ਦੱ. ਅਫਰੀਕਾ ਖਿਲਾਫ ਧਵਨ ਆਪਣੇ ਨਾਂ ਦਰਜ ਕਰ ਸਕਦੇ ਹਨ ਟੀ20 'ਚ ਦਾ ਇਹ ਵੱਡਾ ਰਿਕਾਰਡ

09/18/2019 1:54:09 PM

ਸਪੋਰਸਟ ਡੈਸਕ— ਭਾਰਤ ਅਤੇ ਅਫਰੀਕਾ ਵਿਚਾਲੇ ਦੂਜਾ ਅੰਤਰਰਾਸ਼ਟਰੀ ਟੀ-20 ਮੁਕਾਬਲਾ ਮੋਹਾਲੀ ਦੇ ਪੰਜਾਬ ਕ੍ਰਿਕਟ ਅਸੋਸੀਏਸ਼ਨ ਆਈ. ਐੱਸ. ਬਿੰਦਰਾ ਸਟੇਡੀਅਮ 'ਤੇ ਖੇਡਿਆ ਜਾਵੇਗਾ। ਮੋਹਾਲੀ ਦੇ ਮੈਦਾਨ 'ਤੇ ਜਦੋਂ ਅੱਜ ਸ਼ਿਖਰ ਧਵਨ ਦੱਖਣੀ ਅਫਰੀਕਾ ਖਿਲਾਫ ਬੱਲੇਬਾਜ਼ੀ ਕਰਨ ਉਤਰਣਗੇ ਤਾਂ ਉਨ੍ਹਾਂ ਦੀ ਨਜ਼ਰਾਂ ਇਕ ਖਾਸ ਲਿਸਟ 'ਚ ਸ਼ਾਮਲ ਹੋਣ 'ਤੇ ਹੋਵੇਗੀ।

7000 ਦੌੜਾਂ ਪੂਰੀਆਂ ਕਰਨ 'ਤੇ ਨਜ਼ਰ
ਅਸਲ 'ਚ  ਧਵਨ ਟੀ-20 (ਓਵਰਆਲ) ਕਰੀਅਰ 'ਚ 7000 ਦੌੜਾਂ ਪੂਰੀਆਂ ਕਰਨ ਤੋਂ 44 ਦੌੜਾਂ ਦੂਰ ਹਨ । ਧਵਨ ਜੇਕਰ ਇੱਥੇ ਇਹ ਸਕੋਰ ਬਣਾ ਲੈਂਦੇ ਹਨ ਤਾਂ ਉਹ ਟੀ-20 'ਚ 7000 ਦੌੜਾਂ ਬਣਾਉਣ ਵਾਲੇ ਚੌਥੇ ਭਾਰਤੀ ਬਣ ਜਾਣਗੇ। ਅਜਿਹਾ ਕਰਨ ਵਾਲੇ ਧਵਨ ਭਾਰਤ ਦੇ ਚੌਥੇ ਅਤੇ ਦੁਨੀਆ ਦੇ 15ਵੇਂ ਖਿਡਾਰੀ ਹੋਣਗੇ। ਧਵਨ ਦੇ ਨਾਂ ਫਿਲਹਾਲ 246 ਮੈਚਾਂ 'ਚ ਕੁਲ 6956 ਦੌੜਾਂ ਦਰਜ ਹਨ। ਉਨ੍ਹਾਂ ਦਾ ਔਸਤ 31.90 ਦਾ ਰਿਹਾ ਹੈ। ਇਸ ਦੌਰਾਨ ਉਨ੍ਹਾਂ ਦਾ ਸਭ ਤੋਂ ਬੈਸਟ ਸਕੋਰ ਅਜੇਤੂ 97 ਦੌੜਾਂ ਹਨ। ਉਨ੍ਹਾਂ ਨੇ ਟੀ-20 ਕਰੀਅਰ 'ਚ ਕੁੱਲ 53 ਅਰਧ ਸੈਕੜੇ ਲਗਾਏ ਹਨ।PunjabKesari
ਸ਼ਿਖਰ ਧਵਨ ਲਈ ਲੱਕੀ ਹੈ ਮੋਹਾਲੀ
ਰੋਚਕ ਗੱਲ ਇਹ ਹੈ ਕਿ ਮੋਹਾਲੀ ਉਹੀ ਸਟੇਡੀਅਮ ਹੈ, ਜਿੱਥੋਂ ਧਵਨ ਨੇ ਟੈਸਟ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਇੱਥੇ ਉਨ੍ਹਾਂ ਨੇ ਡੈਬਿਊ ਪਾਰੀ 'ਚ 187 ਦੌੜਾਂ ਬਣਾਈਆਂ ਸਨ।  ਇਹ ਮੈਚ ਮਾਰਚ 2013 'ਚ ਭਾਰਤ ਅਤੇ ਆਸਟਰੇਲੀਆ ਦੇ ਵਿਚਾਲੇ ਖੇਡਿਆ ਗਿਆ ਸੀ।

