Asian Games: ਸ਼ੂਟਰ ਦੀਪਕ ਕੁਮਾਰ ਨੇ ਚਾਂਦੀ ਦੇ ਤਮਗੇ 'ਤੇ ਕੀਤਾ ਕਬਜ਼ਾ
Monday, Aug 20, 2018 - 10:47 AM (IST)
ਨਵੀਂ ਦਿੱਲੀ— ਭਾਰਤੀ ਨਿਸ਼ਾਨੇਬਾਜ਼ ਦੀਪਕ ਕੁਮਾਰ ਨੇ 18ਵੇਂ ਏਸ਼ੀਆਈ ਖੇਡਾਂ ਦੀ ਨਿਸ਼ਾਨੇਬਾਜ਼ੀ 'ਚ ਪੁਰਸ਼ਾਂ ਦੀ 10 ੰਮੀਟਰ ਏਅਰ ਰਾਈਫਲ ਮੁਕਾਬਲੇ 'ਚ ਚਾਂਦੀ ਦਾ ਤਮਗਾ ਜਿੱਤਿਆ। ਦੀਪਕ ਨੇ 247.7 ਦਾ ਸਕੋਰ ਕੀਤਾ ਅਤੇ ਉਹ ਚੀਨ ਦੇ ਹਾਓਰਾਨ ਯਾਂਗ ਤੋਂ ਪਿਛੇ ਰਹੇ ਜਿਨ੍ਹਾਂ ਦਾ ਸਕੋਰ 249.1 ਸੀ। ਚੀਨੀ ਤਾਇਪੇ ਦੇ ਸ਼ਾਓਚੁਆਨ ਲੂ ਨੇ ਤਾਬੇ ਦਾ ਤਮਗਾ ਜਿੱਤਿਆ। ਦੀਪਕ ਅਤੇ ਅਪੂਰਵੀ ਚੰਦੇਲਾ ਨੇ ਏਅਰ ਰਾਈਫਲ ਮਿਕਸਡ ਮੁਕਾਬਲੇ 'ਚ ਕੱਲ ਤਾਂਬੇ ਦਾ ਤਮਗੇ ਜਿੱਤਿਆ ਸੀ।

ਦੱਸ ਦਈਏ ਕਿ ਇਸ ਤੋਂ ਪਹਿਲਾਂ ਰਵੀ ਕੁਮਾਰ ਅਤੇ ਦੀਪਕ ਕੁਮਾਰ ਨੇ ਚੰਗਾ ਪ੍ਰਦਰਸ਼ਨ ਕਰਦੇ ਹੋਏ ਪੁਰਸ਼ਾਂ ਦੀ 10 ਮੀਟਰ ਏਅਰ ਰਾਈਫਲ ਮੁਕਾਬਲੇ 'ਚ ਫਾਈਨਲ 'ਚ ਪ੍ਰਵੇਸ਼ ਕਰ ਲਿਆ ਸੀ। ਰਵੀ ਨੇ ਕੁਆਲੀਫਿਕੇਸ਼ਨ ਦੌਰ 'ਚ ਚੌਥਾ ਸਥਾਨ ਹਾਸਲ ਕੀਤਾ, ਉਥੇ ਦੀਪਕ ਨੂੰ ਪੰਜਵਾਂ ਸਥਾਨ ਹਾਸਲ ਹੋਇਆ। ਭਾਰਤੀ ਨਿਸ਼ਾਨੇਬਾਜ਼ ਰਵੀ ਨੇ 44 ਐਥਲੀਟਾਂ ਦੀ ਸੂਚੀ 'ਚ 626.7 ਅੰਕ ਹਾਸਲ ਕਰਦੇ ਹੋਏ ਚੌਥਾ ਸ਼ਥਾਨ ਹਾਸਲ ਕੀਤਾ। ਦੀਪਕ ਨੇ 626.3 ਅੰਕਾਂ ਨਾਲ ਪੰਜਵਾ ਸਥਾਨ ਹਾਸਲ ਕੀਤਾ। ਇਸ ਸੂਚੀ 'ਚ ਚੀਨ ਦੇ ਯਾਂਗ ਹਾਓਰਾਨ 632.9 ਅੰਕਾਂ ਨਾਲ ਪਹਿਲੇ ਸਥਾਨ 'ਤੇ ਰਹੇ, ਉਥੇ ਦੱਖਣੀ ਕੋਰੀਆ ਨਾਲ ਸੋਂਗ ਸੂਜੋ ਨੂੰ 629.7 ਅੰਕਾਂ ਨਾਲ ਦੂਜਾ ਅਤੇ ਚੀਨ ਨੇ ਹੁਈ ਝੇਂਗ ਨੂੰ 627.2 ਅੰਕਾਂ ਨਾਲ ਤੀਜਾ ਸਥਾਨ ਮਿਲਿਆ।

ਭਾਰਤ ਲਈ 18ਵੇਂ ਏਸ਼ੀਆਈ ਖੇਡਾਂ ਦਾ ਪਹਿਲਾਂ ਦਿਨ ਮਿਲਿਆ ਜੁਲਿਆ ਰਿਹਾ। ਬਜਰੰਗ ਪੂਨੀਆ ਨੇ ਉਮੀਦਾਂ 'ਤੇ ਖਰਾ ਉਤਰਦੇ ਹੋਏ ਪੁਰਸ਼ਾਂ ਦੀ 65 ਕਿਲੋਗ੍ਰਾਮ ਭਾਰਵਰਗ ਫ੍ਰੀ ਸਟਾਈਲ ਮੁਕਾਬਲੇ 'ਚ ਸੋਨ ਤਮਗਾ ਆਪਣੇ ਨਾਮ ਕੀਤਾ ਤਾਂ ਉਹ ਦੋ ਵਾਰ ਦੇ ਓਲਪਿੰਕ ਤਮਗਾ ਜੇਤੂ ਸੁਸ਼ੀਲ ਕੁਮਾਰ 74 ਕਿਲੋਗ੍ਰਾਮ ਭਾਰਵਰਗ ਫ੍ਰੀ ਸਟਾਈਲ ਮੁਕਾਬਲੇ ਤੋਂ ਪਹਿਲੇ ਹੀ ਦੌਰ 'ਚ ਬਾਹਰ ਹੋ ਗਏ। ਨਿਸ਼ਾਨੇਬਾਜ਼ੀ 'ਚ ਅਪੂਰਵੀ ਚੰਦੇਲੀ ਅਤੇ ਰਵੀ ਕੁਮਾਰ ਨੇ 10 ਮੀਟਰ ਏਅਰ ਰਾਈਫਲ ਮਿਸ਼ਰਿਤ ਟੀਮ ਮੁਕਾਬਲੇ 'ਚ ਭਾਰਤ ਦੀ ਝੋਲੀ 'ਚ ਤਾਂਬੇ ਦਾ ਤਮਗਾ ਪਾਇਆ। ਪਰ ਯੁਵਾ ਨਿਸ਼ਾਨੇਬਾਜ਼ ਮਨੂੰ ਭਾਕਰ ਅਤੇ ਉਨ੍ਹਾਂ ਦੇ ਜੋੜੀਦਾਰ ਅਭਿਸ਼ੇਕ ਵਰਮਾ ਨੇ 10 ਮੀਟਰ ਪਿਸਟਲ ਮਿਸ਼ਰਿਤ ਟੀਮ ਮੁਕਾਬਲੇ 'ਚ ਪਦਕ ਨਹੀਂ ਲੈ ਸਕੇ।
