Year Ender 2019: ਦੀਪਕ ਬਣਿਆ ਨਵਾਂ ਸਟਾਰ, ਸੁਸ਼ੀਲ ਦੀ ਹੈਰਾਨ ਕਰਨ ਵਾਲੀ ਰਹੀ ਹਾਰ

Friday, Dec 27, 2019 - 11:44 AM (IST)

ਸਪੋਰਟਸ ਡੈਸਕ— ਪਹਿਲਵਾਨ ਦੀਪਕ ਪੂਨੀਆ ਇਸ ਸਾਲ ਕੁਸ਼ਤੀ ਦਾ ਸਭ ਤੋਂ ਵੱਡਾ ਸਟਾਰ ਬਣ ਕੇ ਉਭਰਿਆ, ਜਦਕਿ 2 ਵਾਰ ਦੇ ਓਲੰਪਿਕ ਤਮਗਾ ਜੇਤੂ ਪਹਿਲਵਾਨ ਸੁਸ਼ੀਲ ਕੁਮਾਰ ਦੀ ਵਿਸ਼ਵ ਕੁਸ਼ਤੀ ਪ੍ਰਤੀਯੋਗਿਤਾ ਦੇ ਪਹਿਲੇ ਰਾਊਂਡ 'ਚ ਹਾਰ ਹੈਰਾਨ ਕਰਨ ਵਾਲੀ ਰਹੀ। ਪਹਿਲਵਾਨ ਬਜਰੰਗ ਪੂਨੀਆ ਨੂੰ ਦੇਸ਼ ਦੇ ਸਰਵਉੱਚ ਰਾਜੀਵ ਗਾਂਧੀ ਖੇਲ ਰਤਨ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।

