ਆਰੇਂਜ ਕੈਪ ਦੀ ਰੇਸ ''ਚ ਧਵਨ ਨੇ ਫਿਰ ਲਗਾਈ ਛਲਾਂਗ, ਇੰਨੀਆਂ ਦੌੜਾਂ ਕੀਤੀਆਂ ਪੂਰੀਆਂ
Friday, Oct 08, 2021 - 11:49 PM (IST)
ਦੁਬਈ- ਦਿੱਲੀ ਕੈਪੀਟਲਸ ਦੇ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਨੇ ਹੈਦਰਾਬਾਦ ਦੇ ਵਿਰੁੱਧ ਖੇਡੀ ਗਈ 43 ਦੌੜਾਂ ਦੀ ਪਾਰੀ ਦੇ ਨਾਲ ਹੀ ਆਰੇਂਜ ਕੈਪ ਵਿਚ ਤੀਜਾ ਸਥਾਨ ਹਾਸਲ ਕਰ ਲਿਆ ਹੈ। ਧਵਨ ਨੇ ਆਪਣੀ ਟੀਮ ਨੂੰ ਵਧੀਆ ਸ਼ੁਰੂਆਤ ਦਿੱਤੀ। ਆਪਣੇ ਸਾਥੀ ਖਿਡਾਰੀ ਪ੍ਰਿਥਵੀ ਸ਼ਾਹ ਦੇ ਨਾਲ ਮਿਲ ਕੇ ਉਨ੍ਹਾਂ ਨੇ ਪਹਿਲੀ ਵਿਕਟ ਦੇ ਲਈ 88 ਦੌੜਾਂ ਦੀ ਸਾਂਝੇਦਾਰੀ ਕੀਤੀ। ਪ੍ਰਿਥਵੀ ਜਿੱਥੇ 48 ਦੌੜਾਂ ਬਣਾ ਕੇ ਆਊਟ ਹੋਏ ਤਾਂ ਧਵਨ ਨੇ 35 ਗੇਂਦਾਂ ਵਿਚ ਤਿੰਨ ਚੌਕਿਆਂ ਤੇ 2 ਛੱਕਿਆਂ ਦੀ ਮਦਦ ਨਾਲ 43 ਦੌੜਾਂ ਬਣਾਈਆਂ। ਦੇਖੋ ਧਵਨ ਵਲੋਂ ਬਣਾਏ ਗਏ ਰਿਕਾਰਡ-
ਇਹ ਖ਼ਬਰ ਪੜ੍ਹੋ- ਟੀ20 ਵਿਸ਼ਵ ਕੱਪ 'ਚ ਪਾਕਿ ਵਿਰੁੱਧ ਸਖਤ ਮੁਕਾਬਲੇ ਦੀ ਉਮੀਦ : ਗੁਪਟਿਲ
ਸੀਜ਼ਨ ਵਿਚ ਸਭ ਤੋਂ ਜ਼ਿਆਦਾ ਦੌੜਾਂ
626 ਕੇ. ਐੱਲ. ਰਾਹੁਲ
546 ਫਾਫ ਡੂ ਪਲੇਸਿਸ
544 ਸ਼ਿਖਰ ਧਵਨ
533 ਰਿਤੂਰਾਜ ਗਾਇਕਵਾੜ
484 ਸੰਜੂ ਸੈਮਸਨ
ਇਹ ਖ਼ਬਰ ਪੜ੍ਹੋ- ਫਰਾਂਸ ਦੀ ਯੂਨੀਵਰਸਿਟੀ ਨੇ ਹਰਭਜਨ ਸਿੰਘ ਨੂੰ ਖੇਡਾਂ 'ਚ PHD ਦੀ ਦਿੱਤੀ ਡਿਗਰੀ
ਸੀਜ਼ਨ ਵਿਚ ਸਭ ਤੋਂ ਜ਼ਿਆਦਾ ਚੌਕੇ
61 ਸ਼ਿਖਰ ਧਵਨ
56 ਰਿਤੁਰਾਜ ਗਾਇਕਵਾੜ
53 ਫਾਫ ਡੂ ਪਲੇਸਿਸ
48 ਕੇ. ਐੱਲ. ਰਾਹੁਲ
47 ਪ੍ਰਿਥਵੀ ਸ਼ਾਹ
ਪਿਛਲੇ 5 ਸੀਜ਼ਨ ਵਿਚ ਧਵਨ
2021 : 544 (ਜਾਰੀ)
2020 : 618
2019 : 521
2018 : 497
2017 : 479
ਆਈ. ਪੀ. ਐੱਲ. ਇਤਿਹਾਸ 'ਚ ਸਭ ਤੋਂ ਜ਼ਿਆਦਾ ਵਿਕਟਾਂ
50 ਡੇਵਿਡ ਵਾਰਨਰ
44 ਸ਼ਿਖਰ ਧਵਨ
42 ਵਿਰਾਟ ਕੋਹਲੀ
40 ਰੋਹਿਤ ਸ਼ਰਮਾ
40 ਏ ਬੀ ਡਿਵੀਲੀਅਰਸ
ਓਵਰ ਆਲ ਲੀਡਿੰਗ ਸਕੋਰਰ ਦੀ ਲਿਸਟ
6240 ਵਿਰਾਟ ਕੋਹਲੀ
5741 ਸ਼ਿਖਰ ਧਵਨ
5611 ਰੋਹਿਤ ਸ਼ਰਮਾ
5528 ਸੁਰੇਸ਼ ਰੈਨਾ
5449 ਡੇਵਿਡ ਵਾਰਨਰ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।