ਦੇਵਿਕਾ ਤੇ ਪ੍ਰੀਤੀ ਵਿਸ਼ਵ ਯੁਵਾ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ ਕੁਆਰਟਰ ਫਾਈਨਲ ''ਚ ਪੁੱਜੀਆਂ

11/22/2022 1:10:12 PM

ਨਵੀਂ ਦਿੱਲੀ : ਭਾਰਤ ਦੀ ਦੇਵਿਕਾ ਘੋਰਪੜੇ ਅਤੇ ਪ੍ਰੀਤੀ ਦਹੀਆ ਨੇ ਸਪੇਨ ਦੇ ਲਾ ਨੁਸੀਆ ਵਿੱਚ ਆਈਬੀਏ ਯੁਵਾ ਪੁਰਸ਼ ਅਤੇ ਮਹਿਲਾ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ ਕੁਆਰਟਰ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ।

ਇਹ ਵੀ ਪੜ੍ਹੋ : ਈਰਾਨ ਦੇ ਫੁੱਟਬਾਲ ਖਿਡਾਰੀਆਂ ਨੇ ਰਾਸ਼ਟਰਵਿਆਪੀ ਪ੍ਰਦਰਸ਼ਨਾਂ ਦੀ ਕੀਤੀ ਹਮਾਇਤ, ਕਤਰ ’ਚ ਨਹੀਂ ਗਾਇਆ ਰਾਸ਼ਟਰੀ ਗਾਣ

ਪੁਣੇ ਦੀ ਰਹਿਣ ਵਾਲੀ ਦੇਵਿਕਾ ਨੇ 52 ਕਿਲੋ ਵਰਗ ਵਿੱਚ ਆਇਰਲੈਂਡ ਦੀ ਮਾਰਗਰੇਟ ਲਾਂਬੇ ਨੂੰ ਆਸਾਨੀ ਨਾਲ ਹਰਾਇਆ। ਉਸ ਨੇ ਸ਼ੁਰੂ ਤੋਂ ਹੀ ਹਮਲਾਵਰ ਰੁਖ਼ ਅਪਣਾਇਆ ਅਤੇ ਤੀਜੇ ਗੇੜ ਵਿੱਚ ਰੈਫਰੀ ਨੂੰ ਖੇਡ ਰੋਕਣ ਲਈ ਮਜਬੂਰ ਕਰ ਦਿੱਤਾ। ਇਸ ਤੋਂ ਬਾਅਦ ਭਾਰਤੀ ਖਿਡਾਰੀ ਨੂੰ ਜੇਤੂ ਐਲਾਨਿਆ ਗਿਆ। 

ਇਸੇ ਤਰ੍ਹਾਂ ਹਰਿਆਣਾ ਦੀ ਪ੍ਰੀਤੀ ਨੇ ਵੀ 57 ਕਿਲੋ ਵਰਗ ਵਿੱਚ ਫਿਨਲੈਂਡ ਦੀ ਬੇਨੇਡਿਕਟਾ ਮਾਕਿਨੇਨ ਨੂੰ ਆਸਾਨੀ ਨਾਲ ਹਰਾਇਆ। ਉਸ ਨੇ ਆਪਣੀ ਵਿਰੋਧੀ ਨੂੰ ਇਕ ਵੀ ਅੰਕ ਹਾਸਲ ਨਹੀਂ ਕਰਨ ਦਿੱਤਾ। ਉਧਰ ਭਾਰਤ ਦੀ ਮਹਿਕ ਸ਼ਰਮਾ (66 ਕਿਲੋ), ਸਾਹਿਲ ਚੌਹਾਨ (71 ਕਿਲੋ) ਅਤੇ ਭਰਤ ਜੂਨ (92 ਕਿਲੋ) ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਟੂਰਨਾਮੈਂਟ ਦੇ ਸੱਤਵੇਂ ਦਿਨ ਭਾਰਤ ਦੇ 10 ਖਿਡਾਰੀ ਕੁਆਰਟਰ ਫਾਈਨਲ ਵਿੱਚ ਚੁਣੌਤੀ ਪੇਸ਼ ਕਰਨਗੇ। 

ਇਹ ਵੀ ਪੜ੍ਹੋ : ਫੀਫਾ ਵਿਸ਼ਵ ਕੱਪ 2022 : ਇੰਗਲੈਂਡ ਦੀ ਈਰਾਨ 'ਤੇ ਵੱਡੀ ਜਿੱਤ, 6-2 ਨਾਲ ਹਰਾਇਆ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News