ਧਵਨ ਦਾ ਬੇਟੀ ਆਲੀਆ ਨਾਲ ਡਾਂਸ, ਇੰਝ ਦਿੱਤੀ ਜਨਮਦਿਨ ''ਤੇ ਵਧਾਈ
Wednesday, May 06, 2020 - 12:29 AM (IST)

ਨਵੀਂ ਦਿੱਲੀ— ਲਾਕਡਾਊਨ 'ਚ ਕ੍ਰਿਕਟ ਜਗਤ ਦੇ ਦਿੱਗਜ ਹਸਤੀਆਂ ਆਪਣੇ-ਆਪਣੇ ਘਰ 'ਚ ਸਮਾਂ ਬਤੀਤ ਕਰ ਰਹੇ ਹਨ ਤੇ ਅਜਿਹੇ 'ਚ ਸੋਸ਼ਲ ਮੀਡੀਆ 'ਤੇ ਬਹੁਤ ਐਕਟਿਵ ਰਹਿੰਦੇ ਹਨ। ਭਾਰਤੀ ਟੀਮ ਦੇ ਓਪਨਰ ਸ਼ਿਖਰ ਧਵਨ ਨੇ ਆਪਣੀ ਬੇਟੀ ਆਲੀਆ ਦੇ ਨਾਲ ਡਾਂਸ ਕਰਦੇ ਹੋਏ ਵੀਡੀਓ ਸ਼ੇਅਰ ਕੀਤੀ ਹੈ। ਧਵਨ ਨੇ ਇਸ ਵੀਡੀਓ ਦੇ ਕੈਪਸ਼ਨ 'ਚ ਲਿਖਿਆ 'ਜਨਮਦਿਨ ਮੁਬਾਰਕ ਹੋ ਮੇਰੀ ਪਰੀ! ਤੁਸੀਂ ਹਮੇਸ਼ਾ ਚਮਕਦੇ ਹਰੋ ਉਸ ਸਿਤਾਰੇ ਦੀ ਤਰ੍ਹਾਂ ਜੋ ਆਪ ਹੋ। ਤੁਹਾਡੀ ਬਹੁਤ ਯਾਦ ਆਉਂਦੀ ਹੈ। ਆਪਣਾ ਖਿਆਲ ਰੱਖੋ ਤੇ ਇਸ ਖਾਸ ਦਿਨ ਦਾ ਆਨੰਦ ਲਵੋ।' ਇਸ ਵੀਡੀਓ ਨੂੰ ਹੁਣ ਤਕ 5 ਲੱਖ ਤੋਂ ਜ਼ਿਆਦਾ ਵਾਰ ਦੇਖਿਆ ਜਾ ਚੁੱਕਿਆ ਹੈ। ਹਾਲਾਂਕਿ ਇਹ ਵੀਡੀਓ ਪੁਰਾਣੀ ਹੈ। ਸ਼ਿਖਰ ਧਵਨ ਦੀ ਪਤਨੀ ਆਇਸ਼ਾ ਦਾ ਪਹਿਲਾ ਵਿਆਹ ਆਸਟਰੇਸੀਆ ਦੇ ਇਕ ਕਾਰੋਬਾਰੀ ਨਾਲ ਹੋਇਆ ਸੀ ਪਰ ਕੁਝ ਸਮਾਂ ਬਾਅਦ ਦੋਵਾਂ ਦਾ ਤਲਾਕ ਹੋ ਗਿਆ। ਆਲੀਆ ਉਸਦੀ ਪਹਿਲੀ ਬੇਟੀ ਹੈ।