ਰਣਜੀ ਟਰਾਫੀ : ਦਿੱਲੀ ਨੂੰ ਪੰਜਾਬ ਵਿਰੁੱਧ ਡਰਾਅ ਮੈਚ ਤੋਂ ਮਿਲੇ 3 ਅੰਕ

01/07/2020 12:34:10 PM

ਸਪੋਰਟਸ ਡੈਸਕ— ਪੰਜਾਬ ਤੇ ਦਿੱਲੀ ਵਿਚਾਲੇ ਇਥੇ ਰਣਜੀ ਟਰਾਫੀ ਦੇ ਗਰੁੱਪ-ਏ ਅਤੇ ਬੀ ਮੁਕਾਬਲੇ ਵਿਚ ਚੌਥੇ ਤੇ ਆਖਰੀ ਦਿਨ ਸੋਮਵਾਰ ਖਰਾਬ ਮੌਸਮ ਕਾਰਣ ਖੇਡ ਸੰਭਵ ਨਹੀਂ ਹੋ ਸਕੀ ਤੇ ਮੈਚ ਅੰਤ 'ਚ ਡਰਾਅ ਖਤਮ ਹੋ ਗਿਆ। ਦਿੱਲੀ ਨੂੰ ਮੈਚ ਵਿਚ ਪਹਿਲੀ ਪਾਰੀ ਦੀ ਬੜ੍ਹਤ ਦੇ ਆਧਾਰ 'ਤੇ 3 ਅੰਕ, ਜਦਕਿ ਪੰਜਾਬ ਨੂੰ 1 ਅੰਕ ਮਿਲਿਆ। ਮੈਚ ਦੇ ਤੀਜੇ ਦਿਨ ਹੀ ਦਿੱਲੀ ਨੇ ਪਹਿਲੀ ਪਾਰੀ ਵਿਚ ਬੜ੍ਹਤ ਹਾਸਲ ਕਰ ਲਈ ਸੀ ਤੇ ਦੂਜੀ ਪਾਰੀ ਵਿਚ 44 ਦੌੜਾਂ 'ਤੇ ਪੰਜਾਬ ਦੀਆਂ 4 ਵਿਕਟਾਂ ਸੁੱਟ ਕੇ ਮੈਚ 'ਤੇ ਆਪਣਾ ਸ਼ਿਕੰਜਾ ਕੱਸ ਲਿਆ ਸੀ। PunjabKesari

ਪੰਜਾਬ ਨੇ ਪਹਿਲੀ ਪਾਰੀ ਵਿਚ 313 ਦੌੜਾਂ ਬਣਾਈਆਂ ਸਨ, ਜਦਕਿ ਦਿੱਲੀ ਨੇ 339 ਦੌੜਾਂ ਬਣਾਈਆਂ ਸਨ। ਦਿੱਲੀ ਨੂੰ ਇਸ ਤਰ੍ਹਾਂ ਪਹਿਲੀ ਪਾਰੀ ਵਿਚ 26 ਦੌੜਾਂ ਦੀ ਬੜ੍ਹਤ ਹਾਸਲ ਹੋਈ ਸੀ, ਜਿਹੜੀ ਅੰਤ ਵਿਚ ਉਸ ਨੂੰ 3 ਅੰਕ ਦਿਵਾ ਗਈ। ਦਿੱਲੀ ਨੇ 4 ਮੈਚਾਂ ਵਿਚ ਦੂਜਾ ਡਰਾਅ ਖੇਡਿਆ ਹੈ ਤੇ ਉਸ ਦੇ 10 ਅੰਕ ਹੋ ਗਏ ਹਨ। ਉਹ ਏ ਤੇ ਬੀ ਗਰੁੱਪ ਦੀ ਅੰਕ ਸੂਚੀ ਵਿਚ 12ਵੇਂ ਨੰਬਰ 'ਤੇ ਹੈ, ਜਦਕਿ ਪੰਜਾਬ 4 ਮੈਚਾਂ ਵਿਚ ਦੂਜਾ ਡਰਾਅ ਖੇਡਣ ਤੋਂ ਬਾਅਦ 18 ਅੰਕਾਂ ਨਾਲ ਚੋਟੀ 'ਤੇ ਹੈ।


Related News