ਧੋਨੀ ਦੀ ਮੌਜੂਦਗੀ, ਗੁੰਝਲਦਾਰ ਬਾਰੀਕੀਆਂ ''ਤੇ ਨਜ਼ਰ ਨਾਲ ਸਾਡਾ ਆਤਮਵਿਸ਼ਵਾਸ ਵਧੇਗਾ : ਕੋਹਲੀ

Sunday, Oct 17, 2021 - 06:06 PM (IST)

ਧੋਨੀ ਦੀ ਮੌਜੂਦਗੀ, ਗੁੰਝਲਦਾਰ ਬਾਰੀਕੀਆਂ ''ਤੇ ਨਜ਼ਰ ਨਾਲ ਸਾਡਾ ਆਤਮਵਿਸ਼ਵਾਸ ਵਧੇਗਾ : ਕੋਹਲੀ

ਦੁਬਈ- ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਸ਼ਨੀਵਾਰ ਨੂੰ ਕਿਹਾ ਕਿ ‘ਮੇਂਟੋਰ' ਮਹਿੰਦਰ ਸਿੰਘ ਧੋਨੀ ਦੀ ਮੌਜੂਦਗੀ, ਵਿਵਹਾਰਕ ਸਲਾਹ ਤੇ ਗੁੰਝਲਦਾਰ ਬਾਰੀਕੀਆਂ 'ਤੇ ਨਜ਼ਰ ਨਾਲ ਟੀ-20 ਵਰਲਡ ਕੱਪ 'ਚ ਉਨ੍ਹਾਂ ਦੀ ਟੀਮ ਦਾ ਆਤਮਵਿਸ਼ਵਾਸ ਵਧੇਗਾ। ਧੋਨੀ ਨੂੰ ਪਿਛਲੇ ਮਹੀਨੇ ਹੀ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੇ ਟੀ-20 ਵਰਲਡ ਕੱਪ 'ਚ ਭਾਰਤ ਦੀ 15 ਮੈਂਬਰੀ ਟੀਮ ਦਾ ਮੇਂਟੋਰ ਬਣਾਇਆ ਗਿਆ ਸੀ। ਟੂਰਨਾਮੈਂਟ ਤੋਂ ਪਹਿਲਾਂ ਮੀਡੀਆ ਨਾਲ ਗੱਲਬਾਤ 'ਚ ਕੋਹਲੀ ਨੇ ਧੋਨੀ ਦੀ ਨਿਯੁਕਤੀ 'ਤੇ ਖ਼ੁਸ਼ੀ ਜ਼ਾਹਰ ਕੀਤੀ।

ਕੋਹਲੀ ਨੇ ਕਿਹਾ ਕਿ ਉਨ੍ਹਾਂ ਕੋਲ ਬਹੁਤ ਜ਼ਿਆਦਾ ਤਜਰਬਾ ਹੈ। ਉਹ ਖੁਦ ਵੀ ਬਹੁਤ ਰੋਮਾਂਚਿਤ ਹਨ। ਉਹ ਹਮੇਸ਼ਾ ਹੀ ਸਾਰਿਆਂ ਲਈ ਮੇਂਟੋਰ ਰਹੇ ਹਨ। ਆਪਣੇ ਕਰੀਅਰ ਦੀ ਸ਼ੁਰੂਆਤ 'ਚ ਇੰਨਾ ਵੱਡਾ ਟੂਰਨਾਮੈਂਟ ਖੇਡ ਰਹੇ ਨੌਜਵਾਨ ਖਿਡਾਰੀਆਂ ਨੂੰ ਬਹੁਤ ਫ਼ਾਇਦਾ ਮਿਲੇਗਾ। ਸਾਨੂੰ  ਇਸ ਨਾਲ ਖੇਡ ਨੂੰ ਇਕ ਜਾਂ ਦੋ ਫ਼ੀਸਦੀ ਬਿਹਤਰ ਕਰਨ 'ਚ ਮਦਦ ਮਿਲੇਗੀ। ਉਨ੍ਹਾਂ ਦੇ ਆਉਣ ਨਾਲ ਬਹੁਤ ਖ਼ੁਸ਼ ਹਾਂ। ਉਨ੍ਹਾਂ ਦੀ ਮੌਜੂਦਗੀ ਨਾਲ ਮਨੋਬਲ ਤੇ ਆਤਵਿਸ਼ਵਾਸ਼ ਦੋਵੇਂ ਵਧਣਗੇ।

ਕੋਹਲੀ ਨੇ ਕਿਹਾ ਕਿ ਉਹ ਧੋਨੀ ਦੇ ਇੰਨੇ ਸਾਲ ਦੇ ਤਜਰਬੇ ਤੋਂ ਸਿਖਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਖੇਡ ਨੂੰ ਲੈ ਕੇ ਧੋਨੀ ਦੀ ਸਮਝ ਮੈਚ ਦੇ ਰੁਖ਼ ਤੇ ਟੀਮ ਦੇ ਪ੍ਰਦਰਸ਼ਨ ਨੂੰ ਬਿਹਤਰ ਕਰਨ ਦੇ ਸੁਝਾਅ ਦੇ ਨਜ਼ਰੀਏ ਤੋਂ ਕਾਫ਼ੀ ਮਹੱਤਵਪੂਰਨ ਹੋਵੇਗੀ। ਧੋਨੀ ਦੀ ਕਪਤਾਨੀ 'ਚ ਚੇਨਈ ਸੁਪਰਕਿੰਗਜ਼ ਨੇ ਸ਼ੁੱਕਰਵਾਰ ਨੂੰ ਆਈ. ਪੀ. ਐੱਲ. ਦਾ ਖ਼ਿਤਾਬ ਚੌਥੀ ਵਾਰ ਜਿੱਤਿਆ।


author

Tarsem Singh

Content Editor

Related News