ਧਵਨ ਨੇ ਤੋੜਿਆ ਰੈਨਾ ਦਾ ਰਿਕਾਰਡ, ਟੀ20 ਅੰਤਰਰਾਸ਼ਟਰੀ ''ਚ ਰਚਿਆ ਇਤਿਹਾਸ

Sunday, Dec 06, 2020 - 11:01 PM (IST)

ਸਿਡਨੀ- ਭਾਰਤੀ ਟੀਮ ਵਿਰੁੱਧ ਦੂਜੇ ਟੀ-20 'ਚ ਆਸਟਰੇਲੀਆ ਨੇ ਪਹਿਲਾਂ ਖੇਡਦੇ ਹੋਏ 5 ਵਿਕਟਾਂ 'ਤੇ 194 ਦੌੜਾਂ ਬਣਾਈਆਂ। ਜਿਸ 'ਚ ਕੰਗਾਰੂ ਕਪਤਾਨ ਮੈਥਿਊ ਵੇਡ ਨੇ ਸ਼ਾਨਦਾਰ ਅਰਧ ਸੈਂਕੜੇ ਵਾਲੀ ਪਾਰੀ ਖੇਡੀ। ਵੇਡ ਨੇ 32 ਗੇਂਦਾਂ 'ਚ 58 ਦੌੜਾਂ ਬਣਾਈਆਂ ਜਦਕਿ ਸਟੀਵ ਸਮਿਥ ਨੇ 38 ਗੇਂਦਾਂ 'ਚ 56 ਦੌੜਾਂ ਦਾ ਯੋਗਦਾਨ ਦਿੱਤਾ। ਇਸ ਦੌਰਾਨ ਭਾਰਤੀ ਪਾਰੀ 'ਚ ਸ਼ਿਖਰ ਧਵਨ ਨੇ ਇਸ ਖਾਸ ਰਿਕਾਰਡ ਆਪਣੇ ਨਾਂ ਕਰ ਲਿਆ। ਧਵਨ ਨੇ ਟੀ-20 ਅੰਤਰਰਾਸ਼ਟਰੀ 'ਚ ਭਾਰਤ ਵਲੋਂ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਖੱਬੇ ਹੱਥ ਦੇ ਬੱਲੇਬਾਜ਼ ਬਣ ਗਏ ਹਨ। ਅਜਿਹਾ ਕਰ ਧਵਨ ਨੇ ਸੁਰੇਸ਼ ਰੈਨਾ ਦੇ ਰਿਕਾਰਡ ਨੂੰ ਤੋੜ ਦਿੱਤਾ ਹੈ। ਸੁਰੇਸ਼ ਰੈਨਾ ਨੇ 1605 ਦੌੜਾਂ ਟੀ-20 ਅੰਤਰਰਾਸ਼ਟਰੀ 'ਚ ਬਣਾਈਆਂ ਸਨ। ਧਵਨ ਨੇ ਰੈਨਾ ਦੇ ਸਕੋਰ ਨੂੰ ਪਾਰ ਕਰ ਲਿਆ ਹੈ।

PunjabKesari
ਭਾਰਤ ਦੇ ਯੁਵਰਾਜ ਸਿੰਘ ਨੇ ਟੀ-20 ਅੰਤਰਰਾਸ਼ਟਰੀ 'ਚ 1177 ਦੌੜਾਂ ਬਣਾਈਆਂ ਤਾਂ ਉੱਥੇ ਹੀ ਗੌਤਮ ਗੰਭੀਰ ਨੇ ਟੀ-20 ਅੰਤਰਰਾਸ਼ਟਰੀ 'ਚ 931 ਦੌੜਾਂ ਬਣਾਈਆਂ ਹਨ। ਭਾਰਤੀ ਟੀਮ ਵਲੋਂ ਟੀ-20 ਅੰਤਰਰਾਸ਼ਟਰੀ 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦਾ ਰਿਕਾਰਡ ਵਿਰਾਟ ਕੋਹਲੀ ਦੇ ਨਾਂ ਹੈ। ਕੋਹਲੀ ਨੇ 2800 ਤੋਂ ਜ਼ਿਆਦਾ ਦੌੜਾਂ ਬਣਾ ਲਈਆਂ ਹਨ। ਦੂਜੇ ਟੀ-20 'ਚ ਭਾਰਤ ਵਲੋਂ ਟੀ ਨਟਰਾਜਨ ਨੇ ਆਪਣੇ ਚਾਰ ਓਵਰਾਂ 'ਚ 20 ਦੌੜਾਂ 'ਤੇ 2 ਵਿਕਟਾਂ ਹਾਸਲ ਕੀਤੀਆਂ। 
ਜ਼ਿਕਰਯੋਗ ਹੈ ਕਿ ਭਾਰਤ ਨੇ ਦੂਜੇ ਟੀ-20 ਅੰਤਰਰਾਸ਼ਟਰੀ ਕ੍ਰਿਕਟ ਮੈਚ 'ਚ ਆਸਟਰੇਲੀਆ ਨੂੰ 6 ਵਿਕਟਾਂ ਨਾਲ ਹਰਾਇਆ ਤੇ ਸੀਰੀਜ਼ ਆਪਣੇ ਨਾਂ ਕੀਤੀ। ਭਾਰਤ ਨੇ ਪਹਿਲਾ ਟੀ-20 ਅੰਤਰਰਾਸ਼ਟਰੀ ਮੈਚ 11 ਦੌੜਾਂ ਨਾਲ ਜਿੱਤਿਆ ਸੀ ਤੇ ਤਿੰਨ ਮੈਚਾਂ ਦੀ ਸੀਰੀਜ਼ 'ਚ 2-0 ਨਾਲ ਅਜੇਤੂ ਬੜ੍ਹਤ ਬਣਾ ਲਈ ਹੈ। 


ਨੋਟ- ਧਵਨ ਨੇ ਤੋੜਿਆ ਰੈਨਾ ਦਾ ਰਿਕਾਰਡ, ਟੀ20 ਅੰਤਰਰਾਸ਼ਟਰੀ 'ਚ ਰਚਿਆ ਇਤਿਹਾਸ। ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।


Gurdeep Singh

Content Editor

Related News