ਦਿੱਲੀ ਕੈਪੀਟਲਜ਼ ਦਾ ਖਿਡਾਰੀ ਪਾਇਆ ਗਿਆ ਕੋਰੋਨਾ ਪਾਜ਼ੇਟਿਵ, ਸ਼ਾਮ ਨੂੰ CSK ਖ਼ਿਲਾਫ਼ ਮੈਚ ''ਤੇ ਸ਼ੱਕ

Sunday, May 08, 2022 - 02:02 PM (IST)

ਦਿੱਲੀ ਕੈਪੀਟਲਜ਼ ਦਾ ਖਿਡਾਰੀ ਪਾਇਆ ਗਿਆ ਕੋਰੋਨਾ ਪਾਜ਼ੇਟਿਵ, ਸ਼ਾਮ ਨੂੰ CSK ਖ਼ਿਲਾਫ਼ ਮੈਚ ''ਤੇ ਸ਼ੱਕ

ਮੁੰਬਈ- ਦਿੱਲੀ ਕੈਪੀਟਲਜ਼ ਦੇ ਇਕ ਨੈੱਟ ਗੇਂਦਬਾਜ਼ ਦੇ ਕੋਵਿਡ-19 ਪਾਜ਼ੇਟਿਵ ਹੋਣ ਦੇ ਬਾਅਦ ਉਸ ਦੇ ਖਿਡਾਰੀਆਂ ਨੂੰ ਮੌਜੂਦਾ ਆਈ. ਪੀ. ਐੱਲ.-15 'ਚ ਇਕ ਵਾਰ ਮੁੜ ਤੋਂ ਵੱਖੋ-ਵੱਖ ਹੋਣ ਦੀ ਮਜਬੂਰ ਹੋਣਾ ਪਿਆ।

ਇਹ ਵੀ ਪੜ੍ਹੋ : 'IPL ਮੈਚ ਦੌਰਾਨ ਕ੍ਰਿਕਟ ਸੱਟੇਬਾਜ਼ੀ ਦਾ ਕਾਰੋਬਾਰ 5-10 ਹਜ਼ਾਰ ਕਰੋੜ ਤੱਕ ਪੁੱਜਾ'

ਚੇਨਈ ਸੁਪਰ ਕਿੰਗਜ਼ ਦੇ ਖ਼ਿਲਾਫ਼ ਐਤਵਾਰ ਦੇ ਮੈਚ ਤੋਂ ਕੁਝ ਘੰਟੇ ਪਹਿਲਾਂ ਆਈ. ਪੀ. ਐੱਲ. ਦੇ ਸੂਤਰਾਂ ਨੇ ਕਿਹਾ, 'ਅੱਜ ਸਵੇਰੇ ਇਕ ਨੈੱਟ ਗੇਂਦਬਾਜ਼ ਦਾ ਟੈਸਟ ਪਾਜ਼ੇਟਿਵ ਪਾਇਆ ਗਿਆ। ਖਿਡਾਰੀਆਂ ਨੂੰ ਕਮਰਿਆਂ 'ਚ ਰਹਿਣ ਲਈ ਕਿਹਾ ਗਿਆ ਹੈ।' ਦਿੱਲੀ ਕੈਪੀਟਲਜ਼ ਨੂੰ ਦਿਨ ਦੇ ਦੂਜੇ ਮੈਚ 'ਚ ਨਵੀ ਮੁੰਬਈ ਦੇ ਡੀ. ਵਾਈ. ਪਾਟਿਲ ਸਟੇਡੀਅਮ 'ਚ ਚੇਨਈ ਨਾਲ ਭਿੜਨਾ ਹੈ। ਸੂਤਰਾਂ ਨੇ ਕਿਹਾ ਕਿ ਖਿਡਾਰੀਆਂ ਦਾ ਐਤਵਾਰ ਦੀ ਸਵੇਰੇ ਮੁੜ ਤੋਂ ਟੈਸਟ ਕੀਤਾ ਗਿਆ। ਸਾਰੇ ਖਿਡਾਰੀ ਅਜੇ ਆਪਣੇ ਕਮਰਿਆਂ 'ਚ ਹਨ।

ਆਈ. ਪੀ. ਐੱਲ. 2022 ਦੇ ਦੌਰਾਨ ਇਹ ਦੂਜਾ ਮੌਕਾ ਹੈ ਜਦੋਂ ਦਿੱਲੀ ਦੀ ਟੀਮ ਦੇ ਖਿਡਾਰੀਆਂ ਨੂੰ ਵੱਖੋ-ਵੱਖ ਹੋਣ ਲਈ ਮਜਬੂਰ ਹੋਣਾ ਪਿਆ ਹੈ। ਸੈਸ਼ਨ 'ਚ ਇਸ ਤੋਂ ਪਹਿਲਾਂ ਫਿਜ਼ੀਓ ਪੈਟ੍ਰਿਕ ਫਰਹਾਰਟ, ਆਲਰਾਊਂਡਰ ਮਿਸ਼ੇਲ ਮਾਰਸ਼, ਵਿਕਟਕੀਪਰ ਬੱਲੇਬਾਜ਼ ਟਿਮ ਸੀਫਰਟ ਤੇ ਸਹਿਯੋਗੀ ਸਟਾਫ਼ ਦੇ ਤਿੰਨ ਹੋਰ ਮੈਂਬਰਾਂ ਸਮੇਤ ਕੁਲ 6 ਮੈਂਬਰਾਂ ਦਾ ਟੈਸਟ ਪਾਜ਼ੇਟਿਵ ਆਇਆ ਸੀ। ਇਸ ਕਾਰਨ ਦਿੱਲੀ ਦੇ ਪੰਜਾਬ ਕਿੰਗਜ਼ ਤੇ ਰਾਜਸਥਾਨ ਰਾਇਲਜ਼ ਦੇ ਖ਼ਿਲਾਫ਼ ਮੈਚਾਂ ਨੂੰ ਪੁਣੇ ਦੇ ਬਜਾਏ ਮੁੰਬਈ 'ਚ ਕਰਵਾਇਆ ਗਿਆ ਸੀ।

ਇਹ ਵੀ ਪੜ੍ਹੋ : IPL 2022 : ਲਖਨਊ ਨੇ ਕੋਲਕਾਤਾ ਨੂੰ 75 ਦੌੜਾਂ ਨਾਲ ਹਰਾਇਆ

ਆਈ. ਪੀ. ਐੱਲ. 'ਪ੍ਰੋਟੋਕਾਲ' ਦੇ ਮੁਤਾਬਕ ਦਿੱਲੀ ਕੈਪੀਟਲਸ ਦੇ ਖਿਡਾਰੀਆਂ ਤੇ ਹੋਰ ਮੈਂਬਰਾਂ ਨੂੰ ਦੂਜੇ ਦੌਰ ਦੀ ਜਾਂਚ ਤੋਂ ਗੁਜ਼ਰਨਾ ਹੋਵੇਗਾ ਤੇ ਉਦੋਂ ਤਕ ਸਾਰੇ ਮੈਂਬਰਾਂ ਨੂੰ ਆਪੋ-ਆਪਣੇ ਕਮਰਿਆਂ 'ਚ ਰਹਿਣਾ ਹੋਵੇਗਾ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News