ਕ੍ਰਿਕਟ ਦਾ ਫੈਡਰਰ ਹੈ ਧੋਨੀ ਤੇ ਕੋਹਲੀ ਦੀ ਤੁਲਨਾ ਅਲਕਾਰੇਜ਼ ਨਾਲ ਹੋ ਸਕਦੀ ਹੈ : ਸੈਮਸਨ

Tuesday, Jun 23, 2026 - 10:58 AM (IST)

ਕ੍ਰਿਕਟ ਦਾ ਫੈਡਰਰ ਹੈ ਧੋਨੀ ਤੇ ਕੋਹਲੀ ਦੀ ਤੁਲਨਾ ਅਲਕਾਰੇਜ਼ ਨਾਲ ਹੋ ਸਕਦੀ ਹੈ : ਸੈਮਸਨ

ਨਵੀਂ ਦਿੱਲੀ– ਵਿੰਬਲਡਨ ਤੋਂ ਪਹਿਲਾਂ ਕ੍ਰਿਕਟ ਤੇ ਟੈਨਿਸ ਵਿਚਾਲੇ ਸਮਾਨਤਾ ’ਤੇ ਗੱਲ ਕਰਦੇ ਹੋਏ ਭਾਰਤ ਦੇ ਵਿਕਟਕੀਪਰ ਬੱਲੇਬਾਜ਼ ਸੰਜੂ ਸੈਮਸਨ ਨੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦੀ ਤੁਲਨਾ ਟੈਨਿਸ ਦੇ ਮਹਾਨ ਖਿਡਾਰੀ ਰੋਜ਼ਰ ਫੈਡਰਰ ਨਾਲ ਕੀਤੀ ਤੇ ਵਿਰਾਟ ਕੋਹਲੀ ਦੇ ਹਮਲਾਵਰ ਅੰਦਾਜ਼ ਦੀ ਤੁਲਨਾ ਸਪੇਨ ਦੇ ਸਟਾਰ ਕਾਰਲੋਸ ਅਲਕਾਰਾਜ਼ ਨਾਲ ਕੀਤੀ। ਦੁਨੀਆ ਦੇ ਬਿਹਤਰੀਨ ਟੈਨਿਸ ਸਟਾਰ ਵਿੰਬਲਡਨ ਦੇ ਲਈ ਤਿਆਰ ਹੋ ਰਹੇ ਹਨ ਤੇ ਅਜਿਹੇ ’ਚ ਸੈਮਸਨ ਨੇ ਟੈਨਿਸ ਤੇ ਕ੍ਰਿਕਟ ਦੇ ਧਾਕੜਾਂ ਵਿਚਾਲੇ ਤੁਲਨਾ ਕੀਤੀ।

ਸੈਮਸਨ ਨੇ ਕਿਹਾ, ‘‘ਕ੍ਰਿਕਟ ਦਾ ਰੋਜ਼ਰ ਫੈਡਰਰ? ਉਹ ਮਹਿੰਦਰ ਸਿੰਘ ਧੋਨੀ ਹੀ ਹੋ ਸਕਦਾ ਹੈ। ਉਹ ਆਪਣੇ ਕੰਮ ਨੂੰ ਬਹੁਤ ਸ਼ਾਂਤ ਤੇ ਸਬਰ ਵਾਲੇ ਤਰੀਕੇ ਨਾਲ ਕਰਦਾ ਹੈ।’’

ਉਸ ਨੇ ਕਿਹਾ, ‘‘ਦੂਜੇ ਪਾਸੇ ਕਾਰਲੋਸ ਅਲਕਾਰਾਜ਼ ਬਹੁਤ ਹਮਲਾਵਰ ਹੈ। ਠੀਕ ਉਸੇ ਹੀ ਤਰ੍ਹਾਂ ਵਿਰਾਟ ਭਰਾ ਨੇ ਸ਼ੁਰੂਆਤ ਕੀਤੀ ਸੀ। ਸ਼ਾਇਦ ਵਿਰਾਟ ਕੋਹਲੀ ਦੀ ਤੁਲਨਾ ਅਲਕਾਰਾਜ਼ ਨਾਲ ਕੀਤੀ ਜਾ ਸਕਦੀ ਹੈ।’’


author

Tarsem Singh

Content Editor

Related News