ਦੀਪਕ ਕਾਬਰਾ ਰਚਣਗੇ ਇਤਿਹਾਸ, ਓਲੰਪਿਕ ਲਈ ਜਿੰਮਨਾਸਟਿਕ ਦੇ ਜੱਜ ਚੁਣੇ ਜਾਣ ਵਾਲੇ ਬਣੇ ਪਹਿਲੇ ਭਾਰਤੀ

07/13/2021 5:23:05 PM

ਨਵੀਂ ਦਿੱਲੀ : ਭਾਰਤ ਦੇ ਜਿੰਮਨਾਸਟਿਕ ਜੱਜ ਦੀਪਕ ਕਾਬਰਾ ਟੋਕੀਓ ਓਲੰਪਿਕ ਵਿਚ ਇਤਿਹਾਸ ਰਚਣ ਜਾ ਰਹੇ ਹਨ। ਉਹ ਆਰਟੀਸਟਿਕ ਜਿੰਮਨਾਸਟਿਕ ਵਿਚ ਬਤੌਰ ਜੱਜ ਸ਼ਾਮਲ ਹੋਣੇ। ਪਹਿਲੀ ਵਾਰ ਜਿੰਮਨਾਸਟਿਕ ਵਿਚ ਭਾਰਤ ਦਾ ਕੋਈ ਜੱਜ ਓਲੰਪਿਕ ਵਿਚ ਸ਼ਾਮਲ ਹੋਵੇਗਾ। ਓਲੰਪਿਕ ਗੇਮਜ਼ ਦੇ ਮੁਕਾਬਲੇ 23 ਜੂਨ 8 ਅਗਸਤ ਤੱਕ ਹੋਣੇ ਹਨ। ਭਾਰਤ ਦੇ 120 ਖਿਡਾਰੀ 18 ਖੇਡਾਂ ਵਿਚ ਉਤਰ ਰਹੇ ਹਨ। ਜਿੰਮਨਾਸਟਿਕ ਵਿਚ ਸਿਰਫ਼ ਇਕ ਖਿਡਾਰੀ ਸ਼ਾਮਲ ਹੈ।

ਇਹ ਵੀ ਪੜ੍ਹੋ: 6 ਮਹੀਨੇ ਦੀ ਹੋਈ ਵਾਮਿਕਾ, ਵਿਰੁਸ਼ਕਾ ਨੇ ਪ੍ਰਸ਼ੰਸਕਾਂ ਨੂੰ ਦਿਖਾਈ ਧੀ ਦੀ ਝਲਕ, ਤਸਵੀਰਾਂ ਵਾਇਰਲ

ਭਾਰਤ ਦੀ ਸਟਾਰ ਜਿੰਮਨਾਸਟਿਕ ਖਿਡਾਰੀ ਦੀਪਾ ਕਰਮਾਕਰ ਨੇ ਸੋਸ਼ਲ ਮੀਡੀਆ ’ਤੇ ਇਸ ਸਬੰਧੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਟਵੀਟ ਕਰਦੇ ਹੋਏ ਲਿਖਿਆ, ‘ਓਲੰਪਿਕ ਗੇਮਜ਼ ਵਿਚ ਜਿੰਮਨਾਸਟਿਕ ਵਿਚ ਬਤੌਰ ਜੱਜ ਚੁਣੇ ਜਾਣ ਵਾਲੇ ਪਹਿਲੇ ਭਾਰਤੀ! ਦੀਪਕ ਕਾਬਰਾ ਭਰਾ ਨੂੰ ਇਸ ਸ਼ਾਨਦਾਰ ਉਪਲਬੱਧੀ ਲਈ ਵਧਾਈ ਅਤੇ ਟੋਕੀਓ 2020 ਲਈ ਸ਼ੁੱਭਕਾਮਨਾਵਾਂ।’ ਭਾਰਤ ਵੱਲੋਂ ਇਸ ਵਾਰ ਓਲੰਪਿਕ ਲਈ ਜਿੰਮਨਾਸਟਿਕ ਤੋਂ ਪ੍ਰਣਤੀ ਨਾਇਕ ਨੇ ਕੁਆਲੀਫਾਈ ਕੀਤਾ ਹੈ। 26 ਸਾਲ ਦੀ ਪ੍ਰਣਤੀ ਨਾਇਕ ਨੂੰ 2019 ਵਿਚ ਏਸ਼ੀਅਨ ਚੈਂਪੀਅਨਸ਼ਿਪ ਵਿਚ ਪ੍ਰਦਰਸ਼ਨ ਦੇ ਆਧਾਰ ’ਤੇ ਓਲੰਪਿਕ ਦਾ ਕੋਟਾ ਮਿਲਿਆ ਹੈ। 

ਇਹ ਵੀ ਪੜ੍ਹੋ: ਯੂਰੋ 2020 ਫਾਈਨਲ ਦੌਰਾਨ ਝੜਪ ਨੂੰ ਲੈ ਕੇ 45 ਗ੍ਰਿਫ਼ਤਾਰ

PunjabKesari

ਮੁੰਬਈ ਦੇ ਰਹਿਣ ਵਾਲੇ ਦੀਪਕ ਕਾਬਰਾ ਨੂੰ 2019 ਵਿਚ ਏਸ਼ੀਅਨ ਜਿੰਮਨਾਸਟਿਕ ਟੈਕਨੀਕਲ ਕਮੇਟੀ ਵਿਚ ਬਤੌਰ ਮੈਂਬਰ ਸ਼ਾਮਲ ਕੀਤਾ ਗਿਆ ਸੀ। 2019 ਵਿਚ ਹੋਈ ਏਸ਼ੀਅਨ ਚੈਂਪੀਅਨਸ਼ਿਪ ਵਿਚ ਉਹ ਬਤੌਰ ਮੁੱਖ ਜੱਜ ਸ਼ਾਮਲ ਹੋਏ। ਦੀਪਕ ਕਾਬਰਾ ਤੋਂ ਪਹਿਲਾਂ ਨੈਸ਼ਨਲ ਅਸੋਸੀਏਸ਼ਨ ਆਫ ਇੰਡੀਆ ਦੇ ਸੰਯੁਕਤ ਸਕੱਤਰ ਪਵਨ ਸਿੰਘ ਵੀ ਟੋਕੀਓ ਓਲੰਪਿਕ ਵਿਚ ਬਤੌਰ ਜੱਜ ਚੁਣੇ ਗਏ ਹਨ। ਉਹ ਸ਼ੂਟਿੰਗ ਵਿਚ ਬਤੌਰ ਜੱਜ ਓਲੰਪਿਕ ਵਿਚ ਉਤਰਨ ਵਾਲੇ ਪਹਿਲੇ ਭਾਰਤੀ ਹਨ। 

ਇਹ ਵੀ ਪੜ੍ਹੋ: ਟੋਕੀਓ ਓਲੰਪਿਕ ’ਚ ਹਿੱਸਾ ਲੈ ਰਹੇ ਖਿਡਾਰੀਆਂ ਨੂੰ ਯੋਗੀ ਕਰਨਗੇ ਮਾਲਾਮਾਲ, ਗੋਲਡ ਜਿੱਤਣ ’ਤੇ ਮਿਲਣਗੇ 6 ਕਰੋੜ ਰੁਪਏ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News