ਅਦਾਲਤ ਨੇ ਕਬੱਡੀ ਸੰਘ ਦੇ ਅਹੁਦੇਦਾਰਾਂ ਦੀਆਂ ਚੋਣਾਂ ਦੇ ਨੋਟੀਫਿਕੇਸ਼ਨ ’ਤੇ ਲਗਾਈ ਰੋਕ

Sunday, May 07, 2023 - 04:57 PM (IST)

ਅਦਾਲਤ ਨੇ ਕਬੱਡੀ ਸੰਘ ਦੇ ਅਹੁਦੇਦਾਰਾਂ ਦੀਆਂ ਚੋਣਾਂ ਦੇ ਨੋਟੀਫਿਕੇਸ਼ਨ ’ਤੇ ਲਗਾਈ ਰੋਕ

ਨਵੀਂ ਦਿੱਲੀ, (ਭਾਸ਼ਾ)– ਦਿੱਲੀ ਹਾਈ ਕੋਰਟ ਨੇ ਭਾਰਤੀ ਐਮੇਚਿਓਰ ਕਬੱਡੀ ਸੰਘ (ਏ. ਕੇ. ਐੱਫ. ਆਈ.) ਦੀਆਂ ਚੋਣਾਂ ਦੇ ਨੋਟੀਫਿਕੇਸ਼ਨ ’ਤੇ ਇਹ ਦੇਖਦੇ ਹੋਏ ਰੋਕ ਲਾ ਦਿੱਤੀ ਕਿ ਸਬੰਧਤ ਖੇਡ ਗਤੀਵਿਧੀਆਂ ਨਾਲ ਸਬੰਧ ਨਾ ਰੱਖਣ ਵਾਲੇ ਵਿਅਕਤੀ ਨੂੰ ਕਿਸੇ ਵੀ ਰਾਜ ਵਲੋਂ ਵੋਟਰ ਦੇ ਰੂਪ ਵਿਚ ਨਾਮਜ਼ਦ ਨਹੀਂ ਕੀਤਾ ਜਾ ਸਕਦਾ। 

ਹਾਈ ਕੋਰਟ ਉਸ ਪਟੀਸ਼ਨ ’ਤੇ ਸੁਣਵਾਈ ਕਰ ਰਿਹਾ ਸੀ, ਜਿਸ ਵਿਚ ਦਾਅਵਾ ਕੀਤਾ ਗਿਆ ਸੀ ਕਿ ਏ. ਕੇ. ਐੱਫ. ਆਈ. ਵਲੋਂ ਤੈਅ ਕੀਤੇ ਗਏ ਚੋਣ ਮੰਡਲ ਵਿਚ 13 ਅਯੋਗ ਵੋਟਰ ਹਨ। ਪਟੀਸ਼ਨਕਰਤਾਵਾਂ ਨੇ ਦਾਅਵਾ ਕੀਤਾ ਹੈ ਕਿ ਇਹ ਲੋਕ ਵੋਟਰ ਬਣਨ ਦੇ ਯੋਗ ਨਹੀਂ ਹਨ ਕਿਉਂਕਿ ਉਨ੍ਹਾਂ ਵਿਚੋਂ ਕੁਝ ਕਬੱਡੀ ਨਾਲ ਜੁੜੇ ਨਹੀਂ ਹਨ ਜਦਕਿ ਹੋਰਨਾਂ ਨੇ ਜ਼ਿਆਦਾਤਰ ਕਾਰਜਕਾਲ ਹੱਦ ਪਾਰ ਕਰ ਲਈ ਹੈ।


author

Tarsem Singh

Content Editor

Related News