ਅੱਜ ਬਦਲਿਆ ਜਾਵੇਗਾ ਫਿਰੋਜ਼ਸ਼ਾਹ ਕੋਟਲਾ ਸਟੇਡੀਅਮ ਦਾ ਨਾਂ, ਕੋਹਲੀ ਨੂੰ ਵੀ ਮਿਲੇਗਾ ਇਹ ਸਨਮਾਨ

09/12/2019 4:44:06 PM

ਸਪੋਰਟਸ ਡੈਸਕ— ਦਿੱਲੀ ਅਤੇ ਜ਼ਿਲਾ ਕ੍ਰਿਕਟ ਸੰਘ (ਡੀ. ਡੀ. ਸੀ. ਏ) ਨੇ ਫਿਰੋਜਸ਼ਾਹ ਕੋਟਲੇ ਦੇ ਨਵੇਂ ਪਵੇਲੀਅਨ ਸਟੈਂਡ ਦਾ ਨਾਂ ਵੀਰਵਾਰ ਨੂੰ ਭਾਰਤੀ ਕਪਤਾਨ ਵਿਰਾਟ ਕੋਹਲੀ ਦੇ ਨਾਂ 'ਤੇ ਰੱਖਣ ਦੀ ਤਿਆਰੀ ਪੂਰੀ ਕਰ ਲਈ ਹੈ । ਪਵੇਲੀਅਨ ਸਟੈਂਡ ਦਾ ਨਾਂ ਕੋਹਲੀ 'ਤੇ ਰੱਖਣ ਦਾ ਪ੍ਰੋਗਰਾਮ ਜਵਾਹਰ ਲਾਲ ਨੇਹਿਰੂ ਸਟੇਡੀਅਮ ਦੇ ਵੇਟ ਲਿਫਟਿੰਗ ਹਾਲ 'ਚ ਹੋਵੇਗਾ। ਇਸ ਪ੍ਰੋਗਰਾਮ 'ਚ ਇਕ ਹੋਰ ਵੱਡਾ ਫੈਸਲਾ ਕੀਤਾ ਜਾਵੇਗਾ।

ਦਰਅਸਲ, ਦੇਸ਼ ਦੀ ਰਾਜਧਾਨੀ ਦਿੱਲੀ ਦੇ ਫਿਰੋਜਸ਼ਾਹ ਕੋਟਲਾ ਸਟੇਡੀਅਮ ਦਾ ਨਾਂ ਸਾਬਕਾ ਵਿੱਤ ਮੰਤਰੀ ਸੁਰਗਵਾਸੀ ਅਰੁਣ ਜੇਤਲੀ ਦੇ ਨਾਂ 'ਤੇ ਰੱਖਿਆ ਜਾਵੇਗਾ। ਵੀਰਵਾਰ ਤੋਂ ਕੋਟਲਾ ਸਟੇਡੀਅਮ ਅਰੁਣ ਜੇਤਲੀ ਸਟੇਡੀਅਮ ਦੇ ਨਾਂ ਨਾਲ ਜਾਣਿਆ ਜਾਵੇਗਾ, ਜਿਸ ਦਾ ਐਲਾਨ ਪਹਿਲਾਂ ਹੀ ਕੀਤਾ ਜਾ ਚੁੱਕਿਆ ਹੈ। ਵੀਰਵਾਰ 12 ਸਤੰਬਰ ਨੂੰ ਇਸ ਦਾ ਆਧਿਕਾਰਤ ਐਲਾਨ ਹੋਣਾ ਹੈ। ਅਰੁਣ ਜੇਤਲੀ ਦਾ ਪਿਛਲੇ ਕੁਝ ਦਿਨ ਪਹਿਲਾਂ ਬੀਮਾਰੀ ਦੇ ਚੱਲਦੇ ਉਨ੍ਹਾਂ ਦਾ ਦਿਹਾਂਤ ਹੋ ਗਿਆ ਸੀ।

ਇਸ ਪ੍ਰੋਗਰਾਮ 'ਚ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਕੇਂਦਰੀ ਖੇਡ ਮੰਤਰੀ ਕਿਰਨ ਰਿਜਿਜੂ ਅਤੇ ਅਰੁਣ ਜੇਟਲੀ ਦੇ ਪਰਿਵਾਰ ਦੇ ਲੋਕ ਵੀ ਹਿੱਸਾ ਲੈਣ ਵਾਲੇ ਹਨ, ਜਿਸ 'ਚ ਕੋਟਲਾ ਸਟੇਡੀਅਮ ਦਾ ਨਾਂ ਬਦਲੇ ਜਾਣ ਦਾ ਆਧਿਕਾਰਤ ਐਲਾਨ ਹੋਵੇਗਾ।


Related News