ਅਜਿਹਾ ਕਿਹੜਾ ਗੇਂਦਬਾਜ਼ ਹੈ ਕੋਲੋਂ ਲੱਗਦਾ ਹੈ ਡਰ ? ਵੈਭਵ ਸੂਰਿਆਵੰਸ਼ੀ ਨੇ ਦਿੱਤਾ ਜਵਾਬ

Thursday, Jul 30, 2026 - 10:22 AM (IST)

ਅਜਿਹਾ ਕਿਹੜਾ ਗੇਂਦਬਾਜ਼ ਹੈ ਕੋਲੋਂ ਲੱਗਦਾ ਹੈ ਡਰ ? ਵੈਭਵ ਸੂਰਿਆਵੰਸ਼ੀ ਨੇ ਦਿੱਤਾ ਜਵਾਬ

ਸਪੋਰਟਸ ਡੈਸਕ : ਵੈਭਵ ਸੂਰਿਆਵੰਸ਼ੀ ਪੂਰੇ ਕ੍ਰਿਕਟ ਜਗਤ ਵਿੱਚ ਛਾਇਆ ਪਿਆ ਹੈ, ਜਿਸ ਨੇ ਹਾਲ ਹੀ ਵਿੱਚ ਇੰਟਰਨੈਸ਼ਨਲ ਕ੍ਰਿਕਟ ਵਿੱਚ ਡੈਬਿਊ ਕੀਤਾ । ਉਹ ਭਾਰਤ ਲਈ ਇੰਟਰਨੈਸ਼ਨਲ ਖੇਡਣ ਵਾਲਾ ਸਭ ਤੋਂ ਘੱਟ ਉਮਰ ਦਾ ਖਿਡਾਰੀ ਹੈ । ਜਿਸ ਨੇ ਸਚਿਨ ਤੇਂਦੁਲਕਰ ਦਾ ਰਿਕਾਰਡ ਤੋੜਿਆ । ਉਸ ਨੇ ਭਾਰਤੀ ਟੀਮ ਵਿੱਚ ਜਗ੍ਹਾ ਆਈ.ਪੀ.ਐੱਲ, ਵਿੱਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਦੇ ਦਮ 'ਤੇ ਬਣਾਈ ਹੈ। ਆਪਣੇ ਪਹਿਲੇ ਹੀ ਸੀਜ਼ਨ (2025 ) ਉਸ ਨੇ ਇਤਿਹਾਸਕ ਸੈਕੜੇ ਲਗਾਏ । ਉਹ ਭਾਰਤ ਲਈ ਸਭ ਤੋਂ ਤੇਜ਼ ਸੈਕਾ ਲਗਾਉਣ ਵਾਲੇ ਬੱਲੇਬਾਜ਼ ਬਣੇ । ਆਈ.ਪੀ.ਐਲ 2026 ਵਿੱਚ ਵੀ ਉਸ ਦਾ ਪ੍ਰਦਰਸ਼ਨ ਕਾਫੀ ਬਿਹਤਰੀਨ ਰਿਹਾ । ਉਸ ਨੇ ਹਰੇਕ ਵੱਡੇ ਗੇਂਦਬਾਜ਼ ਖਿਲਾਫ ਬਿਨਾ ਡਰੇ ਖੇਡਿਆ । ਬੁਮਰਾਹ, ਭੁਵਨੇਂਸ਼ਨਵ, ਹੇਜਲਵੁੱਡ ਜਿਹੇ ਗੇਂਦਬਾਜ਼ਾਂ ਦੇ ਸਾਹਮਣੇ ਪਹਿਲੀ ਹੀ ਗੇਂਦ 'ਤੇ ਉਸ ਨੂੰ ਬਾਊਡਰੀ ਲਗਾਈ, ਜਿਸ ਨਾਲ ਇਹ ਦਰਸਾਉਦਾ ਹੈ ਕਿ ਇਹ ਖਿਡਾਰੀ ਕਿਸੇ ਕੋਲੋ ਨਹੀਂ ਡਰਦਾ ।

