ਧੋਨੀ ਤੇ ਵਿਰਾਟ ਕੋਲ 10 ਹਜ਼ਾਰੀ ਬਣਨ ਦਾ ਮੌਕਾ

Wednesday, Jul 11, 2018 - 01:14 AM (IST)

ਧੋਨੀ ਤੇ ਵਿਰਾਟ ਕੋਲ 10 ਹਜ਼ਾਰੀ ਬਣਨ ਦਾ ਮੌਕਾ

ਨਵੀਂ ਦਿੱਲੀ- ਭਾਰਤੀ ਕਪਤਾਨ ਵਿਰਾਟ ਕੋਹਲੀ ਤੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਕੋਲ ਇੰਗਲੈਂਡ ਵਿਰੁੱਧ 12 ਜੁਲਾਈ ਤੋਂ ਸ਼ੁਰੂ ਹੋ ਰਹੀ ਤਿੰਨ ਮੈਚਾਂ ਦੀ ਵਨ ਡੇ ਸੀਰੀਜ਼ ਵਿਚ 10 ਹਜ਼ਾਰੀ ਬਣਨ ਦਾ ਮੌਕਾ ਰਹੇਗਾ। 29 ਸਾਲਾ ਵਿਰਾਟ 208 ਮੈਚਾਂ ਵਿਚ 58.10 ਦੀ ਸ਼ਾਨਦਾਰ ਔਸਤ ਨਾਲ 9588 ਦੌੜਾਂ ਬਣਾ ਚੁੱਕਾ ਹੈ ਤੇ ਉਸ ਨੂੰ 10 ਹਜ਼ਾਰ ਦੌੜਾਂ ਤਕ ਪਹੁੰਚਣ ਲਈ 402 ਦੌੜਾਂ ਦੀ ਲੋੜ ਹੈ, ਜਿਹੜੀ ਕਿ ਇਕ ਮੁਸ਼ਕਲ ਚੁਣੌਤੀ ਹੈ ਪਰ ਵਿਰਾਟ ਅਜਿਹਾ ਕਰਨ ਵਿਚ ਸਮਰੱਥ ਹੈ। ਵਿਰਾਟ ਹੁਣ ਤਕ 35 ਸੈਂਕੜਿਆਂ ਦੇ ਨਾਲ ਇਕ ਦਿਨਾ ਮੈਚਾਂ ਵਿਚ ਸਭ ਤੋਂ ਵੱਧ ਸੈਂਕੜੇ ਬਣਾਉਣ ਦੇ ਮਾਮਲੇ ਵਿਚ ਸਚਿਨ ਤੇਂਦੁਲਕਰ ਤੋਂ ਬਾਅਦ ਦੂਜੇ ਸਥਾਨ 'ਤੇ ਹੈ।

PunjabKesari
ਸਾਬਕਾ ਕਪਤਾਨ ਤੇ ਵਿਕਟਕੀਪਰ ਧੋਨੀ 318 ਮੈਚਾਂ ਵਿਚ 51.37 ਦੀ ਔਸਤ ਨਾਲ 9967 ਦੌੜਾਂ ਬਣਾ ਚੁੱਕਾ ਹੈ ਤੇ ਉਸ ਨੂੰ 10 ਹਜ਼ਾਰ ਦੌੜਾਂ ਲਈ ਸਿਰਫ 33 ਦੌੜਾਂ ਦੀ ਲੋੜ ਹੈ। ਧੋਨੀ ਦੇ ਖਾਤੇ ਵਿਚ 10 ਸੈਂਕੜੇ ਤੇ 67 ਅਰਧ ਸੈਂਕੜੇ ਹਨ। ਇਸਦੇ ਇਲਾਵਾ ਉਹ ਇਕ ਦਿਨਾ ਮੈਚਾਂ ਵਿਚ 300 ਕੈਚਾਂ ਦਾ ਅੰਕੜਾ ਵੀ ਪੂਰਾ ਕਰ ਸਕਦਾ ਹੈ। ਉਹ ਹੁਣ ਤਕ ਵਿਕਟਾਂ ਦੇ ਪਿੱਛੇ 297 ਕੈਚ ਫੜ ਚੁੱਕਾ ਹੈ।
ਇਕ ਦਿਨਾ ਮੈਚਾਂ ਵਿਚ ਹੁਣ ਤਕ ਦੁਨੀਆ ਦੇ 11 ਖਿਡਾਰੀਆਂ ਨੇ 10 ਹਜ਼ਾਰ ਦੌੜਾਂ ਪੂਰੀਆਂ ਕੀਤੀਆਂ ਹਨ। ਸਚਿਨ 18426 ਦੇ ਨਾਲ ਨੰਬਰ ਇਕ ਬੱਲੇਬਾਜ਼ ਹੈ। ਭਾਰਤ ਵੱਲੋਂ ਸੌਰਭ ਗਾਂਗੁਲੀ 11363 ਤੇ ਰਾਹੁਲ ਦ੍ਰਾਵਿੜ 10889 ਦੌੜਾਂ ਨਾਲ 10 ਹਜ਼ਾਰੀ ਬਣਨ ਵਾਲੇ ਦੋ ਹੋਰ ਬੱਲੇਬਾਜ਼ ਹਨ। ਧੋਨੀ ਇਸ ਕਲੱਬ ਵਿਚ ਸ਼ਾਮਲ ਹੋਣ ਵਾਲਾ ਭਾਰਤ ਦਾ ਚੌਥਾ ਤੇ ਦੁਨੀਆ ਦਾ 12ਵਾਂ ਬੱਲੇਬਾਜ਼ ਬਣ ਸਕਦਾ ਹੈ।


Related News