ਦਿੱਲੀ ਹਾਈਕੋਰਟ ਨੇ ਜਾਅਲੀ ਵੈੱਬਸਾਈਟਾਂ ਨੂੰ ਟੀ20 ਵਿਸ਼ਵ ਕੱਪ ਦੇ ਪ੍ਰਸਾਰਣ ਤੋਂ ਰੋਕਿਆ

Wednesday, Oct 20, 2021 - 04:28 PM (IST)

ਦਿੱਲੀ ਹਾਈਕੋਰਟ ਨੇ ਜਾਅਲੀ ਵੈੱਬਸਾਈਟਾਂ ਨੂੰ ਟੀ20 ਵਿਸ਼ਵ ਕੱਪ ਦੇ ਪ੍ਰਸਾਰਣ ਤੋਂ ਰੋਕਿਆ

ਨਵੀਂ ਦਿੱਲੀ (ਭਾਸ਼ਾ) : ਦਿੱਲੀ ਹਾਈ ਕੋਰਟ ਨੇ ਜਾਅਲੀ ਵੈੱਬਸਾਈਟਾਂ ’ਤੇ ਆਈ.ਸੀ.ਸੀ. ਪੁਰਸ਼ ਵਿਸ਼ਵ ਕੱਪ 2021 ਦੇ ਮੈਚਾਂ ਦੀ ਸਟ੍ਰੀਮਿੰਗ ਕਰਨ ’ਤੇ ਰੋਕ ਲਗਾ ਦਿੱਤੀ ਹੈ, ਕਿਉਂਕਿ ਇਹ ਸਟਾਰ ਚੈਨਲ ਅਤੇ ਡਿਜ਼ਨੀ ਪਲੱਸ-ਹੌਟਸਟਾਰ ਦੇ ਵਿਸ਼ੇਸ਼ ਪ੍ਰਸਾਰਣ ਅਧਿਕਾਰਾਂ ਦਾ ਉਲੰਘਣ ਹੈ।

ਇਹ ਵੀ ਪੜ੍ਹੋ : ਵਿਰਾਟ ਕੋਹਲੀ ਨੇ ਅਨੁਸ਼ਕਾ ਅਤੇ ਵਾਮਿਕਾ ਨਾਲ ਤਸਵੀਰ ਕੀਤੀ ਸਾਂਝੀ, ਪ੍ਰਸ਼ੰਸਕਾਂ ਨੇ ਕੀਤੀ ਇਹ ਮੰਗ

ਜੱਜ ਸੰਜੀਵ ਨਰੂਲਾ ਨੇ ਸਟਾਰ ਇੰਡੀਆ ਪ੍ਰਾਈਵੇਟ ਲਿਮਟਿਡ ਦੀ ਪਟੀਸ਼ਨ ’ਤੇ ਸੁਣਵਾਈ ਕਰਦੇ ਹੋਏ ਕਿਹਾ ਕਿ ਜੇਕਰ ਇਸ ਪੱਧਰ ’ਤੇ ਜਾਅਲੀ ਵੈੱਬਸਾਈਟਾਂ ਖ਼ਿਲਾਫ਼ ਅੰਤਰਿਮ ਰੋਕ ਦਾ ਹੁਕਮ ਨਹੀਂ ਦਿੱਤਾ ਜਾਂਦਾ ਤਾਂ ਪਹਿਲੀ ਨਜ਼ਰੇ ਇਹ ਲਗਦਾ ਹੈ ਕਿ ਵਿਸ਼ੇਸ਼ ਪ੍ਰਸਾਰਣ ਅਧਿਕਾਰ ਰੱਖਣ ਵਾਲੇ ਨੂੰ ਨਾ ਪੂਰਾ ਹੋਣ ਵਾਲਾ ਨੁਸਕਾਨ ਹੋਵੇਗਾ। ਜੱਜ ਨੇ ਕਿਹਾ, ‘ਇਸ ਅਦਾਲਤ ਵਿਚ ਸੁਣਵਾਈ ਦੀ ਅਗਲੀ ਤਾਰੀਖ਼ ਤੱਕ ਪਟੀਸ਼ਨ ਕਰਤਾ ਦੇ ਪੱਖ ਵਿਚ ਅੰਤਰਿਮ ਰੋਕ ਦਾ ਹੁਕਮ ਦਿੱਤਾ ਜਾਂਦਾ ਹੈ।’ ਇਸ ਮਾਮਲੇ ਨੂੰ ਅਗਲੀ ਸੁਣਵਾਈ ਲਈ 22 ਫਰਵਰੀ ਨੂੰ ਸੂਚੀਬੱਧ ਕੀਤਾ ਗਿਆ ਹੈ।

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News