ਦਿੱਲੀ ਦੇ ਨਿਸ਼ਾਨੇਬਾਜ਼ਾਂ ਨੇ ਰਾਸ਼ਟਰੀ ਚੈਂਪੀਅਨਸ਼ਿਪ 'ਚ ਜਿੱਤੇ 17 ਤਮਗੇ

01/05/2020 4:16:50 PM

ਸਪੋਰਟਸ ਡੈਸਕ— ਦਿੱਲੀ ਦੇ ਨਿਸ਼ਾਨੇਬਾਜ਼ਾਂ ਨੇ ਮੱਧ ਪ੍ਰਦੇਸ਼ ਦੇ ਭੋਪਾਲ 'ਚ ਹੋਈ 63ਵੀਂ ਰਾਸ਼ਟਰੀ ਸ਼ੂਟਿੰਗ ਚੈਂਪੀਅਨਸ਼ਿਪ 'ਚ ਬਿਹਤਰੀਨ ਪ੍ਰਦਰਸ਼ਨ ਕਰਦੇ ਹੋਏ ਕੁਲ 17 ਤਮਗੇ ਜਿੱਤੇ। ਦਿੱਲੀ ਸਟੇਟ ਰਾਈਫਲ ਐਸੋਸੀਏਸ਼ਨ ਦੇ ਪ੍ਰਧਾਨ ਜਸਪਾਲ ਰਾਣਾ ਨੇ ਦਿੱਲੀ ਦੇ ਸਾਰੇ ਤਮਗੇ ਜੇਤੂਆਂ ਨੂੰ ਵਧਾਈ ਦਿੰਦੇ ਹੋਏ ਕਿਹਾ, ''ਸਾਡੇ ਨਿਸ਼ਾਨੇਬਾਜ਼ਾਂ ਨੇ ਇਸ ਮੁਕਾਬਲੇ 'ਚ ਚੰਗਾ ਪ੍ਰਦਰਸ਼ਨ ਕੀਤਾ। ਇਸ ਚੈਂਪਿਅਨਸ਼ਿਪ 'ਚ ਦਿੱਲੀ ਨੇ 17 ਤਮਗੇ ਜਿੱਤੇ। ਉਮੀਦ ਹੈ ਕਿ ਦਿੱਲੀ ਦੇ ਨਿਸ਼ਾਨੇਬਾਜ਼ਾਂ ਦਾ ਪ੍ਰਦਰਸ਼ਨ ਹੋਰ ਬਿਹਤਰ ਹੋਵੇਗਾ, ਸਾਡੀ ਟੀਮ ਇਸ 'ਤੇ ਮਿਲ ਕੇ ਕੰਮ ਕਰੇਗੀ। ਦਿੱਲੀ 'ਚ ਨਿਸ਼ਾਨੇਬਾਜ਼ਾਂ ਨੂੰ ਬਿਹਤਰ ਸਹੂਲਤਾਂ ਅਤੇ ਉਤਸ਼ਾਹ ਦੀ ਜ਼ਰੂਰਤ ਹੈ। 

ਸ਼ਨੀਵਾਰ ਨੂੰ ਖ਼ਤਮ ਹੋਏ ਇਸ ਮੁਕਾਬਲੇ 'ਚ ਸੂਰਮਗਤੀ ਸਰੀਨ, ਹਰਸ਼ ਗੁਪਤਾ, ਪਾਰਥ ਮਖੀਜਾ ਅਤੇ ਅਰਪਿਤ ਗੋਇਲ ਨੇ ਮੁਕਾਬਲੇ ਦੀ ਵਿਅਕਤੀਗਤ ਈਵੈਟ 'ਚ ਚੰਗਾ ਪ੍ਰਦਰਸ਼ਨ ਕੀਤਾ। 10 ਮੀਟਰ ਏਅਰ ਪਿਸਟਲ ਯੂਥ ਮੁਕਾਬਲੇ 'ਚ ਦਿੱਲੀ ਦੇ ਸੂਰਮਗਤੀ ਸਰੀਨ, ਹਰਸ਼ ਗੁਪਤਾ ਅਤੇ ਅਰਜਨ ਚਿੱਲਰ ਨੇ ਕਾਂਸੀ ਤਮਗਾ ਜਿੱਤਿਆ ਜਦ ਕਿ ਪੂਜਾ ਅਗਰਵਾਲ ਨੇ 10 ਮੀਟਰ ਪੈਰਾ ਈਵੈਂਟ 'ਚ ਕਾਂਸੀ ਤਮਗਾ ਹਾਸਲ ਕੀਤਾ। 10 ਮੀਟਰ ਏਅਰ ਰਾਈਫਲ ਈਵੈਂਟ 'ਚ ਪਾਰਥ ਮਖੀਜਾ ਨੇ ਜੂਨੀਅਰ ਅਤੇ ਯੂਥ ਦੋਵਾਂ ਵਰਗਾਂ ਦੇ ਫਾਇਨਲ 'ਚ ਜਗ੍ਹਾ ਬਣਾਈ ਅਤੇ 10 ਮੀਟਰ ਰਾਈਫਲ ਯੂਥ ਈਵੈਂਟ ਦਾ ਕਾਂਸੀ ਤਮਗਾ ਜਿੱਤਣ 'ਚ ਸਫਲ ਰਹੇ। 50 ਮੀਟਰ ਰਾਇਫਲ ਪ੍ਰੋਨ ਈਵੈਂਟ 'ਚ ਦਿੱਲੀ  ਦੇ ਤਰੁਣ ਯਾਦਵ, ਅਭੈ ਗੋਇਲ ਅਤੇ ਨਿਸ਼ਾਂਤ ਮਲਿਕ ਦੀ ਟੀਮ ਨੇ ਕਾਂਸੀ ਤਮਗਾ ਜਿੱਤਿਆ।


Related News