ਧਵਨ ਅਤੇ ਇਸ਼ਾਂਤ ਰਣਜੀ ਟਰਾਫੀ 'ਚ ਕਰ ਸਕਦੇ ਨੇ ਧਮਾਕੇਦਾਰ ਪ੍ਰਦਰਸ਼ਨ, ਸੰਭਾਵਿਤ ਟੀਮ 'ਚ ਮਿਲੀ ਜਗ੍ਹਾ

12/06/2022 1:25:17 PM

ਨਵੀਂ ਦਿੱਲੀ— ਭਾਰਤ ਦੇ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਅਤੇ ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ ਨੂੰ ਸੋਮਵਾਰ ਨੂੰ 13 ਦਸੰਬਰ ਤੋਂ ਸ਼ੁਰੂ ਹੋ ਰਹੀ ਰਣਜੀ ਟਰਾਫੀ ਲਈ ਦਿੱਲੀ ਦੇ 39 ਸੰਭਾਵਿਤ ਖਿਡਾਰੀਆਂ 'ਚ ਸ਼ਾਮਲ ਕੀਤਾ ਗਿਆ ਹੈ। ਧਵਨ ਹੁਣ ਸਿਰਫ ਭਾਰਤੀ ਟੀਮ ਦੀ ਵਨਡੇ ਟੀਮ ਦਾ ਹਿੱਸਾ ਹੈ। ਉਹ ਤਿੰਨ ਸਾਲ ਪਹਿਲਾਂ ਪਹਿਲੀ ਸ਼੍ਰੇਣੀ ਦਾ ਕ੍ਰਿਕਟ ਖੇਡਿਆ ਸੀ। 

ਸ਼ਿਖਰ ਧਵਨ ਇੰਡੀਅਨ ਪ੍ਰੀਮੀਅਰ ਲੀਗ ਤੋਂ ਇਲਾਵਾ ਸਈਦ ਮੁਸ਼ਤਾਕ ਅਲੀ ਟੀ-20 ਟਰਾਫੀ ਅਤੇ ਵਿਜੇ ਹਜ਼ਾਰੇ ਵਨਡੇ ਟਰਾਫੀ ਵਰਗੇ ਚੋਟੀ ਦੇ ਘਰੇਲੂ ਟੂਰਨਾਮੈਂਟਾਂ ਵਿੱਚ ਨਿਯਮਤ ਤੌਰ 'ਤੇ  ਹਿੱਸਾ ਲੈਂਦਾ ਰਿਹਾ ਹੈ। ਦਿੱਲੀ ਦੀ ਫਾਈਨਲ ਟੀਮ ਦਾ ਐਲਾਨ 8 ਜਾਂ 9 ਦਸੰਬਰ ਨੂੰ ਕੀਤਾ ਜਾਵੇਗਾ। ਅਜਿਹੇ 'ਚ ਉਸ ਨੂੰ ਮਹਾਰਾਸ਼ਟਰ ਦੇ ਖਿਲਾਫ ਪੁਣੇ 'ਚ ਹੋਣ ਵਾਲੇ ਟੀਮ ਦੇ ਸ਼ੁਰੂਆਤੀ ਮੈਚ ਤੋਂ ਪਹਿਲਾਂ ਅਭਿਆਸ ਲਈ ਮੁਸ਼ਕਿਲ ਨਾਲ ਹੀ ਸਮਾਂ ਮਿਲੇਗਾ ਦਿੱਲੀ ਅਤੇ ਜ਼ਿਲ੍ਹਾ ਕ੍ਰਿਕਟ ਸੰਘ (ਡੀਡੀਸੀਏ) ਦੇ ਇੱਕ ਸੂਤਰ ਨੇ ਕਿਹਾ, “ਸ਼ਿਖਰ ਦਾ ਤਜਰਬਾ ਟੀਮ ਲਈ ਕੰਮ ਆਵੇਗਾ। 

ਇਹ ਵੀ ਪੜ੍ਹੋ : ਹਥਿਆਰਬੰਦ ਲੋਕਾਂ ਵਲੋਂ ਘਰ 'ਚ ਦਾਖਲ ਹੋਣ ਤੋਂ ਬਾਅਦ ਵਿਸ਼ਵ ਕੱਪ ਤੋਂ ਆਪਣੇ ਵਤਨ ਇੰਗਲੈਂਡ ਪੁੱਜੇ ਸਟਰਲਿੰਗ

