ਦਿੱਲੀ ਕੈਪੀਟਲਜ਼ ਨੇ ਸ਼ੇਨ ਵਾਟਸਨ ਨੂੰ ਸਹਾਇਕ ਕੋਚ ਕੀਤਾ ਨਿਯੁਕਤ

Tuesday, Mar 15, 2022 - 04:31 PM (IST)

ਦਿੱਲੀ ਕੈਪੀਟਲਜ਼ ਨੇ ਸ਼ੇਨ ਵਾਟਸਨ ਨੂੰ ਸਹਾਇਕ ਕੋਚ ਕੀਤਾ ਨਿਯੁਕਤ

ਮੁੰਬਈ (ਭਾਸ਼ਾ)- ਇੰਡੀਅਨ ਪ੍ਰੀਮੀਅਰ ਲੀਗ ਦੀ ਫਰੈਂਚਾਇਜ਼ੀ ਦਿੱਲੀ ਕੈਪੀਟਲਜ਼ ਨੇ ਮੰਗਲਵਾਰ ਨੂੰ ਆਸਟ੍ਰੇਲੀਆ ਦੇ ਸਾਬਕਾ ਆਲਰਾਊਂਡਰ ਸ਼ੇਨ ਵਾਟਸਨ ਨੂੰ ਆਈ.ਪੀ.ਐੱਲ. ਦੇ ਆਗਾਮੀ ਸੈਸ਼ਨ ਲਈ ਸਹਾਇਕ ਕੋਚ ਨਿਯੁਕਤ ਕੀਤਾ ਹੈ। ਦਿੱਲੀ ਦੇ ਕੋਚਿੰਗ ਸਟਾਫ਼ 'ਚ ਵਾਟਸਨ ਮੁੱਖ ਕੋਚ ਰਿਕੀ ਪੋਂਟਿੰਗ, ਸਹਾਇਕ ਕੋਚ ਪ੍ਰਵੀਨ ਆਮਰੇ, ਸਹਾਇਕ ਕੋਚ ਅਜੀਤ ਆਗਰਕਰ ਅਤੇ ਗੇਂਦਬਾਜ਼ੀ ਕੋਚ ਜੇਮਸ ਹੋਪਸ ਨਾਲ ਕੰਮ ਕਰਨਗੇ।

ਵਾਟਸਨ ਨੇ ਦਿੱਲੀ ਕੈਪੀਟਲਸ ਵਲੋਂ ਜਾਰੀ ਬਿਆਨ 'ਚ ਕਿਹਾ, 'ਆਈ.ਪੀ.ਐੱਲ., ਦੁਨੀਆ ਦਾ ਸਭ ਤੋਂ ਵਧੀਆ ਟੀ-20 ਟੂਰਨਾਮੈਂਟ। ਇਕ ਖਿਡਾਰੀ ਦੇ ਤੌਰ 'ਤੇ ਮੇਰੀਆਂ ਸ਼ਾਨਦਾਰ ਯਾਦਾਂ ਹਨ, ਪਹਿਲੇ ਰਾਜਸਥਾਨ ਰਾਇਲਜ਼ ਨਾਲ 2008 ਵਿਚ ਖ਼ਿਤਾਬ ਜਿੱਤਣਾ, ਮਹਾਨ ਖਿਡਾਰੀ ਸ਼ੇਨ ਵਾਰਨ ਦੀ ਅਗਵਾਈ ਵਿਚ, ਫਿਰ RCB ਨਾਲ ਅਤੇ ਫਿਰ CSK ਨਾਲ।' ਉਨ੍ਹਾਂ ਕਿਹਾ, 'ਇਕ ਖਿਡਾਰੀ ਦੇ ਤੌਰ 'ਤੇ ਮੇਰੇ ਕੋਲ ਸ਼ਾਨਦਾਰ ਯਾਦਾਂ ਹਨ ਅਤੇ ਹੁਣ ਮੇਰੇ ਕੋਲ ਕੋਚਿੰਗ ਦਾ ਮੌਕਾ ਹੈ। ਮਹਾਨ ਰਿਕੀ ਪੋਂਟਿੰਗ ਦੇ ਅਧੀਨ ਕੰਮ ਕਰਨ ਦਾ ਮੌਕਾ ਮਿਲੇਗਾ।'


author

cherry

Content Editor

Related News