ਡੈਨਮਾਰਕ ਓਪਨ : ਪੀ. ਵੀ. ਸਿੰਧੂ ਕੁਆਰਟਰ ਫਾਈਨਲ 'ਚ ਹਾਰੀ

Friday, Oct 22, 2021 - 09:02 PM (IST)

ਡੈਨਮਾਰਕ ਓਪਨ : ਪੀ. ਵੀ. ਸਿੰਧੂ ਕੁਆਰਟਰ ਫਾਈਨਲ 'ਚ ਹਾਰੀ

ਨਵੀਂ ਦਿੱਲੀ- ਦੋ ਵਾਰ ਦੀ ਓਲੰਪਿਕ ਤਮਗਾ ਜੇਤੂ ਪੀ. ਵੀ. ਸਿੰਧੂ ਬ੍ਰੇਕ ਤੋਂ ਬਾਅਦ ਵਾਪਸੀ ਕਰਦੇ ਹੋਏ ਡੈਨਮਾਰਕ ਓਪਨ ਬੈਡਮਿੰਟਨ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਵਿਚ ਕੋਰੀਆ ਦੀ ਅਨ ਸਿਯੰਗ ਤੋਂ ਹਾਰ ਕੇ ਬਾਹਰ ਹੋ ਗਈ। ਅਗਸਤ ਵਿਚ ਟੋਕੀਓ ਓਲੰਪਿਕ 'ਚ ਕਾਂਸੀ ਤਮਗਾ ਜਿੱਤਣ ਤੋਂ ਬਾਅਦ ਪਹਿਲਾ ਮੈਚ ਖੇਡ ਰਹੀ ਸਿੰਧੂ 5ਵੀਂ ਦਰਜਾ ਪ੍ਰਾਪਤ ਆਪਣੀ ਵਿਰੋਧੀ ਦਾ ਸਾਹਮਣਾ ਨਹੀਂ ਕਰ ਸਕੀ ਤੇ 36 ਮਿੰਟ ਵਿਚ 11-21, 12-21 ਨਾਲ ਹਾਰ ਗਈ। ਪਿਛਲੀ ਵਾਰ ਵੀ ਉਹ ਅਨ ਸਿਯੰਗ ਤੋਂ ਸਿੱਧੇ ਸੈੱਟ ਵਿਚ ਹਾਰ ਗਈ ਸੀ ਜਦੋਂ ਦੋ ਸਾਲ ਪਹਿਲਾਂ ਦੋਵਾਂ ਦਾ ਮੁਕਾਬਲਾ ਹੋਇਆ ਸੀ।

ਇਹ ਖਬਰ ਪੜ੍ਹੋ- ਟੀ20 ਵਿਸ਼ਵ ਕੱਪ : ਆਇਰਲੈਂਡ ਨੂੰ 8 ਵਿਕਟਾਂ ਨਾਲ ਹਰਾ ਕੇ ਨਾਮੀਬੀਆ ਸੁਪਰ-12 'ਚ

PunjabKesari
ਸਿਯੰਗ ਨੇ ਸ਼ਾਨਦਾਰ ਸ਼ੁਰੂਆਤ ਕਰਦੇ ਹੋਏ 6 ਮਿੰਟ ਦੇ ਅੰਦਰ ਹੀ 7 ਅੰਕਾਂ ਦੀ ਬੜ੍ਹਤ ਬਣਾ ਲਈ। ਸਿੰਧੂ ਨੇ ਕਈ ਛੋਟੀਆਂ ਗਲਤੀਆਂ ਕੀਤੀਆਂ, ਜਿਸਦਾ ਕੋਰੀਆਈ ਖਿਡਾਰੀ ਨੇ ਫਾਇਦਾ ਚੁੱਕਿਆ। ਉਸ ਨੇ ਜਲਦ ਹੀ ਬੜ੍ਹਤ 16-8 ਦੀ ਕਰ ਲਈ ਤੇ ਆਖਿਰ ਵਿਚ ਸਿੰਧੂ ਨੇ 10 ਗੇਮ ਪੁਆਇੰਟ ਗੁਆ ਕੇ ਪਹਿਲਾ ਗੇਮ ਉਸ ਨੂੰ ਸੌਂਪ ਦਿੱਤਾ। ਬ੍ਰੇਕ ਤੱਕ ਸਿੰਧੂ ਨੇ ਵਾਪਸੀ ਦੀ ਕੋਸ਼ਿਸ਼ ਕੀਤੀ ਪਰ ਉਸ ਤੋਂ ਬਾਅਦ ਖੇਡ ਇਕਪਾਸੜ ਹੋ ਗਿਆ। ਸਿੰਧੂ ਨੇ ਵੀਰਵਾਰ ਨੂੰ ਥਾਈਲੈਂਡ ਦੀ ਵੁਸਾਨਨ ਓਂਗਬੋਮਰੰਗਫਾਨ ਨੂੰ 67 ਮਿੰਟ ਵਿਚ 21-16, 12-21, 21-15 ਨਾਲ ਹਰਾਇਆ ਸੀ।

 

ਇਹ ਖਬਰ ਪੜ੍ਹੋ- ਭਾਰਤ-ਇੰਗਲੈਂਡ ਦਾ ਰੱਦ ਹੋਇਆ 5ਵਾਂ ਟੈਸਟ ਮੈਚ, ਜੁਲਾਈ 2022 'ਚ ਇਸ ਮੈਦਾਨ 'ਤੇ ਹੋਵੇਗਾ : ECB

PunjabKesari


ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News