ਪੰਤ ਦੇ ਚੈਲੰਜ ''ਤੇ ਧੋਨੀ ਬੋਲੇ- ਵਿਕਟਾਂ ਦੇ ਪਿੱਛੇ ਤਾਂ ਮੈਂ ਹੀ ਰਹਾਂਗਾ (Video)

Thursday, Feb 28, 2019 - 03:59 PM (IST)

ਨਵੀਂ ਦਿੱਲੀ : ਆਈ. ਪੀ. ਐੱਲ. ਸੀਜ਼ਨ 12 ਜਲਦੀ ਸ਼ੁਰੂ ਹੋਣ ਵਾਲਾ ਹੈ। ਭਾਰਤੀ ਟੀਮ ਦੇ ਖਿਡਾਰੀਆਂ 'ਤੇ ਹੁਣ ਤੋਂ ਇਸ ਦਾ ਬੁਖਾਰ ਚੜਿਆ ਹੋਇਆ ਹੈ। ਇਸ ਦਾ ਸਬੂਤ ਆਈ. ਪੀ. ਐੱਲ. ਦੇ ਟੀਵੀ ਐਡ ਤੋਂ ਮਿਲ ਜਾਂਦਾ ਹੈ। ਇਹ ਐਡ ਇਕ ਸੀਰੀਜ਼ ਦੇ ਤਹਿਤ ਪ੍ਰਸਾਰਿਤ ਕੀਤੇ ਗਏ ਹਨ। ਇਸ ਐਡ ਸੀਰੀਜ਼ ਦੀ ਸ਼ੁਰੂਆਤ ਜਸਪ੍ਰੀਤ ਬੁਮਰਾਹ ਦੇ ਧਮਾਕੇਦਾਰ ਚੈਲੰਜ ਦੇ ਨਾਲ ਹੋਈ ਸੀ। ਬੁਮਰਾਹ ਨੇ ਸਿੱਧੇ ਭਾਰਤੀ ਕਪਤਾਨ ਅਤੇ ਦੁਨੀਆ ਦੇ ਬੈਸਟ ਬੱਲੇਬਾਜ਼ ਵਿਰਾਟ ਦੀਆਂ ਵਿਕਟਾਂ ਉਡਾਉਣ ਦੀ ਚੁਣੌਤੀ ਦਿੱਤੀ ਸੀ।

ਪੰਤ ਨੇ ਦਿੱਤੀ ਧੋਨੀ ਨੂੰ ਚਿਤਾਵਨੀ
ਇਸ ਤੋਂ ਬਾਅਦ ਵਿਰਾਟ ਨੇ ਵੀ ਬੁਮਰਾਹ ਨੂੰ ਕਿਹਾ ਸੀ ਕਿ ਚਲੋ ਇਸ ਬਹਾਨੇ ਤੂੰ ਸਲੈਜਿੰਗ ਕਰਨਾ ਤਾਂ ਸਿਖ ਗਿਐ। ਇਸ ਵਾਰ ਰਿਸ਼ਭ ਪੰਤ ਨੇ ਭਾਰਤ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੂੰ ਚਿਤਾਵਨੀ ਦਿੱਤੀ ਹੈ। ਦੋਵੇਂ ਹੀ ਵਿਕਟਕੀਪਰ ਬੱਲੇਬਾਜ਼ ਹਨ ੱਤੇ ਪੰਤ ਧੋਨੀ ਨੂੰ ਆਪਣਾ ਗੁਰੂ ਮੰਨਦੇ ਹਨ ਪਰ ਇਸ ਵਾਰ ਪੰਤ ਆਪਣੇ ਗੁਰੂ ਨੂੰ ਹੀ ਚੈਲੰਜ ਕਰਨ ਲਈ ਪੂਰੀ ਤਰ੍ਹਾਂ ਤਿਆਰ ਦਿਸ ਰਹੇ ਹਨ। ਪੰਤ ਨੇ ਕਿਹਾ ਕਿ ਉਹ ਚੇਨਈ ਸੁਪਰ ਕਿੰਗਜ਼ (ਸੀ.ਐੱਸ.ਕੇ.) ਦੇ ਗੇਂਦਬਾਜ਼ਾਂ ਦੇ ਛੱਕੇ ਛੁਡਾਉਣ ਲਈ ਤਿਆਰ ਹਨ। ਦੱਸਣਯੋਗ ਹੈ ਕਿ ਸੀ. ਐੱਸ. ਕੇ. ਮਹਿੰਦਰ ਸਿੰਘ ਧੋਨੀ ਦੀ ਅਗਵਾਈ ਵਾਲੀ ਟੀਮ ਹੈ।

ਦੱਸਣਯੋਗ ਹੈ ਕਿ ਫਿਲਹਾਲ ਦੋਵੇਂ ਬੱਲੇਬਾਜ਼ ਭਾਰਤ ਅਤੇ ਆਸਟਰੇਲੀਆ ਵਿਚਾਲੇ ਜਾਰੀ ਟੀ-20 ਅਤੇ 5 ਵਨ ਡੇ ਮੈਚਾਂ ਦੀ ਸੀਰੀਜ਼ ਵਿਚ ਸ਼ਾਮਲ ਹਨ। ਪੰਤ ਨੂੰ ਧੋਨੀ ਦਾ ਉਤਰਾਧਿਕਾਰੀ ਮੰਨਿਆ ਜਾਂਦਾ ਹੈ। ਹਾਲਾਂਕਿ ਉਹ 2 ਮੈਚਾਂ ਵਿਚ ਟੀ-20 ਤੋਂ ਕੁਝ ਖਾਸ ਕਰਨ ਵਿਚ ਅਸਫਲ ਸਾਬਤ ਹੋਏ ਹਨ। ਫਿਲਹਾਲ ਭਾਰਤ ਇਹ ਟੀ-20 ਸੀਰੀਜ਼ 0-2 ਨਾਲ ਗੁਆ ਚੁੱਕਾ ਹੈ।


Related News