20ਵਾਂ ਦਿੱਲੀ ਇੰਟਰਨੈਸ਼ਨਲ ਸ਼ਤਰੰਜ ਟੂਰਨਾਮੈਂਟ : ਭਾਰਤ ਦਾ ਸੇਥੂਰਮਨ ਹੋਵੇਗਾ ਟਾਪ ਸੀਡ

Thursday, Mar 23, 2023 - 02:53 PM (IST)

20ਵਾਂ ਦਿੱਲੀ ਇੰਟਰਨੈਸ਼ਨਲ ਸ਼ਤਰੰਜ ਟੂਰਨਾਮੈਂਟ : ਭਾਰਤ ਦਾ ਸੇਥੂਰਮਨ ਹੋਵੇਗਾ ਟਾਪ ਸੀਡ

ਨਵੀਂ ਦਿੱਲੀ (ਨਿਕਲੇਸ਼ ਜੈਨ)– ਜਵਾਹਰ ਲਾਲ ਨਹਿਰੂ ਸਟੇਡੀਅਮ ’ਚ ਇਕ ਵਾਰ ਫਿਰ ਦੁਨੀਆ ਭਰ ਤੋਂ ਸ਼ਤਰੰਜ ਦੇ ਧਾਕੜ ਖਿਡਾਰੀ ਹਿੱਸਾ ਲੈਣ ਜਾ ਰਹੇ ਹਨ। 23 ਮਾਰਚ ਤੋਂ 30 ਮਾਰਚ ਤਕ ਇੱਥੇ ਹੋਣ ਜਾ ਰਹੇ 45 ਲੱਖ ਰੁਪਏ ਦੀ ਇਨਾਮੀ ਰਾਸ਼ੀ ਵਾਲੇ 20ਵੇਂ ਦਿੱਲੀ ਇੰਟਰਨੈਸ਼ਨਲ ਸ਼ਤਰੰਜ ਟੂਰਨਾਮੈਂਟ ਵਿਚ ਭਾਰਤ ਤੋਂ ਇਲਾਵਾ 16 ਹੋਰਨਾਂ ਦੇਸ਼ਾਂ ਦੇ 106 ਖਿਡਾਰੀ ਹਿੱਸਾ ਲੈਣ ਜਾ ਰਹੇ ਹਨ। ਭਾਰਤ ਦਾ ਗ੍ਰੈਂਡ ਮਾਸਟਰ ਸਾਬਕਾ ਏਸ਼ੀਅਨ ਚੈਂਪੀਅਨ ਐੱਸ. ਪੀ. ਸੇਥੂਰਮਨ 2639 ਰੇਟਿੰਗ ਅੰਕਾਂ ਨਾਲ ਪ੍ਰਤੀਯੋਗਿਤਾ ’ਚ ਟਾਪ ਸੀਡ ਖਿਡਾਰੀ ਹੋਵੇਗਾ ਜਦਕਿ ਹਾਲ ਹੀ ’ਚ ਨੈਸ਼ਨਲ ਰੈਪਿਡ ਬਲਿਟਜ ਦਾ ਦੋਹਰਾ ਖਿਤਾਬ ਜਿੱਤਣ ਵਾਲਾ ਅਰਵਿੰਦ ਚਿਦਾਂਬਰਮ 2607 ਅੰਕਾਂ ਨਾਲ ਦੂਜਾ ਦਰਜਾ ਪ੍ਰਾਪਤ ਖਿਡਾਰੀ ਹੋਵੇਗਾ।

ਦਿੱਲੀ ਓਪਨ ਦਾ ਖਿਤਾਬ ਜਿੱਤ ਚੁੱਕਾ ਜਾਰਜੀਆ ਦਾ ਲੇਵਾਨ ਪੰਤਸੂਲੀਆ 2597 ਅੰਕਾਂ ਨਾਲ ਤੀਜਾ ਦਰਜਾ ਪ੍ਰਾਪਤ ਖਿਡਾਰੀ ਹੋਵੇਗਾ। ਟਾਪ-10 ਦਰਜਾ ਪ੍ਰਾਪਤ ਖਿਡਾਰੀਆਂ  ’ਚ ਰੂਸ ਦਾ ਮਿਖਾਇਲ ਕੋਬਾਲੀਆ, ਜਾਰਜੀਆ ਦਾ ਮਿਖਾਇਲ ਐੱਮ., ਰੂਸ ਦੇ ਮੁਰਜਿਨ ਵੋਲੋਦਰ ਤੇ ਬੋਰਿਸ ਸ਼ੇਵਚੇਂਕੋ, ਭਾਰਤ ਦਾ ਲਲਿਤ ਬਾਬੂ, ਪੋਲੈਂਡ ਦਾ ਮਾਈਕਲ ਕ੍ਰਾਸੇਂਕੋਵ ਤੇ ਜਾਰਜੀਆ ਦਾ ਲੂਕਾ ਪਾਚਾਦੇ ਸ਼ਾਮਲ ਹਨ। ਰੂਸ ਦੇ ਸਾਰੇ ਖਿਡਾਰੀ ਫਿਡੇ ਦੇ ਝੰਡੇ ਹੇਠ ਖੇਡਣਗੇ। ਪ੍ਰਤੀਯੋਗਿਤਾ ’ਚ ਕੁਲ 10 ਰਾਊਂਡ ਹੋਣਗੇ, ਦੋ ਦਿਨ ਦੋ ਰਾਊਂਡ ਤੇ 6 ਦਿਨ 1-1 ਰਾਊਂਡ ਖੇਡਿਆ ਜਾਵੇਗਾ।


author

Tarsem Singh

Content Editor

Related News