਰ ਦਿੱਤਾ ਸੀ। ਉਹ ਬਹੁਤ ਵਧੀਆ ਵਿਅਕਤੀ ਹੈ। ਉਨ੍ਹਾਂ ਨੇ ਮੋਹਾਲੀ 'ਚ 2011 ਮੈਚ ਤੋਂ ਬਾਅਦ ਮੇਰੇ ਲਈ ਜੋ ਕੀਤਾ ਹੈ ਮੈਨੂੰ ਨਹੀਂ ਲੱਗਦਾ ਕਿ ਉਸਦੇ ਬਾਰੇ 'ਚ ਕੋਈ ਸੋਚ ਵੀ ਸਕਦਾ ਹੈ।


author

Gurdeep Singh

Content Editor

Related News