ਆਈ.ਪੀ.ਐਲ ਦੌਰਾਨ ਰਵਿੰਦਰ ਜਡੇਜਾ ਦੇ ਨਾਲ ਇਕ ਇੰਟਰਵਿਊ ਵੈਭਵ ਸੂਰਿਆਵੰਸ਼ੀ ਵੀ ਸੀ । ਜਦੋਂ ਉਸ ਨੂੰ ਪੁੱਛਿਆ ਗਿਆ ਕਿ ਉਹ ਕੌਣ ਗੇਂਦਬਾਜ਼ ਹੈ ਜਿਸ ਦੀ ਗੇਂਦ ਨਹੀਂ ਖੇਡਣਾ ਚਾਹੁੰਦੇ । ਇਹੀ ਸਵਾਲ ਪਹਿਲਾ ਜਡੇਜਾ ਕੋਲੋ ਪੁੱਛਿਆ ਗਿਆ ਤਾਂ ਉਸ ਨੇ ਇੰਗਲੈਂਡ ਦੇ ਤੇਜ਼ ਗੇਂਦਬਾਜ਼ ਜਰੋਫਾ ਆਰਚਰ ਦਾ ਨਾਂ ਲਿਆ । ਇਹ ਸਵਾਲ ਵੈਭਵ ਤੋਂ ਵੀ ਪੁੱਛਿਆ ਗਿਆ।

ਕੀ ਬੋਲੇ ਵੈਭਵ ਸੂਰਿਆਵੰਸ਼ੀ ?
ਵੈਭਵ ਨੇ ਕਿਹਾ ਕਿ ਹੁਣ ਤਕ ਕੋਈ ਵੀ ਅਜਿਹਾ ਗੇਂਦਬਾਜ਼ ਨਹੀਂ ਹੈ, ਉਸ ਦਾ ਨਿਡਰ ਅੰਦਾਜ ਇੰਟਰਵਿਊ ਵਿੱਚ ਵੀ ਦੇਖਣ ਨੂੰ ਮਿਲਿਆ । ਉਸ ਨੇ ਸਾਫ ਕਿਹਾ ਕਿ ਹੁਣ ਤਕ ਕੋਈ ਵੀ ਗੇਂਦਬਾਜ਼ ਨਹੀਂ ਹੈ , ਜਿਸ ਦੇ ਸਾਹਮਣੇ ਖੇਡਣ ਤੋਂ ਉਸ ਨੂੰ ਡਰ ਲੱਗੇ । ਇਹ ਜਵਾਬ ਸੁਣ ਕੇ ਨਾਲ ਬੈਠੇ ਰਵਿੰਦਰ ਜਡੇਜਾ ਨੇ ਵੀ ਕਿਹਾ ਕਿ ਹੁਣ ਤਕ ਕੋਈ ਵੀ ਆਇਆ ਨਹੀਂ । ਜਿਸ ਤੋਂ ਵੈਭਵ ਨੂੰ ਡਰ ਲੱਗੇ । ਅਜਿਹਾ ਨਹੀਂ ਹੈ ਕਿ ਵੈਭਵ ਸਿਰਫ ਗੱਲਾਂ ਕਰ ਰਿਹਾ ਹੈ, ਇਹ ਅੰਦਾਜ ਉਸ ਦੀ ਬੱਲੇਬਾਜ਼ੀ ਵਿੱਚ ਵੀ ਸਾਫ ਦਿਖਾਈ ਦਿੰਦਾ ਹੈ ,ਜਦਕਿ ਹੁਣ ਹਰੇਕ ਵੱਡੇ ਗੇਂਦਬਾਜ਼ ਵੀ ਉਸ ਦੇ ਸਾਹਮਣੇ ਗੇਂਦ ਸੁੱਟਣ ਤੋਂ ਡਰਦੇ ਹਨ ।


author

SATPAL

Content Editor

Related News