IPL ਤੋਂ ਪਹਿਲਾਂ RCB ਨੂੰ ਵੱਡਾ ਝਟਕਾ, ਇਹ ਧਮਾਕੇਦਾਰ ਓਪਨਰ ਹੋਇਆ ਕੋਰੋਨਾ ਪਾਜ਼ੇਟਿਵ

Sunday, Apr 04, 2021 - 02:28 PM (IST)

ਸਪੋਰਟਸ ਡੈਸਕ— ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਜਿਵੇਂ-ਜਿਵੇਂ ਨਜ਼ਦੀਕ ਆ ਰਿਹਾ ਹੈ। ਖਿਡਾਰੀਆਂ ’ਚ ਕੋਰੋਨਾ ਦੇ ਮਾਮਲੇ ਵੀ ਵੱਧ ਰਹੇ ਹਨ। ਹਾਲ ਹੀ ’ਚ ਦਿੱਲੀ ਕੈਪੀਟਲਸ ਦੇ ਖਿਡਾਰੀ ਅਕਸ਼ਰ ਪਟੇਲ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ ਤੇ ਹੁਣ ਰਾਇਲ ਚੈਲੰਜਰ ਬੰਗਲੂਰ (ਆਰ. ਸੀ. ਬੀ.) ਦੇ ਓਪਨਰ ਦੇਵਦੱਤ ਪਡੀਕੱਲ ਵੀ ਕੋਰੋਨਾ ਪਾਜ਼ੇਟਿਵ ਹੋ ਗਏ ਹਨ। ਪਡੀਕੱਲ ਨੂੰ ਟੀਮ ’ਚੋਂ ਵੱਖ ਕਰ ਦਿੱਤਾ ਗਿਆ ਹੈ ਤੇ ਉਹ ਇਕਾਂਤਵਾਸ ’ਚ ਚਲੇ ਗਏ ਹਨ।
ਇਹ ਵੀ ਪੜ੍ਹੋ : ਕੋਰੋਨਾ ਦੇ ਖ਼ਤਰੇ ਵਿਚਾਲੇ ਮੁੰਬਈ ’ਚ ਹੀ ਹੋਣਗੇ IPL ਮੈਚ, BCCI ਨੇ ਦੱਸੀ ਇਸ ਦੀ ਇਹ ਵਜ੍ਹਾ

PunjabKesariਜਾਣਕਾਰੀ ਮੁਤਾਬਕ ਪਡੀਕੱਲ ਆਈ. ਪੀ. ਐੱਲ. ਦੇ ਪਹਿਲੇ ਦੋ ਮੈਚ ਨਹੀਂ ਖੇਡ ਸਕਣਗੇ। ਪਡੀਕੱਲ ਲਈ ਆਈ. ਪੀ. ਐੱਲ. ਦਾ ਪਿਛਲਾ ਸੀਜ਼ਨ ਕਾਫ਼ੀ ਚੰਗਾ ਰਿਹਾ ਸੀ। ਉਹ ਆਰ. ਸੀ. ਬੀ. ਦੇ ਟਾਪ 3 ਬੱਲੇਬਾਜ਼ ਸਨ। ਪਡੀਕੱਲ ਨੇ 15 ਮੈਚਾਂ ’ਚ 31.53 ਦੀ ਔਸਤ ਨਾਲ 473 ਦੌੜਾਂ ਬਣਾਈਆਂ ਸਨ। ਆਈ. ਪੀ. ਐੱਲ.ਦਾ ਆਗਾਜ਼ 9 ਅਪ੍ਰੈਲ ਤੋਂ ਹੋਵੇਗਾ ਤੇ ਪਹਿਲਾ ਮੈਚ ਮੁੰਬਈ ਇੰਡੀਅਨਜ਼ ਤੇ ਆਰ. ਸੀ. ਬੀ. ਵਿਚਾਲੇ ਹੋਵੇਗਾ।
ਇਹ ਵੀ ਪੜ੍ਹੋ : T-20 WC : BCCI ਨੇ ICC ਨੂੰ ਪਾਕਿ ਟੀਮ ਦੇ ਭਾਰਤ ’ਚ ਖੇਡਣ ਬਾਰੇ ਦਿੱਤਾ ਜਵਾਬ, ਜਾਣੋ ਕੀ ਕਿਹਾ

PunjabKesariਸਿਰਫ਼ ਪਿਛਲਾ ਆਈ. ਪੀ. ਐੱਲ. ਹੀ ਨਹੀਂ ਸਗੋਂ ਹਾਲ ’ਚ ਹੀ ਖ਼ਤਮ ਹੋਈ ਸਈਅਦ ਮੁਸ਼ਤਾਕ ਅਲੀ ਟਰਾਫ਼ੀ ’ਚ ਵੀ ਉਨ੍ਹਾਂ ਦਾ ਬੱਲਾ ਚੰਗਾ ਚਲਿਆ ਸੀ। ਉਨ੍ਹਾਂ ਨੇ ਕਰਨਾਟਕ ਵੱਲੋਂ 6 ਮੈਚਾਂ ’ਚ 43.60 ਦੀ ਔਸਤ ਨਾਲ 218 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਵਿਜੇ ਹਜ਼ਾਰੇ ਟਰਾਫ਼ੀ ’ਚ ਪਡੀਕੱਲ ਨੇ 737 ਦੌੜਾਂ ਬਣਾਈਆਂ ਸਨ। 

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News