ਭਾਰਤ ਨੂੰ ਹਰਾ ਕੇ ਜਿੱਤ ਨਾਲ ਅੰਤ ਕਰ ਸਕਦੇ ਹਾਂ : ਡਿਸਿਲਵਾ

Tuesday, Jul 02, 2019 - 12:16 PM (IST)

ਚੇਸਟਰ ਲੀ ਸਟ੍ਰੀਟ— ਸ਼੍ਰੀਲੰਕਾ ਵਰਲਡ ਕੱਪ ਤੋਂ ਪਹਿਲਾਂ ਹੀ ਬਾਹਰ ਹੋ ਗਿਆ ਹੈ ਪਰ ਟੀਮ ਦੇ ਆਫ ਸਪਿਨਰ ਧਨੰਜੈ ਡਿਸਿਲਵਾ ਦਾ ਮੰਨਣਾ ਹੈ ਕਿ ਉਹ ਸ਼ਨੀਵਾਰ ਨੂੰ ਭਾਰਤ ਨੂੰ ਉਲਟਫੇਰ ਦਾ ਸ਼ਿਕਾਰ ਬਣਾ ਕੇ ਜਿੱਤ ਨਾਲ ਆਪਣੀ ਮੁਹਿੰਮ ਦਾ ਅੰਤ ਕਰ ਸਕਦੇ ਹਨ। ਸ਼੍ਰੀਲੰਕਾ ਦਾ ਵਰਲਡ ਕੱਪ 'ਚ ਉਤਰਾਅ-ਚੜ੍ਹਾਅ ਵਾਲਾ ਪ੍ਰਦਰਸ਼ਨ ਜਾਰੀ ਰਿਹਾ। ਉਸ ਨੇ ਸੋਮਵਾਰ ਨੂੰ ਵੈਸਟਇੰਡੀਜ਼ ਨੂੰ 23 ਦੌੜਾਂ ਨਾਲ ਹਰਾਇਆ। ਇਸੇ ਮੈਦਾਨ 'ਤੇ ਚਾਰ ਦਿਨ ਪਹਿਲਾਂ ਉਸ ਨੂੰ ਦੱਖਣੀ ਅਫਰੀਕਾ ਤੋਂ 9 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਹ ਉਸ ਦੀ ਟੂਰਨਾਮੈਂਟ 'ਚ ਤੀਜੀ ਜਿੱਤ ਹੈ ਪਰ ਇਸ ਤੋਂ ਪਹਿਲਾਂ ਹੀ ਟੀਮ ਸੈਮੀਫਾਈਨਲ 'ਚ ਪਹੁੰਚਣ ਦੀ ਦੌੜ ਤੋਂ ਬਾਹਰ ਹੋ ਗਈ ਸੀ। 
PunjabKesari
ਸ਼੍ਰੀਲੰਕਾ ਨੇ ਹਾਲਾਂਕਿ ਇਸ ਵਿਚਾਲੇ ਇੰਗਲੈਂਡ ਦੇ ਸਮੀਕਰਨ ਵਿਗਾੜੇ ਅਤੇ ਡਿਸਿਲਵਾ ਦਾ ਮੰਨਣਾ ਹੈ ਕਿ ਉਨ੍ਹਾਂ ਦੀ ਟੀਮ ਹੈਂਡਿਗਲੇ 'ਚ ਵਿਰਾਟ ਕੋਹਲੀ ਦੀ ਟੀਮ ਨੂੰ ਵੀ ਹਰਾ ਸਕਦੀ ਹੈ। ਸ਼੍ਰੀਲੰਕਾ ਨੇ ਭਾਰਤ ਵਿਰੁੱਧ ਪਿਛਲੇ ਅੱਠ ਵਨ-ਡੇ 'ਚੋਂ ਸਿਰਫ ਇਕ ਜਿੱਤ ਦਰਜ ਕੀਤੀ ਹੈ ਪਰ 2017 'ਚ ਆਈ.ਸੀ.ਸੀ. ਚੈਂਪੀਅਨਸ ਟਰਾਫੀ ਦੇ ਓਵਲ 'ਚ ਖੇਡੇ ਗਏ ਮੈਚ 'ਚ ਉਸ ਨੇ 7 ਵਿਕਟਾਂ ਨਾਲ ਜਿੱਤ ਹਾਸਲ ਕੀਤੀ ਸੀ। ਭਾਰਤ ਨੇ ਹਾਲਾਂਕਿ 2011 ਵਰਲਡ ਕੱਪ ਦੇ ਫਾਈਨਲ 'ਚ ਸ਼੍ਰੀਲੰਕਾ ਨੂੰ ਹਰਾਇਆ ਸੀ। ਡਿਸਿਲਵਾ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਨੇ ਖਿਤਾਬ ਦੇ ਮਜ਼ਬੂਤ ਦਾਅਵੇਦਾਰ ਭਾਰਤ ਦੇ ਖਿਲਾਫ ਚੰਗਾ ਪ੍ਰਦਰਸ਼ਨ ਕੀਤਾ ਹੈ ਅਤੇ ਅਸੀਂ ਵੈਸਟਇੰਡੀਜ਼ ਨੂੰ ਹਰਾਇਆ ਹੈ। ਅਸੀਂ ਭਾਰਤ ਨੂੰ ਹਰਾ ਸਕਦੇ ਹਾਂ।


Tarsem Singh

Content Editor

Related News