ਪੰਤ ਦੇ ਬਚਾਅ ''ਚ ਉੱਤਰੇ ਧਵਨ, ਕਿਹਾ- ਜੇਕਰ ਧੋਨੀ ਹੁੰਦੇ ਤਾਂ ਬਦਲ ਸਕਦਾ ਸੀ ਮੈਚ

Monday, Mar 11, 2019 - 02:16 PM (IST)

ਪੰਤ ਦੇ ਬਚਾਅ ''ਚ ਉੱਤਰੇ ਧਵਨ, ਕਿਹਾ- ਜੇਕਰ ਧੋਨੀ ਹੁੰਦੇ ਤਾਂ ਬਦਲ ਸਕਦਾ ਸੀ ਮੈਚ

ਨਵੀਂ ਦਿੱਲੀ : ਸ਼ਿਖਰ ਧਵਨ ਦੇ ਆਲੋਚ ਜਦੋਂ ਵੀ ਹਾਵੀ ਹੁੰਦੇ ਹਨ ਤਾਂ ਇਹ ਸਟਾਰ ਬੱਲੇਬਾਜ਼ ਸ਼ਾਨਦਾਰ ਤਰੀਕੇ ਨਾਲ ਵਾਪਸੀ ਕਰਦਾ ਹੈ। ਧਵਨ ਨੇ ਕਿਹਾ ਕਿ ਖਰਾਬ ਦੌਰ ਦੌਰਾਨ ਹੋ ਰਹੀਆਂ ਆਲੋਚਕਾਂ ਨੂੰ ਮੈਂ ਜ਼ਿਆਦਾ ਧਿਆਨ ਨਹੀਂ ਦੇ ਕੇ ਉਹ ਮੁਸ਼ਕਲ ਸਮੇਂ ਤੋਂ ਨਿਕਲਣ 'ਚ ਸਫਲ ਰਹਿੰਦੇ ਹਨ। ਪਿਛਲੇ 6 ਮਹੀਨੇ ਤੋਂ ਕੌਮਾਂਤਰੀ ਸੈਂਕੜਾ ਲਾਉਣ 'ਚ ਅਸਫਲ ਰਹੇ ਧਵਨ ਨੇ ਆਸਟਰੇਲੀਆ ਖਿਲਾਫ ਐਤਵਾਰ ਨੂੰ ਚੌਥੇ ਵਨ ਡੇ ਵਿਚ ਕਰੀਅਰ ਦੀ ਸਰਵਸ੍ਰੇਸ਼ਠ 143 ਦੌੜਾਂ ਦੀ ਪਾਰੀ ਖੇਡੀ ਪਰ ਭਾਰਤ ਜਿੱਤ ਨਹੀਂ ਸਕਿਆ।

PunjabKesari

ਧਵਨ ਨੇ ਟੀਮ ਦੇ ਆਪਣੇ ਜੂਨੀਅਰ ਸਾਥੀ ਰਿਸ਼ਭ ਪੰਤ ਦੇ ਪ੍ਰਤੀ ਹਮਦਰਦੀ ਦਿਖਾਈ, ਜਿਸਨੇ ਵਿਕਟ ਪਿੱਛੇ ਕਾਫੀ ਖਰਾਬ ਪ੍ਰਦਰਸ਼ਨ ਕੀਤਾ। ਆਖਰੀ 2 ਮੈਚਾਂ ਲਈ ਮਹਿੰਦਰ ਸਿੰਘ ਧੋਨੀ ਦੀ ਜਗ੍ਹਾ ਟੀਮ ਵਿਚ ਸ਼ਾਮਲ ਪੰਤ ਨੇ ਵਿਕਟ ਦੇ ਪਿੱਛੇ ਲੱਚਰ ਪ੍ਰਦਰਸ਼ਨ ਕੀਤਾ ਅਤੇ ਸਟੰਪਿੰਗ ਦਾ ਆਸਾਨ ਮੌਕਾ ਵੀ ਗੁਆ ਦਿੱਤਾ। ਉਸ ਨੇ ਕਿਹਾ ਕਿ ਕਿਸੇ ਵੀ ਹੋਰ ਨੌਜਵਾਨ ਖਿਡਾਰੀ ਦੀ ਤਰ੍ਹਾਂ ਤੁਹਾਨੂੰ ਉਸ ਨੂੰ ਸਮਾਂ ਦੇਣਾ ਹੋਵੇਗਾ। ਮੇਰੇ ਕਹਿਣ ਦਾ ਮਤਲਬ ਹੈ ਕਿ ਧੋਨੀ ਭਾਜੀ ਨੇ ਇੰਨੇ ਸਾਲਾਂ ਵਿਚ ਕਿੰਨੇ ਮੈਚ ਖੇਡੇ ਹਨ। ਤੁਸੀਂ ਪੰਤ ਦੀ ਧੋਨੀ ਨਾਲ ਤੁਲਨਾ ਨਹੀਂ ਕਰ ਸਕਦੇ।

