ਰਨਆਊਟ 'ਤੇ ਪਹਿਲੀ ਵਾਰ ਬੋਲੀ ਦੀਪਤੀ ਸ਼ਰਮਾ- ਅਸੀਂ ਉਸ ਨੂੰ ਪਹਿਲਾਂ ਵੀ ਕਈ ਚਿਤਾਵਨੀਆਂ ਦਿੱਤੀਆਂ ਸਨ

Monday, Sep 26, 2022 - 07:39 PM (IST)

ਰਨਆਊਟ 'ਤੇ ਪਹਿਲੀ ਵਾਰ ਬੋਲੀ ਦੀਪਤੀ ਸ਼ਰਮਾ- ਅਸੀਂ ਉਸ ਨੂੰ ਪਹਿਲਾਂ ਵੀ ਕਈ ਚਿਤਾਵਨੀਆਂ ਦਿੱਤੀਆਂ ਸਨ

ਕੋਲਕਾਤਾ— ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਹਰਫਨਮੌਲਾ ਦੀਪਤੀ ਸ਼ਰਮਾ ਨੇ ਚਾਰਲੀ ਡੀਨ ਦੇ ਵਿਵਾਦਤ ਪਰ ਜਾਇਜ਼ ਰਨ ਆਊਟ 'ਤੇ ਸੋਮਵਾਰ ਨੂੰ ਕਿਹਾ ਕਿ ਡੀਨ ਨੂੰ ਰਨ ਆਊਟ ਤੋਂ ਪਹਿਲਾਂ ਕਈ ਚਿਤਾਵਨੀਆਂ ਦਿੱਤੀਆਂ ਗਈਆਂ ਸਨ। ਜਦੋਂ ਇੰਗਲੈਂਡ ਨੂੰ ਤੀਜਾ ਵਨਡੇ ਜਿੱਤਣ ਲਈ 39 ਗੇਂਦਾਂ 'ਤੇ 17 ਦੌੜਾਂ ਦੀ ਲੋੜ ਸੀ ਉਦੋਂ ਡੀਨ (47) ਨਾਨ-ਸਟ੍ਰਾਈਕਰ ਐਂਡ 'ਤੇ ਖੜ੍ਹੀ ਸੀ। ਪਾਰੀ ਦੇ 44ਵੇਂ ਓਵਰ ਦੀ ਗੇਂਦਬਾਜ਼ੀ ਕਰਦੇ ਹੋਏ, ਦੀਪਤੀ ਨੇ ਡੀਨ ਨੂੰ ਕ੍ਰੀਜ਼ ਤੋਂ ਬਾਹਰ ਪਾਇਆ ਅਤੇ ਇਸ ਮੌਕੇ ਉਸ ਨੂੰ ਰਨ ਆਊਟ ਕਰਕੇ ਭਾਰਤ ਨੂੰ 3-0 ਨਾਲ ਸੀਰੀਜ਼ 'ਚ ਜਿੱਤ ਦਿਵਾਈ। ਦੀਪਤੀ ਨੇ ਇਸ ਘਟਨਾ ਬਾਰੇ ਦੱਸਿਆ ਕਿ ਡੀਨ ਨੂੰ ਕਈ ਵਾਰ ਚਿਤਾਵਨੀ ਦੇਣ ਤੋਂ ਬਾਅਦ ਅਜਿਹਾ ਕਰਨ ਦੀ ਯੋਜਨਾ ਬਣਾਈ ਗਈ ਸੀ।

ਦੀਪਤੀ ਨੇ ਟੀਮ ਦੇ ਕੋਲਕਾਤਾ ਪਹੁੰਚਣ ਤੋਂ ਬਾਅਦ ਪੱਤਰਕਾਰਾਂ ਨੂੰ ਕਿਹਾ ਕਿ ਇਹ ਇਕ ਯੋਜਨਾ ਸੀ, ਕਿਉਂਕਿ ਅਸੀਂ ਉਸ ਨੂੰ ਪਹਿਲਾਂ ਹੀ ਕਈ ਵਾਰ ਚਿਤਾਵਨੀ (ਸਮੇਂ ਤੋਂ ਪਹਿਲਾਂ ਕ੍ਰੀਜ਼ ਛੱਡਣ ਲਈ) ਦਿੱਤੀ ਸੀ । ਅਸੀਂ ਇਹ ਨਿਯਮਾਂ ਅਤੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕੀਤਾ ਹੈ। ਅਸੀਂ ਅੰਪਾਇਰਾਂ ਨੂੰ ਇਹ ਵੀ ਦੱਸਿਆ ਕਿ ਉਹ ਕ੍ਰੀਜ਼ ਤੋਂ ਬਾਹਰ ਸੀ। ਅਸੀਂ ਬਹੁਤ ਕੁਝ ਨਹੀਂ ਕਰ ਸਕਦੇ ਸੀ। ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ਆਈਸੀਸੀ) ਦੇ ਨਿਯਮਾਂ ਦੇ ਅਨੁਸਾਰ, ਇੱਕ ਫੀਲਡਿੰਗ ਟੀਮ ਕੋਲ ਨਾਨ-ਸਟਰਾਈਕਰ ਸਿਰੇ 'ਤੇ ਖੜ੍ਹੇ ਬੱਲੇਬਾਜ਼ ਨੂੰ ਬਿਨਾ ਚਿਤਾਵਨੀ ਦੇ ਵੀ ਆਊਟ ਕਰਨ ਦਾ ਅਧਿਕਾਰ ਹੁੰਦਾ ਹੈ।


author

Tarsem Singh

Content Editor

Related News