ਦੀਪਿਕਾ ਨੇ ਤੀਰਅੰਦਾਜ਼ੀ ਵਿਸ਼ਵ ਕੱਪ ਫਾਈਨਲ ’ਚ ਜਿੱਤਿਆ 5ਵਾਂ ਚਾਂਦੀ ਤਮਗਾ

Tuesday, Oct 22, 2024 - 10:46 AM (IST)

ਟਿਲਕਸਕਲਾ (ਮੈਕਸੀਕੋ), (ਭਾਸ਼ਾ)– ਭਾਰਤ ਦੀ ਚੋਟੀ ਦੀ ਰਿਕਰਵ ਤੀਰਅੰਦਾਜ਼ ਦੀਪਿਕਾ ਕੁਮਾਰੀ ਨੇ ਵਿਸ਼ਵ ਕੱਪ ਫਾਈਨਲ ਵਿਚ 5ਵਾਂ ਚਾਂਦੀ ਤਮਗਾ ਜਿੱਤਿਆ। ਉਹ ਫਾਈਨਲ ਵਿਚ ਚੀਨ ਦੀ ਲੀ ਜਿਆਮੈਨ ਹੱਥੋਂ 0-6 ਨਾਲ ਹਾਰ ਗਈ। ਦਸੰਬਰ 2022 ਵਿਚ ਆਪਣੀ ਬੇਟੀ ਦੇ ਜਨਮ ਤੋਂ ਬਾਅਦ ਵਿਸ਼ਵ ਕੱਪ ਫਾਈਨਲ ਵਿਚ ਪਰਤੀ 4 ਵਾਰ ਦੀ ਓਲੰਪੀਅਨ ਦੀਪਿਕਾ ਨੂੰ 8 ਤੀਰਅੰਦਾਜ਼ਾਂ ਵਿਚ ਤੀਜਾ ਦਰਜਾ ਮਿਲਿਆ ਸੀ। ਸੈਮੀਫਾਈਨਲ ਤਕ ਦੀਪਿਕਾ ਨੂੰ ਕੋਈ ਦਿੱਕਤ ਨਹੀਂ ਹੋਈ ਪਰ ਸੋਨ ਤਮਗੇ ਦੇ ਮੁਕਾਬਲੇ ਵਿਚ ਉਹ ਪੈਰਿਸ ਓਲੰਪਿਕ ਵਿਚ ਟੀਮ ਪ੍ਰਤੀਯੋਗਿਤਾ ਦਾ ਚਾਂਦੀ ਤਮਗਾ ਜਿੱਤਣ ਵਾਲੀ ਜਿਆਮੈਨ ਹੱਥੋਂ ਹਾਰ ਗਈ। ਦੀਪਿਕਾ 9ਵੀਂ ਵਾਰ ਵਿਸ਼ਵ ਕੱਪ ਫਾਈਨਲ ਖੇਡ ਰਹੀ ਸੀ। ਭਾਰਤ ਲਈ ਵਿਸ਼ਵ ਕੱਪ ਫਾਈਨਲ ਵਿਚ ਸਿਰਫ ਡੋਲਾ ਬੈਨਰਜੀ ਨੇ ਸੋਨ ਤਮਗਾ ਜਿੱਤਿਆ ਸੀ ਜਦੋਂ ਦੁਬਈ ਵਿਚ 2007 ਵਿਚ ਉਹ ਅੱਵਲ ਰਹੀ ਸੀ।

ਪੁਰਸ਼ਾਂ ਦੇ ਰਿਕਰਵ ਵਰਗ ਵਿਚ ਧੀਰਜ ਬੋਮਮਾਦੇਵਰਾ 4-2 ਨਾਲ ਅੱਗੇ ਰਹਿਣ ਦੇ ਬਾਵਜੂਦ ਪਹਿਲੇ ਦੌਰ ਵਿਚ ਪੈਰਿਸ ਓਲੰਪਿਕ ਦੇ ਕਾਂਸੀ ਤਮਗਾ ਜੇਤੂ ਦੱਖਣੀ ਕੋਰੀਆ ਦੇ ਲੀ ਵੂ ਸਿਯੋਕ ਹੱਥੋਂ ਹਾਰ ਗਿਆ। 5 ਮੈਂਬਰੀ ਭਾਰਤੀ ਦਲ ਵਿਚ 3 ਕੰਪਾਊਂਡ ਤੇ 2 ਰਿਕਰਵ ਤੀਰਅੰਦਾਜ਼ ਸਨ। ਭਾਰਤ ਦੀ ਝੋਲੀ ਵਿਚ ਸਿਰਫ ਇਕ ਤਮਗਾ ਆਇਆ।


Tarsem Singh

Content Editor

Related News