ਦੀਕਸ਼ਾ ਪਹਿਲੇ ਦੌਰ ਤੋਂ ਬਾਅਦ ਸਯੁੰਕਤ 60ਵੇਂ ਸਥਾਨ ''ਤੇ
Wednesday, Jul 03, 2024 - 07:53 PM (IST)

ਲੰਡਨ, (ਭਾਸ਼ਾ) ਭਾਰਤੀ ਮਹਿਲਾ ਗੋਲਫਰ ਦੀਕਸ਼ਾ ਡਾਗਰ ਨੇ ਇੱਥੇ ਅਰਾਮਕੋ ਸੀਰੀਜ਼ ਗੋਲਫ ਟੂਰਨਾਮੈਂਟ ਦੇ ਸ਼ੁਰੂਆਤੀ ਦੌਰ 'ਚ ਦੋ ਓਵਰ 75 ਦਾ ਕਾਰਡ ਖੇਡਿਆ, ਜਿਸ ਕਾਰਨ ਉਹ 60ਵੇਂ ਸਥਾਨ 'ਤੇ ਬਣੀ ਹੋਈ ਹੈ। ਗਰਦਨ 'ਚ ਦਰਦ ਕਾਰਨ ਉਹ ਪਿਛਲੇ ਹਫਤੇ ਇਟਾਲੀਅਨ ਓਪਨ 'ਚ ਨਹੀਂ ਖੇਡ ਸਕੀ ਸੀ।
ਦੀਕਸ਼ਾ ਪੈਰਿਸ ਓਲੰਪਿਕ ਦਲ ਦਾ ਹਿੱਸਾ ਹੈ। ਉਸਨੇ ਪਹਿਲੇ ਦੌਰ ਵਿੱਚ ਤਿੰਨ ਬਰਡੀ ਲਗਾਈ ਜਦਕਿ ਤਿੰਨ ਬੋਗੀ ਤੇ ਇੱਕ ਡਬਲ ਬੋਗੀ ਕਰ ਬੈਠੀ। ਖੇਡ ਦਾ ਪਹਿਲਾ ਗੇੜ ਅਜੇ ਪੂਰਾ ਨਹੀਂ ਹੋਇਆ ਹੈ, ਇਸ ਲਈ ਬਾਕੀ ਭਾਰਤੀਆਂ ਵਿੱਚ, ਪ੍ਰਣਰਵੀ ਉਰਸ ਨੇ ਅਜੇ ਸ਼ੁਰੂਆਤ ਨਹੀਂ ਕੀਤੀ ਹੈ ਜਦੋਂ ਕਿ ਤਵੇਸਾ ਮਲਿਕ ਤਿੰਨ ਹੋਲ ਵਿੱਚ ਇੱਕ ਓਵਰ 'ਤੇ ਹੈ।