ਟੋਕੀਓ ਪੈਰਾਲੰਪਿਕ ਵਿਚ ਨਹੀਂ ਖੇਡੇਗੀ ਦੀਪਾ ਮਲਿਕ

02/20/2020 7:41:19 PM

ਨਵੀਂ ਦਿੱਲੀ : ਰਾਜੀਵ ਗਾਂਧੀ ਖੇਲ ਰਤਨ ਐਵਾਰਡ ਨਾਲ ਸਨਮਾਨਿਤ ਸਟਾਰ ਪੈਰਾ ਐਥਲੀਟ ਦੀਪਾ ਮਲਿਕ ਇਸ ਵਾਰ ਟੋਕੀਓ ਪੈਰਾਲੰਪਿਕ ਵਿਚ ਹਿੱਸਾ ਨਹੀਂ ਲਵੇਗੀ। ਦੀਪਾ ਨੇ ਵੀਰਵਾਰ ਨੂੰ ਇੱਥੇ ਪੱਤਰਕਾਰ ਸੰਮੇਲਨ ਵਿਚ ਕਿਹਾ, ''ਮੈਂ ਸ਼ਾਟਪੁਟ ਤੇ ਜੈਵਲਿਨ ਥ੍ਰੋਅ ਪ੍ਰਤੀਯੋਗਿਤਾ ਵਿਚ ਹਿੱਸਾ ਲੈਂਦੀ ਹਾਂ ਤੇ ਇਸ ਵਾਰ ਦੀਆਂ ਟੋਕੀਓ ਪੈਰਾਲੰਪਿਕ ਵਿਚ ਮੇਰੀ ਸ਼੍ਰੇਣੀ ਦੀਆਂ ਕਈ ਪ੍ਰਤੀਯੋਗਿਤਾ ਨਹੀਂ ਹਨ, ਇਸ ਲਈ ਮੈਂ ਹਿੱਸਾ ਨਹੀਂ ਲਵਾਂਗੀ।''

ਸਟਾਰ ਪੈਰਾ ਐਥਲੀਟ ਨੇ ਕਿਹਾ, ''ਮੈਂ ਇਸ ਵਾਰ ਭਾਰਤ ਦੀ ਪੈਰਾਲੰਪਿਕ ਕਮੇਟੀ ਦੀ ਮੁਖੀ ਅਹੁਦੇ ਦੀ ਜ਼ਿੰਮੇਵਾਰੀ ਨਿਭਾਉਣ ਦਾ ਵੱਡਾ ਜ਼ਿੰਮਾ ਚੁੱਕਿਆ ਹੈ। ਹਾਈਕੋਰਟ ਨੇ ਪੈਰਾਲੰਪਿਕ ਕਮੇਟੀ ਦੀਆਂ ਚੋਣਾਂ ਨੂੰ ਆਪਣੀ ਮਨਜ਼ੂਰੀ ਦੇ ਦਿੱਤੀ ਹੈ ਤੇ ਮੈਨੂੰ ਉਸ ਕਮੇਟੀ ਦਾ ਮੁਖੀ ਚੁਣਿਆ ਗਿਆ ਹੈ। ਕਮੇਟੀ ਦੀ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਚੱਲ ਰਹੀ ਹੈ।''


Related News