ਇਨ੍ਹਾਂ ਭਾਰਤੀ ਖਿਡਾਰੀਆਂ ਨੇ ਪਾਰ ਕੀਤਾ 7000 ਦੌੜਾਂ ਦਾ ਅੰਕਡ਼ਾ
ਧਵਨ ਤੋਂ ਪਹਿਲਾਂ ਟੀ-20 'ਚ 7000 ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੀ ਭਾਰਤੀ ਲਿਸਟ 'ਚ ਕਪਤਾਨ ਵਿਰਾਟ ਕੋਹਲੀ, ਸੁਰੇਸ਼ ਰੈਨਾ ਅਤੇ ਰੋਹਿਤ ਸ਼ਰਮਾ ਸ਼ਾਮਲ ਹਨ। ਵਿਰਾਟ ਸਭ ਤੋਂ ਜ਼ਿਆਦਾ ਟੀ-20 ਦੌੜਾਂ ਬਣਾਉਣ ਵਾਲੇ ਭਾਰਤੀ ਬੱਲੇਬਾਜ਼ ਹਨ। ਉਨ੍ਹਾਂ ਨੇ 269 ਮੈਚਾਂ 'ਚ 8475 ਦੌੜਾਂ ਬਣਾਈਆਂ ਹਨ, ਜਦੋਂ ਕਿ ਸੁਰੇਸ਼ ਰੈਨਾ ਨੇ 319 ਮੈਚਾਂ 'ਚ 8392 ਦੌੜਾਂ ਬਣਾਈਆਂ ਹਨ। ਭਾਰਤੀ ਟੀਮ ਦੇ ਉਪਕਪਤਾਨ ਰੋਹਿਤ ਦੇ ਨਾਂ 316 ਮੈਚਾਂ 'ਚ 8291 ਦੌੜਾਂ ਦਰਜ ਹਨ।PunjabKesari
ਗੇਲ ਦੇ ਨਾਂ ਹੈ ਵਰਲਡ ਰਿਕਾਰਡ
ਟੀ-20 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦੀ ਗੱਲ ਕਰੀਏ ਤਾਂ ਇਹ ਰਿਕਾਰਡ ਵੈਸਟਇੰਡੀਜ਼ ਦੇ ਦਿੱਗਜ ਬੱਲੇਬਾਜ਼ ਕ੍ਰਿਸ ਗੇਲ ਦੇ ਨਾਂ ਹੈ। ਉਨ੍ਹਾਂ ਨੇ 389 ਮੈਚਾਂ 'ਚ 39.07 ਦੀ ਔਸਤ ਨਾਲ 13013 ਦੌੜਾਂ ਬਣਾਈਆਂ ਹਨ। ਉਨ੍ਹਾਂ ਦੇ ਨਾਂ ਰਿਕਾਰਡ 22 ਸੈਂਕੜੇ ਅਤੇ 80 ਅਰਧ ਸੈਂਕੜੇ ਦਰਜ ਹਨ।PunjabKesari


Related News