ਸਾਨੂੰ ਉਮੀਦ ਹੈ ਕਿ ਉਹ ਕੁਝ ਮੈਚਾਂ 'ਚ ਟੀਮ ਦਾ ਹਿੱਸਾ ਬਣੇਗਾ।'' ਡੀਡੀਸੀਏ ਦੁਆਰਾ ਜਾਰੀ ਕੀਤੀ ਗਈ ਸੰਭਾਵਿਤ ਸੂਚੀ ਦੇ ਅਨੁਸਾਰ, 39 ਮੈਂਬਰ ਸੋਮਵਾਰ ਸਵੇਰੇ ਰੋਸ਼ਨਾਰਾ ਮੈਦਾਨ ਵਿੱਚ ਪਹੁੰਚਣੇ ਸਨ, ਪਰ ਉਨ੍ਹਾਂ ਵਿੱਚੋਂ ਅੱਧੇ ਤੋਂ ਵੱਧ ਨਹੀਂ ਆਏ। ਇਸ ਸੈਸ਼ਨ 'ਚ ਘਰੇਲੂ ਸੀਮਤ ਓਵਰਾਂ ਦੇ ਮੁਕਾਬਲੇ 'ਚ ਟੀਮ ਦੀ ਅਗਵਾਈ ਕਰਨ ਵਾਲੇ ਤਜਰਬੇਕਾਰ ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ, ਯਸ਼ ਢੁਲ ਅਤੇ ਨਿਤੀਸ਼ ਰਾਣਾ ਵੀ ਸੰਭਾਵਿਤਾਂ ਦੀ ਸੂਚੀ 'ਚ ਸ਼ਾਮਲ ਹਨ। ਰਣਜੀ ਟਰਾਫੀ ਲਈ ਕਪਤਾਨ ਦੇ ਨਾਂ ਦਾ ਐਲਾਨ ਫਾਈਨਲ ਟੀਮ ਦੇ ਐਲਾਨ ਸਮੇਂ ਕੀਤਾ ਜਾਵੇਗਾ।

ਸੰਭਾਵਿਤ ਖਿਡਾਰੀਆਂ ਦੀ ਸੂਚੀ :

ਸ਼ਿਖਰ ਧਵਨ, ਇਸ਼ਾਂਤ ਸ਼ਰਮਾ, ਯਸ਼ ਢੁਲ, ਨਿਤੀਸ਼ ਰਾਣਾ, ਹਿੰਮਤ ਸਿੰਘ, ਧਰੁਵ ਸ਼ੋਰੇ, ਆਯੂਸ਼ ਬਡੋਨੀ, ਜੌਂਟੀ ਸਿੱਧੂ, ਵੈਭਵ ਕੰਡਪਾਲ, ਰਿਤਿਕ ਸ਼ੌਕੀਨ, ਅਨੁਜ ਰਾਵਤ, ਵਿਕਾਸ ਮਿਸ਼ਰਾ, ਸ਼ਿਵਾਂਕ ਵਸ਼ਿਸ਼ਠ, ਸਿਮਰਜੀਤ ਸਿੰਘ, ਨਵਦੀਪ ਸੈਣੀ, ਮਯੰਕ ਯਾਦਵ, ਲਲਿਤ ਯਾਦਵ, ਲਕਸ਼ੈ ਥਰੇਜਾ, ਵੈਭਵ ਰਾਵਲ , ਕੁਲਦੀਪ ਯਾਦਵ , ਰਾਜੇਸ਼ ਸ਼ਰਮਾ, ਮਯੰਕ ਰਾਵਤ, ਹਰਸ਼ਿਤ ਰਾਣਾ, ਪ੍ਰਦੀਪ ਸਾਂਗਵਾਨ , ਪ੍ਰਾਂਸ਼ੂ ਵਿਜੇਰਾਨ, ਅਰਪਿਤ ਰਾਣਾ, ਸਲਿਲ ਮਲਹੋਤਰਾ, ਰੋਹਨ ਰਾਠੀ, ਵੈਭਵ ਸ਼ਰਮਾ,ਕ੍ਰਿਸ਼ ਯਾਦਵ, ਕਰਨ ਡਾਗਰ, ਯੋਗੇਸ਼ ਸ਼ਰਮਾ, ਤੇਜਸ ਬਰੋਕਾ, ਹਾਰਦਿਕ ਸ਼ਰਮਾ, ਸ਼ਿਵਮ ਸ਼ਰਮਾ, ਯਸ਼ ਸ਼ੇਰਾਵਤ, ਏ. ਵੈਭਵ, ਦਿਵਿਜ ਮਹਿਰਾ, ਸਿਧਾਂਤ ਸ਼ਰਮਾ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News