ਡੇਵੋਨ ਕਾਨਵੇ ਟੀ-20 ਤਿਕੋਣੀ ਲੜੀ ਲਈ ਨਿਊਜ਼ੀਲੈਂਡ ਟੀਮ ’ਚੋਂ ਬਾਹਰ

Saturday, Jun 28, 2025 - 11:29 AM (IST)

ਡੇਵੋਨ ਕਾਨਵੇ ਟੀ-20 ਤਿਕੋਣੀ ਲੜੀ ਲਈ ਨਿਊਜ਼ੀਲੈਂਡ ਟੀਮ ’ਚੋਂ ਬਾਹਰ

ਵੈਲਿੰਗਟਨ– ਸਲਾਮੀ ਬੱਲੇਬਾਜ਼ ਡੇਵੋਨ ਕਾਨਵੇ ਨੂੰ ਅਗਲੇ ਮਹੀਨੇ ਮੇਜ਼ਬਾਨ ਜ਼ਿੰਬਾਬਵੇ ਤੇ ਦੱਖਣੀ ਅਫਰੀਕਾ ਵਿਰੁੱਧ ਹੋਣ ਵਾਲੀ ਟੀ-20 ਲੜੀ ਲਈ ਨਿਊਜ਼ੀਲੈਂਡ ਦੀ ਟੀਮ ਵਿਚ ਨਹੀਂ ਚੁਣਿਆ ਗਿਆ ਹੈ। ਨਿਊਜ਼ੀਲੈਂਡ ਦੇ ਨਵੇਂ ਮੁੱਖ ਕੋਚ ਰੌਬ ਵਾਲਟਰ ਨੇ ਸ਼ੁੱਕਰਵਾਰ ਨੂੰ ਟੀਮ ਦਾ ਐਲਾਨ ਕੀਤਾ।

ਇਹ ਤਜਰਬੇਕਾਰ ਬੱਲੇਬਾਜ਼ ਉਨ੍ਹਾਂ ਕਈ ਪ੍ਰਮੁੱਖ ਖਿਡਾਰੀਆਂ ਵਿਚੋਂ ਇਕ ਹੈ ਜਿਨ੍ਹਾਂ ਨੇ ਵਿਦੇਸ਼ਾਂ ਵਿਚ ਪੇਸ਼ੇਵਰ ਟੀ-20 ਲੀਗ ਵਿਚ ਖੇਡਣ ਲਈ ਨਿਊਜ਼ੀਲੈਂਡ ਕ੍ਰਿਕਟ ਦੇ ਨਾਲ ਕੇਂਦਰੀ ਕਰਾਰ ਨੂੰ ਠੁਕਰਾ ਦਿੱਤਾ ਸੀ।


author

Tarsem Singh

Content Editor

Related News