ਦੇਵਦੱਤ ਪਡਿੱਕਲ ਅੰਗੂਠੇ ''ਚ ਫ੍ਰੈਕਚਰ ਹੋਣ ਕਾਰਨ 3 ਤੋਂ ਚਾਰ ਹਫ਼ਤਿਆਂ ਲਈ ਕ੍ਰਿਕਟ ਤੋਂ ਬਾਹਰ

Friday, Aug 18, 2023 - 10:15 AM (IST)

ਬੈਂਗਲੁਰੂ- ਭਾਰਤ ਦੇ ਸਲਾਮੀ ਬੱਲੇਬਾਜ਼ ਦੇਵਦੱਤ ਪਡਿੱਕਲ ਨੇ ਵੀਰਵਾਰ ਨੂੰ ਪੁਸ਼ਟੀ ਕੀਤੀ ਕਿ ਅੰਗੂਠੇ 'ਚ ਫ੍ਰੈਕਚਰ ਹੋਣ ਕਾਰਨ ਉਹ ਤਿੰਨ ਤੋਂ ਚਾਰ ਹਫ਼ਤਿਆਂ ਤੱਕ ਕ੍ਰਿਕਟ ਤੋਂ ਬਾਹਰ ਰਹਿਣਗੇ। 2021 'ਚ ਭਾਰਤ ਲਈ 2 ਟੀ-20 ਅੰਤਰਰਾਸ਼ਟਰੀ ਮੈਚ ਖੇਡਣ ਵਾਲੇ ਦੇਵਦੱਤ ਨੂੰ ਇਸ ਮਹੀਨੇ ਦੀ ਸ਼ੁਰੂਆਤ 'ਚ ਦੇਵਧਰ ਟਰਾਫੀ 'ਚ ਖੇਡਦੇ ਹੋਏ ਸੱਟ ਲੱਗ ਗਈ ਸੀ। ਸੱਟ ਕਾਰਨ ਪਡਿੱਕਲ ਇੱਥੇ ਚੱਲ ਰਹੇ ਮਹਾਰਾਜਾ ਕੇ.ਐੱਸ.ਸੀ.ਏ. ਟੀ-20 ਟੂਰਨਾਮੈਂਟ 'ਚ ਵੀ ਨਹੀਂ ਖੇਡ ਰਹੇ ਹਨ। ਉਸ ਨੂੰ ਗੁਲਬਰਗਾ ਮਿਸਟਿਕਸ ਟੀਮ ਨੇ ਚੁਣਿਆ ਸੀ।

ਇਹ ਵੀ ਪੜ੍ਹੋ- CM ਮਾਨ ਨੇ ਏਸ਼ੀਅਨ ਹਾਕੀ ਚੈਂਪੀਅਨ ਟਰਾਫੀ ਦੀ ਜੇਤੂ ਟੀਮ 'ਚ ਸ਼ਾਮਲ ਪੰਜਾਬ ਦੇ ਖਿਡਾਰੀਆਂ ਦੀ ਥਾਪੜੀ ਪਿੱਠ
ਪਡਿੱਕਲ ਨੇ ਕਿਹਾ ਕਿ ਦੇਵਧਰ ਟਰਾਫੀ ਦੌਰਾਨ ਮੇਰੇ ਖੱਬੇ ਹੱਥ ਦੇ ਅੰਗੂਠੇ 'ਚ ਫਰੈਕਚਰ ਹੋ ਗਿਆ ਸੀ। ਇਸ ਲਈ ਮੈਨੂੰ ਇਸ ਦੇ ਇਲਾਜ ਲਈ ਮਾਮੂਲੀ ਸਰਜਰੀ ਕਰਵਾਉਣੀ ਪਈ। ਮੈਂ ਸ਼ਾਇਦ ਤਿੰਨ ਤੋਂ ਚਾਰ ਹੋਰ ਹਫ਼ਤਿਆਂ ਲਈ ਖੇਡ ਤੋਂ ਦੂਰ ਰਹਾਂਗਾ। ਮੈਂ ਜਲਦੀ ਹੀ ਮੈਦਾਨ 'ਤੇ ਵਾਪਸੀ ਦੀ ਉਮੀਦ ਕਰਾਂਗਾ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


Aarti dhillon

Content Editor

Related News