ਇਸ ਤਰਾਂ ਦੀ ਹਾਰ ਨਾਲ ਯਕੀਨੀ ਤੌਰ ''ਤੇ ਭਾਰਤ ਦੇ ਆਤਮ-ਵਿਸ਼ਵਾਸ ਨੂੰ ਧੱਕਾ ਲੱਗੇਗਾ : ਸਾਬਕਾ ਪਾਕਿ ਕ੍ਰਿਕਟਰ

Monday, Aug 14, 2023 - 07:03 PM (IST)

ਸਪੋਰਟਸ ਡੈਸਕ: ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਸਲਮਾਨ ਬੱਟ ਦਾ ਮੰਨਣਾ ਹੈ ਕਿ ਹਾਲ ਹੀ 'ਚ ਖ਼ਤਮ ਹੋਈ 5 ਮੈਚਾਂ ਦੀ T20I ਲੜੀ 'ਚ ਮੇਜ਼ਬਾਨ ਵੈਸਟਇੰਡੀਜ਼ ਖ਼ਿਲਾਫ਼ ਟੀਮ ਇੰਡੀਆ ਦੀ ਹਾਰ ਯਕੀਨੀ ਤੌਰ 'ਤੇ ਆਉਣ ਵਾਲੇ ਪ੍ਰਮੁੱਖ ਟੂਰਨਾਮੈਂਟਾਂ ਦੀ ਤਿਆਰੀ 'ਚ ਉਨ੍ਹਾਂ ਦੇ ਆਤਮ-ਵਿਸ਼ਵਾਸ 'ਤੇ ਅਸਰ ਪਾਵੇਗੀ ਜਿਨ੍ਹਾਂ ਵਿੱਚ ਏਸ਼ੀਆ ਕੱਪ ਅਤੇ ਵਿਸ਼ਵ ਕੱਪ ਵੀ ਸ਼ਾਮਲ ਹੈ। 

ਸਲਮਾਨ ਬੱਟ ਨੇ ਆਪਣੇ ਯੂ-ਟਿਊਬ ਸ਼ੋਅ 'ਚ ਕਿਹਾ, 'ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਫਾਰਮੈਟ ਕੀ ਹੈ ਅਤੇ ਵਿਰੋਧੀ ਕੌਣ ਹੈ। ਜਿੱਤਣ ਨਾਲ ਟੀਮ ਦਾ ਅਗਲੇ ਕੰਮ ਲਈ ਆਤਮ-ਵਿਸ਼ਵਾਸ ਵਧਦਾ ਹੈ। ਇਸੇ ਤਰਾਂ ਹਾਰ ਯਕੀਨੀ ਤੌਰ 'ਤੇ ਭਾਰਤ ਦੇ ਆਤਮ-ਵਿਸ਼ਵਾਸ ਨੂੰ ਘੱਟ ਕਰ ਦੇਵੇਗੀ। ਤੁਸੀਂ ਇਸਨੂੰ ਇੰਟਰਵਿਊਜ਼ ਵਿੱਚ ਨਹੀਂ ਦੇਖ ਸਕਦੇ ਪਰ ਇਸਨੂੰ ਤੁਸੀਂ ਸਰੀਰਕ ਭਾਸ਼ਾ ਅਤੇ ਫ਼ੈਸਲਾ ਲੈਣ ਸਮੇਂ ਦੇਖ ਸਕਦੇ ਹੋ।'

ਇਹ ਵੀ ਪੜ੍ਹੋ : Prithvi Shaw ਦੀ ਤੂਫਾਨੀ ਪਾਰੀ 'ਚ ਉੱਡੇ ਅੰਗਰੇਜ਼, 15 ਚੌਕੇ ਤੇ 7 ਛੱਕੇ ਜੜ ਟੀਮ ਨੂੰ ਦਿਵਾਈ ਵੱਡੀ ਜਿੱਤ

ਵੈਸਟਇੰਡੀਜ਼ ਨੇ ਪੰਜਵੇਂ ਅਤੇ ਅੰਤਿਮ T20I ਵਿੱਚ ਭਾਰਤ ਨੂੰ 8 ਵਿਕਟਾਂ ਨਾਲ ਹਰਾ ਕੇ 6 ਸਾਲ ਦਾ ਸੋਕਾ ਖ਼ਤਮ ਕੀਤਾ। ਸਲਾਮੀ ਬੱਲੇਬਾਜ਼ ਬ੍ਰੈਂਡਨ ਕਿੰਗ (85*) ਅਤੇ ਪਲੇਅਰ ਆਫ ਦ ਸੀਰੀਜ਼ ਨਿਕੋਲਸ ਪੂਰਨ (47) ਸ਼ੋਅ ਦੇ ਸਿਤਾਰੇ ਰਹੇ ਕਿਉਂਕਿ ਵੈਸਟਇੰਡੀਜ਼ ਨੇ ਭਾਰਤ ਦੇ 165/9 ਦੇ ਕੁੱਲ ਸਕੋਰ ਦਾ ਸਫਲਤਾਪੂਰਵਕ ਪਿੱਛਾ ਕੀਤਾ। ਕੈਰੇਬੀਆਈ ਟੀਮ 3-2 ਨਾਲ ਲੜੀ ਜਿੱਤਣ ਵਿੱਚ ਸਫਲ ਰਹੀ ਜੋ 2017 'ਤੋਂ ਬਾਅਦ ਉਸਦੀ ਭਾਰਤ 'ਤੇ ਪਹਿਲੀ T20I ਲੜੀ ਜਿੱਤ ਹੈ।

ਇਸ ਹਾਰ ਨਾਲ ਭਾਰਤ ਦਾ ਲਗਾਤਾਰ 12 ਦੋ-ਪੱਖੀ ਲੜੀਆਂ ਵਿੱਚ ਜੇਤੂ ਰਹਿਣ ਦਾ ਰਿਕਾਰਡ ਵੀ ਟੁੱਟ ਗਿਆ। ਬੱਟ ਨੇ ਕਿਹਾ ਕਿ ਉਨ੍ਹਾਂ ਨੇ ਆਪਣੀ ਸਮਰੱਥਾ ਨੂੰ ਪ੍ਰਦਰਸ਼ਨ 'ਚ ਨਹੀਂ ਬਦਲਿਆ। ਉਸਨੇ ਕਿਹਾ,'ਕਈ ਲੋਕ ਇਹ ਕਹਿਣਗੇ ਕਿ ਇਹ ਇੱਕ T20I ਲੜੀ ਸੀ ਅਤੇ ਭਾਰਤ ਦੇ ਕਈ ਚੋਟੀ ਦੇ ਖਿਡਾਰੀ ਗ਼ਾਇਬ ਸਨ। ਪਰ ਨਾਲ ਹੀ , ਇਹ ਭਾਰਤ ਦੀ ਪੁਰਾਣੀ ਰਵਾਇਤ ਹੈ। ਇਹ ਪਹਿਲੀ ਵਾਰ ਨਹੀਂ ਸੀ ਕਿ ਕਿਸੇ ਨੌਜਵਾਨ ਟੀਮ ਨੂੰ ਚੁਣਿਆ ਗਿਆ। ਅਜਿਹਾ ਵੀ ਨਹੀਂ ਸੀ ਕਿ ਵੈਸਟਇੰਡੀਜ਼ ਬਹੁਤ ਵੱਡੀ ਟੀਮ ਸੀ ਅਤੇ ਭਾਰਤ ਲਈ ਉਸਨੂੰ ਹਰਾਉਣਾ ਬਹੁਤ ਮੁਸ਼ਕਲ ਸੀ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 


Tarsem Singh

Content Editor

Related News