Mi vs PBKS, IPL 2026 : ਰੋਹਿਤ ਸ਼ਰਮਾ ਪਲੇਇੰਗ-11 'ਚੋਂ ਬਾਹਰ, ਪੰਜਾਬ ਨੇ ਜਿੱਤਿਆ ਟਾਸ

Thursday, Apr 16, 2026 - 07:08 PM (IST)

Mi vs PBKS, IPL 2026 : ਰੋਹਿਤ ਸ਼ਰਮਾ ਪਲੇਇੰਗ-11 'ਚੋਂ ਬਾਹਰ, ਪੰਜਾਬ ਨੇ ਜਿੱਤਿਆ ਟਾਸ

ਸਪੋਰਟਸ ਡੈਸਕ :  ਆਈਪੀਐਲ 2026 ਦਾ 24ਵਾਂ ਮੁਕਾਬਲਾ ਅੱਜ ਮੁੰਬਈ ਦੇ ਇਤਿਹਾਸਕ ਵਾਨਖੇੜੇ ਸਟੇਡੀਅਮ ਵਿੱਚ ਮੁੰਬਈ ਇੰਡੀਅਨਜ਼ (MI) ਅਤੇ ਪੰਜਾਬ ਕਿੰਗਜ਼ (PBKS) ਵਿਚਾਲੇ ਖੇਡਿਆ ਜਾ ਰਿਹਾ ਹੈ। ਇਸ ਅਹਿਮ ਮੈਚ ਵਿੱਚ ਪੰਜਾਬ ਕਿੰਗਜ਼ ਦੇ ਕਪਤਾਨ ਸ਼੍ਰੇਅਸ ਅਈਅਰ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ (ਫੀਲਡਿੰਗ) ਕਰਨ ਦਾ ਫੈਸਲਾ ਕੀਤਾ ਹੈ। ਮੁੰਬਈ ਇੰਡੀਅਨਜ਼ ਦੀ ਟੀਮ ਪਹਿਲਾਂ ਬੱਲੇਬਾਜ਼ੀ ਕਰਕੇ ਸਕੋਰਬੋਰਡ 'ਤੇ ਵੱਡਾ ਟੀਚਾ ਰੱਖਣ ਦੀ ਕੋਸ਼ਿਸ਼ ਕਰੇਗੀ।

ਰੋਹਿਤ ਸ਼ਰਮਾ ਤੇ ਸੈਂਟਨਰ ਟੀਮ ਵਿੱਚੋਂ ਬਾਹਰ
ਮੁੰਬਈ ਇੰਡੀਅਨਜ਼ ਦੇ ਪ੍ਰਸ਼ੰਸਕਾਂ ਲਈ ਵੱਡੀ ਖ਼ਬਰ ਇਹ ਹੈ ਕਿ ਸਟਾਰ ਬੱਲੇਬਾਜ਼ ਰੋਹਿਤ ਸ਼ਰਮਾ ਅੱਜ ਦਾ ਮੈਚ ਨਹੀਂ ਖੇਡ ਰਹੇ ਹਨ। ਉਨ੍ਹਾਂ ਦੇ ਨਾਲ ਹੀ ਸਪਿਨ ਆਲਰਾਊਂਡਰ ਮਿਸ਼ੇਲ ਸੈਂਟਨਰ ਵੀ ਪਲੇਇੰਗ-11 ਵਿੱਚੋਂ ਬਾਹਰ ਹਨ। ਮੁੰਬਈ ਦੀ ਟੀਮ ਨੇ ਆਪਣੀ ਪਲੇਇੰਗ-11 ਵਿੱਚ ਦੋ ਬਦਲਾਅ ਕੀਤੇ ਹਨ, ਜਦਕਿ ਪੰਜਾਬ ਕਿੰਗਜ਼ ਨੇ ਆਪਣੀ ਟੀਮ ਵਿੱਚ ਕੋਈ ਬਦਲਾਅ ਨਹੀਂ ਕੀਤਾ ਹੈ।
 

ਪੰਜਾਬ ਕਿੰਗਜ਼ (ਪਲੇਇੰਗ ਇਲੈਵਨ): ਪ੍ਰਭਸਿਮਰਨ ਸਿੰਘ (w), ਪ੍ਰਿਯਾਂਸ਼ ਆਰੀਆ, ਸ਼੍ਰੇਅਸ ਅਈਅਰ (c), ਕੂਪਰ ਕੋਨੋਲੀ, ਸ਼ਸ਼ਾਂਕ ਸਿੰਘ, ਮਾਰਕਸ ਸਟੋਇਨਿਸ, ਮਾਰਕੋ ਜੈਨਸਨ, ਜ਼ੇਵੀਅਰ ਬਾਰਟਲੇਟ, ਵਿਜੇ ਕੁਮਾਰ ਵਿਸ਼ਕ, ਅਰਸ਼ਦੀਪ ਸਿੰਘ, ਯੁਜਵੇਂਦਰ ਚਾਹਲ।
ਮੁੰਬਈ ਇੰਡੀਅਨਜ਼ (ਪਲੇਇੰਗ ਇਲੈਵਨ): ਕਵਿੰਟਨ ਡੀ ਕਾਕ (w), ਰਿਆਨ ਰਿਕੇਲਟਨ, ਤਿਲਕ ਵਰਮਾ, ਸੂਰਿਆਕੁਮਾਰ ਯਾਦਵ, ਹਾਰਦਿਕ ਪੰਡਯਾ (c), ਸ਼ੇਰਫੇਨ ਰਦਰਫੋਰਡ, ਨਮਨ ਧੀਰ, ਮਯੰਕ ਰਾਵਤ, ਸ਼ਾਰਦੁਲ ਠਾਕੁਰ, ਦੀਪਕ ਚਾਹਰ, ਜਸਪ੍ਰੀਤ ਬੁਮਰਾਹ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e

 


 


author

Shubam Kumar

Content Editor

Related News