ਧਵਨ ਨੇ ਸ਼ੇਅਰ ਕੀਤੀ ਰੈਨਾ ਨਾਲ ਪੁਰਾਣੀ ਤਸਵੀਰ, CSK ਨੇ ਕੀਤਾ ਟਰੋਲ

Saturday, May 09, 2020 - 11:14 PM (IST)

ਧਵਨ ਨੇ ਸ਼ੇਅਰ ਕੀਤੀ ਰੈਨਾ ਨਾਲ ਪੁਰਾਣੀ ਤਸਵੀਰ, CSK ਨੇ ਕੀਤਾ ਟਰੋਲ

ਨਵੀਂ ਦਿੱਲੀ— ਕੋਰੋਨ ਵਾਇਰਸ ਦੇ ਕਾਰਨ ਦੇਸ਼-ਦੁਨੀਆ ’ਚ ਕ੍ਰਿਕਟ ਸਮੇਤ ਹੋਰ ਖੇਡਾਂ ਨਾਲ ਜੁੜੀ ਗਤੀਵਿਧੀਆਂ ਬੰਦ ਹਨ ਤੇ ਅਜਿਹੇ ’ਚ ਕ੍ਰਿਕਟ ਜਗਤ ਦੇ ਦਿੱਗਜ ਹਸਤੀਆਂ ਆਪਣੇ-ਆਪਣੇ ਘਰ ’ਚ ਸਮਾਂ ਬਤੀਤ ਕਰ ਰਹੇ ਹਨ। ਕਈ ਕ੍ਰਿਕਟਰ ਸੋਸ਼ਲ ਮੀਡੀਆ ’ਤੇ ਐਕਟਿਵ ਹਨ ਤੇ ਫੋਟੋ-ਵੀਡੀਓ ਸ਼ੇਅਰ ਕਰ ਰਹੇ ਹਨ। ਅਜਿਹਾ ਹੀ ਭਾਰਤੀ ਓਪਨਰ ਸ਼ਿਖਰ ਧਵਨ ਨੇ ਆਪਣੇ ਵਲੋਂ ਸੁਰੇਸ਼ ਰੈਨਾ ਦੀ ਇਕ ਪੁਰਾਣੀ ਤਸਵੀਰ ਸੋਸ਼ਲ ਮੀਡੀਆ ’ਤੇ ਸ਼ੇਅਰ ਕੀਤੀ। ਤਸਵੀਰ ’ਚ ਕ੍ਰਿਕਟ ਫੈਂਸ ਦੇ ਵਿਚ ‘ਗੱਬਰ’ ਨਾਂ ਤੋਂ ਮਸ਼ਹੂਰ ਧਵਨ ਦੇ ਨਾਲ ਰੈਨਾ ਵੀ ਹੈ ਦੋਵੇਂ ਹੀ ਜਿਮ ਕਰਦੇ ਨਜ਼ਰ ਆ ਰਹੇ ਹਨ। ਤਸਵੀਰ ’ਚ ਸੁਰੇਸ਼ ਰੈਨਾ ਭਾਰੀ ਡੰਬਲ ਚੁੱਕਦੇ ਹੋਏ ਦਿਖਾਈ ਦਿਖ ਰਹੇ ਹਨ। ਜਦਕਿ ਸ਼ਿਖਰ ਧਵਨ ਉਸਦੇ ਸਾਹਮਣੇ ਖੜੇ ਹਨ। ਦੋਵੇਂ ਕ੍ਰਿਕਟਰ ਕਾਫੀ ਨੌਜਵਾਨ ਦਿਖ ਰਹੇ ਹਨ। ਸ਼ਿਖਰ ਧਵਨ ਤਾਂ ਅਜਿਹੇ ਹਨ ਕਿ ਇਕ ਨਜ਼ਰ ’ਚ ਤੁਸੀਂ ਸ਼ਾਇਦ ਹੀ ਉਨ੍ਹਾਂ ਨੂੰ ਪਹਿਚਾਣ ਸਕੋ। ਸ਼ਿਖਰ ਨੇ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਲਿਖਿਆ— ਸੁਰੇਸ਼ ਪਹਿਲਵਾਨ ਨੂੰ ਸਪੋਰਟ ਕਰਦੇ ਹੋਏ ਧਵਨ ਪਹਿਲਵਾਨ।


ਇਸ ਤੋਂ ਬਾਅਦ ਆਈ. ਪੀ. ਐੱਲ. ਟੀਮ ਚੇਨਈ ਸੁਪਰ ਕਿੰਗਸ ਨੇ ਇਸ 34 ਸਾਲਾ ਬੱਲੇਬਾਜ਼ ਨੂੰ ਟਰੋਲ ਕੀਤਾ। ਸੀ. ਐੱਸ. ਕੇ. ਨੇ ਇੰਸਟਾਗ੍ਰਾਮ ’ਤੇ ਇਸੇ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਲਿਖਿਆ- ‘ਕਿਆ ਹੇਅਰ ਫੋਟੋ ਹੈ।’ ਉਸਦਾ ਨਿਸ਼ਾਨਾ ਧਵਨ ਦੇ ਲੁੱਕ ਨੂੰ ਲੈ ਕੇ ਹੈ ਜੋ ਜ਼ਿਆਦਾਤਰ ਘੱਟ ਵਾਲਾਂ ’ਚ ਹੀ ਨਜ਼ਰ ਆਉਂਦੇ ਹਨ।

PunjabKesari
ਇਸ ਤਸਵੀਰ ’ਤੇ ਰੈਨਾ ਨੇ ਵੀ ਕੁਮੈਂਟ ਕੀਤਾ। ਉਨ੍ਹਾਂ ਨੇ ਲਿਖਿਆ- ‘ਕਿਆ ਪੁਰਾਣੇ ਦਿਨ ਸੀ, ਬਿਹਤਰੀਨ ਯਾਦਾਂ।’

PunjabKesari


author

Gurdeep Singh

Content Editor

Related News