PunjabKesari

ਧਵਨ ਨੇ ਕਿਹਾ, ''ਹਾਂ ਜੇਕਰ ਉਹ ਸਟੰਪ ਕਰ ਦਿੰਦੇ ਤਾਂ ਸ਼ਾਇਦ ਮੈਚ ਬਦਲ ਸਕਦਾ ਸੀ ਪਰ ਉਹ ਤੇਜੀ ਨਾਲ ਸਾਡੇ ਹੱਥਾਂ ਤੋਂ ਫਿਸਲ ਗਿ ਅਤੇ ਇਸ ਵਿਚ ਓਸ ਨੇ ਮਹੱਤਵਪੂਰਨ ਭੂਮਿਕਾ ਨਿਭਾਈ। ਇਹ ਅਜਿਹਾ ਹੀ ਸੀ।'' ਧਵਨ ਤੋਂ ਜਦੋਂ ਪੁੱਛਿਆ ਗਿਆ ਕਿ ਆਲੋਚਕਾਂ 'ਤੇ ਉਹ ਪ੍ਰਤੀਕਿਰਿਆ ਦਿੰਦੇ ਹਨ ਤਾਂ ਉਸ ਨੇ ਕਿਹਾ ਕਿ ਆਪਣੀ ਦੁਨੀਆ ਵਿਚ ਜੀਣ ਨਾਲ ਉਸ ਨੂੰ ਮਾਨਸਿਕ ਰ ੁਪ ਨਾਲ ਸ਼ਾਂਤ ਰਹਿਣ ਵਿਚ ਮਦਦ ਮਿਲਦੀ ਹੈ। ਧਵਨ ਨੇ ਭਾਰਤ ਦੀ ਹਾਰ ਤੋਂ ਬਾਅਦ ਕਿਹਾ, ''ਸਭ ਤੋਂ ਪਹਿਲਾਂ ਮੈਂ ਅਖਬਾਰ ਨਹੀਂ ਪੜਦਾ ਅਤੇ ਮੈਂ ਅਜਿਹੀਆਂ ਖਬਰਾਂ ਨਹੀਂ ਪੜਦਾ ਜੋ ਮੈਂ ਪੜਨਾ ਨਹੀਂ ਚਾਹੁੰਦਾ। ਇਸ ਲਈ ਮੈਨੂੰ ਨਹੀਂ ਪਤਾ ਕਿ ਮੇਰੇ ਆਲੇ-ਦੁਆਲੇ ਕੀ ਹੋ ਰਿਹਾ ਹੈ ਅਤੇ ਮੈਂ ਆਪਣੀ ਦੁਨੀਆ ਵਿਚ ਜਿਓਂਦਾ ਹਾਂ।''

PunjabKesari

ਖੱਬੇ ਹੱਥ ਦੇ ਇਸ ਬੱਲੇਬਾਜ਼ ਨੇ ਕਿਹਾ, ''ਮੈਂ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਦਾ ਰਹਾਂਗਾ। ਦੁਖੀ ਅਤੇ ਪਰੇਸ਼ਾਨ ਹੋਣ ਦਾ ਕੋਈ ਮਤਲਬ ਨਹੀਂ ਹੈ। ਉਸ ਨੇ ਕਿਹਾ, ''ਮੈਨੂੰ ਪੀੜ ਮਹਿਸੂਸ ਹੁੰਦੀ ਹੈ ਤਾਂ ਮੈਂ ਤੇਜੀ ਨਾਲ ਅੱਗੇ ਵੱਧ ਜਾਂਦਾ ਹਾਂ ਅਤੇ ਮੈਨੂੰ ਨਹੀਂ ਪਤਾ ਹੁੰਦਾ ਕਿ ਲੋਕ ਕੀ ਲਿੱਖ ਰਹੇ ਹਨ। ਮੈਂ ਯਕੀਨੀ ਕਰਦਾ ਹਾਂ ਕਿ ਮੈਂ ਸਕਾਰਾਤਮਕ ਰਹੰ ਅਤੇ ਆਪਣੇ ਕੰਮ 'ਚ ਅੱਗੇ ਵੱਧਦਾ ਰਹਾਂ। ਜਦੋਂ ਮੈਂ ਖੁੱਦ ਨਾਲ ਗੱਲ ਕਰਦਾ ਹਾਂ ਤਾਂ ਮੈਂ ਇਹ ਯਕੀਨੀ ਕਰਨ ਦੀ ਕੋਸ਼ਿਸ਼ ਕਰਦਾ ਹਾਂ ਮੈਂ ਨਕਾਰਾਤਮਕ ਸੋਚ ਨੂੰ ਰੋਕ ਸਕਾਂ। ਮੈਂ ਹਕੀਕਤ 'ਚ ਸਵਿਕਾਰ ਕਰਦਾ ਹਾਂ ਅਤੇ ਅੱਗੇ  ਵੱਧਦਾ ਹਾਂ। ਜੇਕਰ ਮੈਂ ਆਪਣੇ ਸਾਰੇ ਹੁਨਰ ਦਾ ਇਸਤੇਮਾਲ ਕਰਾਂ, ਆਪਣੀ ਫਿੱਟਨੈਸ ਦਾ ਖਿਆਲ ਰੱਖਾਂ ਅਤੇ ਸਹੀ ਮਾਨਸਿਕਤਾ ਰੱਖਾਂ ਤਾਂ ਫਿਰ ਮੈਂ ਕ੍ਰਿਕਟ ਦਾ ਮਜ਼ਾ ਲੈ ਸਕਦਾ ਹਾਂ।''


Related News