PunjabKesari

ਦ੍ਰੋਣਾਚਾਰੀਆ ਐਵਾਰਡੀ ਮਹਾਪਲੀ ਸਤਪਾਲ ਦਾ ਚੇਲਾ ਅਤੇ ਜੂਨੀਅਰ ਵਿਸ਼ਵ ਚੈਂਪੀਅਨ ਪਹਿਲਵਾਨ ਦੀਪਕ ਪਹਿਲਵਾਨ ਨੇ ਕਜ਼ਾਕਿਸਤਾਨ ਦੇ ਨੂਰ ਸੁਲਤਾਨ 'ਚ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਦੇ 86 ਕਿ. ਗ੍ਰਾ. ਫ੍ਰੀ ਸਟਾਈਲ ਓਲੰਪਿਕ ਭਾਰ ਵਰਗ ਮੁਕਾਬਲੇ 'ਚ ਚਾਂਦੀ ਤਮਗਾ ਜਿੱਤਿਆ ਅਤੇ ਇਸਦੇ ਨਾਲ ਹੀ ਭਾਰਤ ਨੂੰ ਟੋਕੀਓ ਓਲੰਪਿਕ 2020 ਲਈ ਚੌਥਾ ਕੋਟਾ ਦਿਵਾਇਆ। ਇਸ ਪ੍ਰਤੀਯੋਗਿਤਾ 'ਚ ਰਵੀ ਕੁਮਾਰ ਨੇ 57 ਕਿ. ਗ੍ਰਾ. ਫ੍ਰੀ ਸਟਾਈਲ, ਬਜਰੰਗ ਪੂਨੀਆ ਨੇ 65 ਕਿ. ਗ੍ਰਾ. ਫ੍ਰੀ ਸਟਾਈਲ ਅਤੇ ਮਹਿਲਾ ਪਹਿਲਵਾਨ ਵਿਨੇਸ਼ ਫੋਗਟ ਨੇ 53 ਕਿ. ਗ੍ਰਾ. ਵਰਗ 'ਚ ਦੇਸ਼ ਨੂੰ ਓਲੰਪਿਕ ਕੋਟਾ ਦਿਵਾਇਆ। ਰਵੀ, ਬਜਰੰਗ ਅਤੇ ਵਿਨੇਸ਼ ਨੇ ਆਪਣੇ-ਆਪਣੇ ਭਾਰ ਵਰਗਾਂ ਵਿਚ ਕਾਂਸੀ ਤਮਗੇ ਜਿੱਤੇ।PunjabKesari
ਜੂਨੀਅਰ ਵਿਸ਼ਵ ਚੈਂਪੀਅਨਸ਼ਿਪ 'ਚ ਦੇਸ਼ ਨੂੰ 18 ਸਾਲ ਬਾਅਦ ਸੋਨ ਤਮਗਾ ਦਿਵਾਉਣ ਵਾਲੇ ਦੀਪਕ ਨੇ ਸੈਮੀਫਾਈਨਲ 'ਚ ਸਵਿਟਜ਼ਰਲੈਂਡ ਦੇ ਸਟੀਫਨ ਰੇਚਮੁਥ ਨੂੰ ਇਕਪਾਸੜ ਅੰਦਾਜ਼ ਵਿਚ 8-2 ਨਾਲ ਹਰਾ ਕੇ ਫਾਈਨਲ 'ਚ ਪ੍ਰਵੇਸ਼ ਕਰ ਲਿਆ, ਜਿੱਥੇ ਉਸ ਦਾ ਮੁਕਾਬਲਾ ਈਰਾਨ ਦੇ ਹਸਨ ਆਲੀਆਜ਼ਮ ਯਾਜਦਾਨੀਚਰਾਤੀ ਦੇ ਨਾਲ ਹੋਣਾ ਸੀ ਪਰ ਦੀਪਕ ਨੇ ਸੱਟ ਕਾਰਣ ਫਾਈਨਲ ਛੱਡ ਦਿੱਤਾ, ਜਿਸ ਨਾਲ ਉਸ ਨੂੰ ਚਾਂਦੀ ਤਮਗੇ ਨਾਲ ਹੀ ਸਬਰ ਕਰਨਾ ਪਿਆ। ਦੀਪਕ ਨੂੰ ਕੁਸ਼ਤੀ ਦੀ ਵਿਸ਼ਵ ਸੰਸਥਾ ਯੂਨਾਈਟਿਡ ਵਰਲਡ ਰੈਸਲਿੰਗ ਨੇ ਸਾਲ ਦਾ ਸਰਵਸ੍ਰੇਸ਼ਠ ਜੂਨੀਅਰ ਪਹਿਲਵਾਨ ਚੁਣਿਆ। ਇਸ ਪ੍ਰਦਰਸ਼ਨ ਦੇ ਨਾਲ ਦੀਪਕ ਟੋਕੀਓ ਓਲੰਪਿਕ ਲਈ ਬਜਰੰਗ ਤੋਂ ਬਾਅਦ ਦੂਜਾ ਅਜਿਹਾ ਪਹਿਲਵਾਨ ਬਣ ਗਿਆ ਹੈ, ਜਿਸ ਤੋਂ ਤਮਗੇ ਦੀ ਉਮੀਦ ਕੀਤੀ ਜਾ ਸਕਦੀ ਹੈ।PunjabKesari
ਵਿਸ਼ਵ ਚੈਂਪੀਅਨਸ਼ਿਪ 'ਚ ਦੋ ਵਾਰ ਦੇ ਓਲੰਪਿਕ ਤਮਗਾ ਜੇਤੂ ਸੁਸ਼ੀਲ ਦੀ ਪਹਿਲੇ ਰਾਊਂਡ 'ਚ ਹਾਰ ਹੈਰਾਨ ਕਰਨ ਵਾਲੀ ਰਹੀ। ਸੁਸ਼ੀਲ ਨੂੰ 74 ਕਿ. ਗ੍ਰਾ. ਫ੍ਰੀ ਸਟਾਈਲ ਓਲੰਪਿਕ ਭਾਰ ਵਰਗ ਦੇ ਕੁਆਲੀਫਿਕੇਸ਼ਨ 'ਚ ਹਾਰ ਦਾ ਸਾਹਮਣਾ ਕਰਨਾ ਪਿਆ। ਸੁਸ਼ੀਲ ਨੂੰ ਅਜ਼ਰਬੇਜਾਨ ਦੇ ਖਾਦਜੀਮੁਰਾਦ ਗਾਦਝਿਯੇਵ ਨੇ ਨੇੜਲੇ ਮੁਕਾਬਲੇ 'ਚ 11-9 ਨਾਲ ਹਰਾਇਆ। ਸਾਲ 2010 'ਚ ਮਾਸਕੋ 'ਚ ਵਿਸ਼ਵ ਚੈਂਪੀਅਨਸ਼ਿਪ 'ਚ ਸੋਨ ਤਮਗਾ ਜਿੱਤਣ ਵਾਲਾ ਸੁਸ਼ੀਲ 9 ਸਾਲ ਦੇ ਲੰਬੇ ਫਰਕ ਤੋਂ ਬਾਅਦ ਵਿਸ਼ਵ ਚੈਂਪੀਅਨਸ਼ਿਪ 'ਚ ਉਤਰਿਆ ਸੀ। ਸੁਸ਼ੀਲ ਨੇ ਪਿਛਲੇ ਸਾਲ ਗੋਲਡ ਕੋਸਟ ਰਾਸ਼ਟਰਮੰਡਲ ਖੇਡਾਂ 'ਚ ਸੋਨ ਤਮਗਾ ਜਿੱਤਿਆ ਸੀ ਪਰ ਜਕਾਰਤਾ ਏਸ਼ੀਆਈ ਖੇਡਾਂ 'ਚ ਉਹ ਸ਼ੁਰੂਆਤੀ ਦੌਰ 'ਚ ਹੀ ਬਾਹਰ ਹੋ ਗਿਆ ਸੀ। ਸੁਸ਼ੀਲ ਨੇ ਦਿੱਲੀ 'ਚ ਟ੍ਰਾਇਲ ਜਿੱਤ ਕੇ ਵਿਸ਼ਵ ਚੈਂਪੀਅਨਸ਼ਿਪ 'ਚ ਖੇਡਣ ਦਾ ਕੋਟਾ ਹਾਸਲ ਕੀਤਾ ਸੀ ਪਰ ਉਸ ਨੂੰ ਕੁਆਲੀਫਿਕੇਸ਼ਨ 'ਚ ਹੀ ਹਾਰ ਕੇ ਬਾਹਰ ਹੋਣਾ ਪਿਆ।PunjabKesari


Related News