ਰੇਜ਼ਰ ਜਾਂ ਟ੍ਰਿਮਰ ਨਹੀਂ ਬਲਕਿ ਉਸਤਰੇ ਨਾਲ ਦਿੱਤਾ ਸਪਨਾ ਨੇ ਧੋਨੀ ਨੂੰ ਨਵਾਂ ਲੁੱਕ
Sunday, Jul 29, 2018 - 02:10 PM (IST)
ਨਵੀਂ ਦਿੱਲੀ : ਭਾਰਤੀ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦੀ ਹੇਅਰ ਸਟਾਇਲਿਸਟ ਸਪਨਾ ਭਵਨਾਨੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਵੀਡੀਓ ਸ਼ੇਅਰ ਕੀਤਾ। ਇਸ ਵੀਡੀਓ 'ਚ ਸਪਨਾ ਨੇ ਕੋਈ ਰੇਜ਼ਰ ਜਾਂ ਟ੍ਰਿਮਰ ਨਹੀਂ ਬਲਕਿ ਉਸਤਰੇ ਨਾਲ ਧੋਨੀ ਦੀ ਸ਼ੇਵ ਕੀਤੀ। ਵੀਡੀਓ ਨੂੰ ਪ੍ਰਸ਼ੰਸਕ ਕਾਫੀ ਪਸੰਦਰ ਕਰ ਰਹੇ ਹਨ। ਬਿਗ ਬਾਸ ਸੀਜ਼ਨ-6 'ਚ ਲੋਕਾਂ ਦਾ ਮਨੋਰੰਜਨ ਕਰਨ ਵਾਲੀ ਸਪਨਾ ਬਿਹਤਰੀਨ ਹੇਅਰ ਸਟਾਈਲਿਸਟ ਹੈ।
ਸਪਨਾ ਨੇ ਆਪਣੇ ਇੰਸਟਾ ਦੇ ਜਰੀਏ ਵੀਡੀਓ ਦੇ ਕੈਪਸ਼ਨ 'ਚ ਲਿਖਿਆ, '' ਉਹ ਕਈ ਦਿਨਾ ਤੋਂ ਫਜੀਲ ਨਾਂ ਦੇ ਇਕ ਨਾਈ ਤੋਂ ਉਸਤਰਾ ਚਲਾਉਣਾ ਸਿਖ ਰਹੀ ਸੀ ਅਤੇ ਉਸਨੂੰ ਇਸਤੇਮਾਲ ਕਰਨ ਦਾ ਮੌਕਾ ਅੱਜ ਧੋਨੀ 'ਤੇ ਮਿਲਿਆ। ਸਪਨਾ ਨੇ ਨਾਲ ਹੀ ਲਿਖਿਆ ਕਿ ਇਹ ਗੁਰੂ ਪੁਰਣਿਮਾ ਉਸ ਦੇ ਲਈ ਸ਼ਾਨਦਾਰ ਰਹੀ। ਧੋਨੀ ਦੀ ਤਾਰੀਫ 'ਚ ਉਹ ਲਿਖਦੀ ਹੈ ਕਿ ਧੋਨੀ ਨੇ ਅੱਜ ਪਹਿਲੀ ਵਾਰ ਉਸ ਨੂੰ ਆਪਣੇ 'ਤੇ ਉਸਤਰਾ ਚਲਾਉਣ ਦੀ ਇਜਾਜ਼ਤ ਦਿੱਤੀ ਹੈ।
ਵੀਡੀਓ 'ਚ ਧੋਨੀ ਹਮੇਸ਼ਾ ਦੇ ਤਰ੍ਹਾਂ ਕੂਲ ਦਿਖਾਈ ਦੇ ਰਹੇ ਹਨ। ਇਸ ਵੀਡੀਓ ਨੂੰ ਹੁਣ ਤੱਕ 70 ਹਜ਼ਾਰ ਤੋਂ ਜ਼ਿਆਦਾ ਲੋਕ ਦੇਖ ਚੁੱਕੇ ਹਨ। ਸਪਨਾ ਨੇ ਇਸ ਵੀਡੀਓ ਨੂੰ ਆਪਣੇ ਫੇਸਬੁੱਕ ਪੇਜ਼ 'ਤੇ ਵੀ ਸ਼ੇਅਰ ਕੀਤਾ ਹੈ। ਜ਼ਿਕਰਯੋਗ ਹੈ ਕਿ ਧੋਨੀ ਦੇ ਮਸ਼ਹੂਰ ਲੰਬੇ ਵਾਲਾਂ 'ਤੇ ਵੀ ਸਪਨਾ ਨੇ ਹੀ ਕੈਂਚੀ ਚਲਾਈ ਸੀ। ਧੋਨੀ ਹੁਣ ਇੰਗਲੈਂਡ ਦੌਰੇ ਤੋਂ ਵਾਪਸ ਆ ਚੁੱਕੇ ਹਨ, ਕਿਉਂਕਿ ਉਸ ਨੇ ਟੈਸਟ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਹੈ।
