video : ਖੱਬੂ ਵਾਰਨਰ ਨੇ ਸੱਜੇ ਹੱਥ ਨਾਲ ਬੱਲੇਬਾਜ਼ੀ ਕਰਦਿਆਂ ਗੇਲ ਦਾ ਚਾੜ੍ਹਿਆ ਕੁਟਾਪਾ

Thursday, Jan 17, 2019 - 12:58 PM (IST)

video : ਖੱਬੂ ਵਾਰਨਰ ਨੇ ਸੱਜੇ ਹੱਥ ਨਾਲ ਬੱਲੇਬਾਜ਼ੀ ਕਰਦਿਆਂ ਗੇਲ ਦਾ ਚਾੜ੍ਹਿਆ ਕੁਟਾਪਾ

ਨਵੀਂ ਦਿੱਲੀ : ਬਾਲ ਟੈਂਪਰਿੰਗ ਮਾਮਲੇ ਵਿਚ ਇਕ ਸਾਲ ਦਾ ਬੈਨ ਝਲ ਰਹੇ ਆਸਟਰੇਲੀਆਈ ਬੱਲੇਬਾਜ਼ ਡੇਵਿਡ ਵਾਰਨਰ ਨੇ ਇਕ ਵਾਰ ਫਿਰ ਅੱਜ ਆਪਣੇ ਪ੍ਰਦਰਸ਼ਨ ਨਾਲ ਪ੍ਰਸ਼ੰਸਕਾਂ ਦੇ ਰੌਂਗਟੇ ਖੜ੍ਹੇ ਕਰ ਦਿੱਤੇ। ਬੰਗਲਾਦੇਸ਼ ਪ੍ਰੀਮਿਅਰ ਲੀਗ (ਬੀ. ਪੀ. ਐੱਲ.) ਵਿਚ ਖੇਡ ਰਹੇ ਵਾਰਨਰ ਨੇ ਇਸ ਦੌਰਾਨ ਅਜਿਹਾ ਕੰਮ ਕੀਤਾ ਜੋ ਅੱਜ ਤੋਂ ਪਹਿਲਾਂ ਸ਼ਾਇਦ ਕੋਈ ਬੱਲੇਬਾਜ਼ ਨਹੀਂ ਕਰ ਸਕਿਆ। ਬੀ. ਪੀ. ਐੱਲ. ਵਿਚ ਸਿਲਹਟ ਸਿਕਸਰਸ ਵਲੋਂ ਖੇਡਦਿਆਂ ਇਸ ਖੱਬੇ ਹੱਥ ਦੇ ਬੱਲੇਬਾਜ਼ ਨੇ ਪਹਿਲੀ ਵਾਰ ਸੱਜੇ ਹੱਥ ਨਾਲ ਬੱਲੇਬਾਜ਼ੀ ਕੀਤੀ। ਇੰਨਾ ਹੀ ਨਹੀਂ, ਸੱਜੇ ਹੱਥ ਨਾਲ ਬੱਲੇਬਾਜ਼ੀ ਕਰਦਿਆਂ ਉਸ ਨੇ ਤੂਫਾਨੀ ਸ਼ਾਟ ਲਾਏ। ਦੱਸ ਦਈਏ ਕਿ ਬੰਗਲਾਦੇਸ਼ ਪ੍ਰੀਮਿਅਰ ਲੀਗ ਵਿਚ ਡੇਵਿਡ ਵਾਰਨਰ ਸਿਲਹਟ ਟੀਮ ਦੇ ਕਪਤਾਨ ਹਨ।

ਸੱਜੇ ਹੱਥ ਨਾਲ ਬੱਲੇਬਾਜ਼ ਕਰਦਿਆਂ ਵਾਰਨਰ ਨੇ ਕੈਰੇਬੀਆਈ ਖਿਡਾਰੀ ਕ੍ਰਿਸ ਗੇਲ ਦੀ 3 ਗੇਂਦਾਂ 'ਤੇ 2 ਚੌਕੇ ਅਤੇ 1 ਛੱਕਾ ਲਾ ਕੇ ਕ੍ਰਿਕਟ ਪ੍ਰੇਮੀਆਂ ਦਾ ਦਿਲ ਜਿੱਤਿਆ। ਡੇਵਿਡ ਵਾਰਨਰ ਨੇ ਇਸ ਮੈਚ ਵਿਚ 36 ਗੇਂਦਾਂ 'ਤੇ 61 ਦੌੜਾਂ ਦੀ ਅਜੇਤੂ ਅਰਧ ਸੈਂਕੜੇ ਵਾਲੀ ਪਾਰੀ ਖੇਡੀ। ਉਸ ਦੀ ਬੱਲੇਬਾਜ਼ ਦੇ ਦਮ 'ਤੇ ਸਿਲਹਟ ਸਿਕਸਰਸ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਰੰਗਪੁਰ ਰਾਈਡਰਸ ਖਿਲਾਫ 20 ਓਵਰਾਂ ਵਿਚ 5 ਵਿਕਟ 'ਤੇ 187 ਦੌੜਾਂ ਦਾ ਸਕੋਰ ਖੜ੍ਹਾ ਕੀਤਾ। ਪ੍ਰਸ਼ੰਸਕਾਂ ਨੂੰ ਇਹ ਜਾਣਕੇ ਖੁਸ਼ੀ ਹੋਵੇਗੀ ਕਿ ਵਾਰਨਰ 'ਤੇ ਲੱਗੀ ਪਾਬੰਦੀ ਇਸੇ ਸਾਲ ਮਾਰਚ 'ਚ ਖਤਮ ਹੋਣ ਜਾ ਰਹੀ ਹੈ। ਡੇਵਿਡ ਵਾਰਨਰ ਦੀ ਤੂਫਾਨੀ ਬੱਲੇਬਾਜ਼ੀ ਦੇ ਦਮ 'ਤੇ ਸਿਲਹਟ ਸਿਕਸਰਸ ਨੇ ਇਹ ਮੁਕਾਬਲਾ 27 ਦੌੜਾਂ ਨਾਲ ਆਪਣੇ ਨਾਂ ਕੀਤਾ। ਵਾਰਨਰ ਤੋਂ ਇਲਾਵਾ ਲਿਟਨ ਦਾਸ ਨੇ ਇਸ ਮੈਚ ਵਿਚ 70 ਦੌੜਾਂ ਦੀ ਪਾਰੀ ਖੇਡੀ ਸੀ।


Related News