ਪੰਜਾਬ ਦੇ ਧਨਵੀਰ ਨੇ ਸ਼ਾਟਪੁੱਟ ''ਚ ਬਣਾਇਆ ਮੀਟ ਰਿਕਾਰਡ
Tuesday, Jul 24, 2018 - 02:23 AM (IST)
ਵਡੋਦਰਾ— ਪੰਜਾਬ ਦੇ ਧਨਵੀਰ ਸਿੰਘ ਨੇ 15ਵੀਂ ਰਾਸ਼ਟਰੀ ਯੁਵਾ ਐਥਲੈਟਿਕਸ ਚੈਂਪੀਅਨਸ਼ਿਪ ਦੇ ਆਖਰੀ ਦਿਨ ਸੋਮਵਾਰ ਪੁਰਸ਼ ਸ਼ਾਟਪੁੱਟ ਪ੍ਰਤੀਯੋਗਿਤਾ ਵਿਚ ਨਵਾਂ ਮੀਟ ਰਿਕਾਰਡ ਬਣਾ ਦਿੱਤਾ। ਧਨਵੀਰ ਨੇ ਆਪਣੀ ਪਹਿਲੀ ਹੀ ਥ੍ਰੋਅ ਵਿਚ 19.66 ਮੀਟਰ ਤਕ ਗੋਲਾ ਸੁੱਟ ਕੇ ਨਵਤੇਜਦੀਪ ਸਿੰਘ ਦੇ 2011 ਵਿਚ 19.34 ਮੀਟਰ ਦੇ ਰਿਕਾਰਡ ਨੂੰ ਤੋੜ ਦਿੱਤਾ। ਉਸ ਨੇ ਪੰਜਵੀਂ ਥ੍ਰੋਅ ਵਿਚ 19.69 ਮੀਟਰ ਦਾ ਨਵਾਂ ਮੀਟ ਰਿਕਾਰਡ ਬਣਾਇਆ। ਉਸ ਨੇ ਚਾਰ ਵਾਰ 19 ਮੀਟਰ ਦੀ ਦੂਰੀ ਪਾਰ ਕੀਤੀ। ਧਨਵੀਰ ਨੂੰ ਸਰਵਸ੍ਰੇਸ਼ਠ ਐਥਲੀਟ ਦਾ ਐਵਾਰਡ ਵੀ ਮਿਲਿਆ।
