ਟੀ20 ਵਿਸ਼ਵ ਕੱਪ ਟੀਮ ’ਚ ਆਪਣੀ ਜਗ੍ਹਾ ਪੱਕੀ ਕਰਨ ’ਤੇ ਧਿਆਨ ਦੇਵੇਗਾ ਧਵਨ : ਲਕਸ਼ਮਣ

Tuesday, Jul 06, 2021 - 12:47 AM (IST)

ਮੁੰਬਈ– ਸਾਬਕਾ ਭਾਰਤੀ ਬੱਲੇਬਾਜ਼ ਵੀ. ਵੀ. ਐੱਸ. ਲਕਸ਼ਮਣ ਨੇ ਕਿਹਾ ਹੈ ਕਿ ਸ਼੍ਰੀਲੰਕਾ ਦੌਰੇ ’ਤੇ ਭਾਰਤ-ਏ ਟੀਮ ਦਾ ਕਪਤਾਨ ਸ਼ਿਖਰ ਧਵਨ ਟੀ-20 ਵਿਸ਼ਵ ਕੱਪ ਨੂੰ ਧਿਆਨ ਵਿਚ ਰੱਖਦੇ ਹੋਏ ਇਸ ਮੌਕੇ ਦਾ ਇਸਤੇਮਾਲ ਕਰੇਗਾ। ਉਸਦਾ ਧਿਆਨ ਟੀ-20 ਵਿਸ਼ਵ ਕੱਪ ਟੀਮ ਵਿਚ ਜਗ੍ਹਾ ਪੱਕੀ ਕਰਨ ’ਤੇ ਹੋਵੇਗਾ।

ਇਹ ਖ਼ਬਰ ਪੜ੍ਹੋ- WIW v PAKW : ਸਟੇਫਨੀ ਨੇ ਰਚਿਆ ਇਤਿਹਾਸ, ਟੀ20 'ਚ ਹਾਸਲ ਕੀਤੀ ਇਹ ਉਪਲੱਬਧੀ

PunjabKesari
ਲਕਸ਼ਮਣ ਨੇ ਸ਼੍ਰੀਲੰਕਾ ਵਿਰੁੱਧ ਸੀਰੀਜ਼ ਵਿਚ ਸ਼ਿਖਰ ਧਵਨ ਵਲੋਂ ਅਗਵਾਈ ਦੀ ਭੂਮਿਕਾ ਦਾ ਇਸਤੇਮਾਲ ਟੀ-20 ਵਿਸ਼ਵ ਕੱਪ ਟੀਮ ਵਿਚ ਜਗ੍ਹਾ ਤੈਅ ਕਰਨ ਦੇ ਬਾਰੇ ਵਿਚ ਕਿਹਾ,‘‘ਮੈਨੂੰ ਲੱਗਦਾ ਹੈ ਕਿ ਉਸ ਨੂੰ ਭਾਰਤੀ ਟੀਮ, ਖਾਸ ਤੌਰ ’ਤੇ ਸਫੈਦ ਗੇਂਦ ਵਾਲੀ ਟੀਮ ਲਈ ਉਸਦੇ ਲਗਾਤਾਰ ਚੰਗੇ ਪ੍ਰਦਰਸ਼ਨ ਲਈ ਸਨਮਾਨਿਤ ਕੀਤਾ ਜਾ ਰਿਹਾ ਹੈ। ਉਹ ਇਸ ਟੀਮ ਵਿਚ ਸਭ ਤੋਂ ਤਜਰਬੇਕਾਰ ਖਿਡਾਰੀ ਹੈ। ਇਸ ਵਿਚ ਵੀ ਕੋਈ ਸ਼ੱਕ ਨਹੀਂ ਹੈ ਕਿ ਸ਼ਿਖਰ ਇਸ ਗੱਲ ਨੂੰ ਲੈ ਕੇ ਬਹੁਤ ਸਪੱਸ਼ਟ ਹੋਵੇਗਾ ਕਿ ਉਸ ਨੇ ਇਸ ਮੌਕੇ ਦਾ ਇਸਤੇਮਾਲ ਕਰਨਾ ਹੈ, ਵਿਸ਼ੇਸ਼ ਤੌਰ ’ਤੇ ਟੀ-20 ਵਿਸ਼ਵ ਕੱਪ ਨੂੰ ਧਿਆਨ ਵਿਚ ਰੱਖਦੇ ਹੋਏ।’’

ਇਹ ਖ਼ਬਰ ਪੜ੍ਹੋ- ਲਾਹਿੜੀ ਆਖਰੀ ਦੌਰ 'ਚ 68 ਦੇ ਸਕੋਰ ਨਾਲ ਸਾਂਝੇਤੌਰ 'ਤੇ 52ਵੇਂ ਸਥਾਨ 'ਤੇ ਰਹੇ


ਸਾਬਕਾ ਭਾਰਤੀ ਬੱਲੇਬਾਜ਼ ਨੇ ਕਿਹਾ,‘‘ਇੱਥੇ ਰੋਹਿਤ ਸ਼ਰਮਾ ਤੇ ਲੋਕੇਸ਼ ਰਾਹੁਲ ਵੀ ਹਨ, ਜਿਹੜੇ ਬਿਹਤਰ ਸਲਾਮੀ ਬੱਲੇਬਾਜ਼ ਹਨ। ਵਿਰਾਟ ਕੋਹਲੀ ਨੇ ਸਾਫ ਤੌਰ ’ਤੇ ਕਿਹਾ ਹੈ ਕਿ ਉਹ ਟੀ-20 ਫਾਰਮੈੱਟ ਵਿਚ ਪਹਿਲਾਂ ਬੱਲੇਬਾਜ਼ੀ ਕਰਨਾ ਚਾਹੁੰਦਾ ਹੈ, ਇਸ ਲਈ ਸ਼ਿਖਰ ਧਵਨ ਨੂੰ ਤੇਜ਼ ਦੌੜਾਂ ਬਣਾਉਂਦੇ ਰਹਿਣਾ ਪਵੇਗਾ। ਇਸ ਵਿਚਾਲੇ ਉਹ ਸ਼੍ਰੀਲੰਕਾ ਵਿਰੁੱਧ ਭਾਰਤ-ਏ ਟੀਮ ਦੇ ਕਪਤਾਨ ਦੀ ਭੂਮਿਕਾ ਨਿਭਾਉਣ ਲਈ ਉਤਸ਼ਾਹਿਤ ਹੈ। ਬੇਸ਼ੱਕ ਕਿਸੇ ਨੂੰ ਵੀ ਆਪਣੇ ਦੇਸ਼ ਦੀ ਅਗਵਾਈ ਕਰਨ ’ਤੇ ਮਾਣ ਹੋਵੇਗਾ ਪਰ ਉਸਦਾ ਧਿਆਨ ਦੌੜਾਂ ਬਣਾਉਣ ਅਤੇ ਆਪਣੀ ਜਗ੍ਹਾ ਪੱਕੀ ਰੱਖਣ ’ਤੇ ਹੋਵੇਗਾ।’’
 
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News